Patiala News |
Patiala News : ਸਰਕਾਰੀ ਮੈਡੀਕਲ ਕਾਲਜ ਵਿਖੇ ਬਾਅਦ ਦੁਪਹਿਰ ਉਦੋਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਕਸ਼ਮੀਰ ਜਾਣ ਨੂੰ ਲੈ ਕੇ ਵਿਦਿਆਰਥੀ ਅਤੇ ਪ੍ਰਸ਼ਾਸਨ ਆਹਮੋ ਸਾਹਮਣੇ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਕਾਲਜ ਦੇ ਸੈਂਕੜੇ ਵਿਦਿਆਰਥੀ ਬਿਨਾਂ ਕਿਸੇ ਮਨਜ਼ੂਰੀ ਤੋੰ ਕਸ਼ਮੀਰ ਜਾ ਰਹੇ ਸਨ ਜਿਸ ਦਾ ਪਤਾ ਲੱਗਦਿਆਂ ਕਾਲਜ ਪ੍ਰਿਸੀਪਲ ਵੱਲੋਂ ਇਨਾਂ ਨੂੰ ਰੋਕ ਦਿੱਤਾ ਗਿਆ। ਦੇਰ ਸ਼ਾਮ ਤਕ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਵੀ ਕਾਲਜ ਦੇ ਅੰਦਰ ਪੁੱਜ ਗਈਆਂ ਅਤੇ ਦੋਹਾਂ ਧਿਰਾਂ ਵਿਚ ਇਸ ਮਾਮਲੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ।
ਜਾਣਕਾਰੀ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਆਪਣੇ ਪੱਧਰ ‘ਤੇ ਮਸ਼ਵਰਾ ਕਰ ਕੇ ਕਸ਼ਮੀਰ ਜਾਣ ਦੀ ਸਲਾਹ ਬਣਾਈ। ਇਸ ਸਬੰਧੀ ਵਿਦਿਆਰਥੀਆਂ ਵੱਲੋਂ ਦੋ ਬੱਸਾਂ ਵੀ ਬੁੱਕ ਕਰ ਲਈਆਂ ਗਈਆਂ। ਸ਼ੁੱਕਰਵਾਰ ਬਾਅਦ ਦੁਪਹਿਰ ਦੋਵੇਂ ਬੱਸਾਂ ਮੈਡੀਕਲ ਕਾਲਜ ਦੇ ਅੰਦਰ ਪੁੱਜ ਰਹੀਆਂ ਤੇ ਹੋਸਟਲ ਵਿਚ ਰਹਿਣ ਵਾਲੇ 100 ਸੌ ਤੋਂ ਵੱਧ ਵਿਦਿਆਰਥੀ ਆਪੋ ਆਪਣੇ ਬੈਗ ਲੈ ਕੇ ਬਾਹਰ ਨਿਕਲੇ।
ਬੱਸਾਂ ਅਤੇ ਵਿਦਿਆਰਥੀਆਂ ਦਾ ਇਕੱਠ ਦੇਖ ਕੇ ਪ੍ਰਿੰਸੀਪਲ ਵੀ ਹੈਰਾਨ ਹੋ ਗਏ ਅਤੇ ਪਤਾ ਲੱਗਿਆ ਕਿ ਵਿਦਿਆਰਥੀ ਬਿਨਾਂ ਮਨਜ਼ੂਰੀ ਤੋਂ ਕਸ਼ਮੀਰ ਜਾ ਰਹੇ ਹਨ। ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਕਸ਼ਮੀਰ ਜਾਣ ਤੋਂ ਰੋਕਿਆ ਅਤੇ ਇਸ ਹੁਕਮ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਦੂਜੇ ਪਾਸੇ ਵਿਦਿਆਰਥੀ ਵੀ ਕਸ਼ਮੀਰ ਜਾਣ ਲਈ ਅੜੇ ਰਹੇ।
ਇਸ ਸਬੰਧੀ ਗੱਲ ਕਰਦਿਆਂ ਪ੍ਰਿੰਸੀਪਲ ਡਾ ਹਰਜਿੰਦਰ ਨੇ ਦੱਸਿਆ ਕਿ ਮਸਲੇ ਦਾ ਹੱਲ ਕੀਤਾ ਜਾ ਰਿਹਾ ਹੈ ।