ਪ੍ਰਸ਼ਾਸਨ ਨੇ ਕਣਕ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਲਈ ਤਿਆਰੀਆਂ ਦਾ ਲਿਆ ਜਾਇਜ਼ਾ
ਡੀ.ਸੀ ਨੇ ਪਹਿਲੀ ਮਈ ਤੋਂ ਸ਼ੁਰੂ ਹੋਣ ਵਾਲੀ ਕਣਕ ਦੀ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਜ਼ਿਲ੍ਹੇ ‘ਚ 42 ਖ਼ਰੀਦ ਕੇਂਦਰ ਤੇ 14 ਸੈਕਟਰ ਅਫ਼ਸਰ ਤਾਇਨਾਤ : ਮਾਧਵੀ ਕਟਾਰੀਆ
Malerkotla News |
Malerkotla News 31 ਮਾਰਚ :
ਜ਼ਿਲ੍ਹਾ ਪ੍ਰਸ਼ਾਸਨ ਆਗਾਮੀ ਕਣਕ ਦੇ ਖ਼ਰੀਦ ਸੀਜ਼ਨ ਵਿੱਚ ਕਣਕ ਦੀ ਮੰਡੀਆਂ ਵਿੱਚੋਂ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਖ਼ਰੀਦ ਪ੍ਰਬੰਧਾਂ ਜਾ ਜਾਇਜਾ ਲੈਦੀਆਂ ਕੀਤੇ ।ਉਨ੍ਹਾਂ ਜ਼ਿਲ੍ਹੇ ਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਖ਼ਰੀਦ ਏਜੰਸੀਆਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਕਿ 01 ਮਈ ਤੋਂ ਸ਼ੁਰੂ ਹੋਣ ਜਾ ਰਹੀਂ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ । ਉਨ੍ਹਾਂ ਹੋਰ ਦੱਸਿਆ ਕਿ ਖ਼ਰੀਦ ਪ੍ਰਤੀਕ੍ਰਿਆ ਨੂੰ ਨਿਰਵਿਘਨ ਯਕੀਨੀ ਬਣਾਉਣ ਲਈ ਜ਼ਿਲ੍ਹੇ ‘ਚ 42 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ । ਇਨ੍ਹਾਂ ਵੱਖ ਵੱਖ ਖ਼ਰੀਦ ਕੇਂਦਰ ਤੇ 14 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ । ਉਨ੍ਹਾਂ ਹੋਰ ਦੱਸਿਆ ਕਿ ਸਬ ਡਵੀਜਨ ਮਾਲੇਰਕੋਟਲਾ ਅਧੀਨ ਪੈਂਦੀਆਂ ਸਰੌਦ, ਖਾਨਪੁਰ, ਸਰਵਰਪੁਰ ਮੰਡੀਆਂ ਦੇ ਹਤਿੰਦਰ ਸਰਮਾਂ, ਜੇ.ਈ.ਜਲ ਸਪਲਾਈ ਅਤੇ ਸੈਨੀਟੇਸ਼ਨ, ਬਿੰਜੋਕੀ ਕਲ੍ਹਾਂ, ਨਾਰੀਕੇ ਮੰਡੀਆਂ ਦੇ ਸ੍ਰੀਮਤੀ ਕੁਲਦੀਪ ਕੌਰ, ਏ.ਡੀ.ਓ.ਮਾਲੇਰਕੋਟਲਾ, ਕੁੱਪ, ਮਦੇਵੀ, ਮਤੌਈ, ਲਸੋਈ ਮੰਡੀਆਂ ਦੇ ਕੁਲਵੀਰ ਸਿੰਘ, ਏ.ਡੀ.ਓ.ਮਾਲੇਰਕੋਟਲਾ-2, ਹਥਨ, ਭੂਦਨ, ਰੁੜਕਾ, ਸਾਦਤਪੁਰ ਮੰਡੀਆਂ ਦੇ ਹਰਜੀਤ ਸਿੰਘ, ਏ.ਐਫ.ਐਸ.ਓ., ਹੁਸੈਨਪੁਰਾ, ਮਾਣਕਹੇੜੀ, ਕੁਠਾਲਾ ਮੰਡੀਆ ਦੇ ਦਵਿੰਦਰ ਸਿੰਘ, ਐਸ.ਡੀ.ਓ.ਪੰਚਾਇਤੀ ਰਾਜ, ਮਾਲੇਰਕੋਟਲਾ ਮੰਡੀ ਦੇ ਨਵਦੀਪ ਕੁਮਾਰ, ਖੇਤੀਬਾੜੀ ਅਫਸਰ, ਕਿਸ਼ਨਗੜ੍ਹ ਸੰਗਾਲੀ, ਮਾਣਕ ਮਾਜਰਾ ਮੰਡੀਆਂ ਦੇ ਹਰਜੀਤ ਸਿੰਘ, ਏ.ਆਰ.ਸੀ.ਐਸ. ਨੂੰ ਬਤੌਰ ਸੈਕਟਰ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਇਸ ਤਰ੍ਹਾਂ ਸਬ ਡਵੀਜਨ ਅਹਿਮਦਗੜ੍ਹ ਪੈਂਦੀਆਂ ਮੰਡੀਆਂ ਅਹਿਮਦਗੜ੍ਹ, ਮੋਮਨਾਬਾਦ, ਉਮਰਪੁਰਾ, ਕੁੱਪ ਕਲ੍ਹਾਂ, ਫਲੌਂਡ ਖੁਰਦ ਮੰਡੀਆਂ ਦੇ ਸ੍ਰੀ ਚੰਦਰ ਪ੍ਰਕਾਸ਼ ਈ.ਓ ਅਹਿਮਦਗੜ੍ਹ , ਕੰਗਣਵਾਲ, ਬੇਗੋਵਾਲ (ਭੀਖਮਪੁਰ), ਧਲੇਰ ਕਲ੍ਹਾਂ, ਝੁਨੇਰ, ਮਹੋਲੀ ਕਲ੍ਹਾਂ ਮੰਡੀਆਂ ਦੇ ਸ੍ਰੀ ਸੁਖਜਿੰਦਰ ਸਿੰਘ ਟਿਵਾਣਾ, ਤਹਿਸੀਲਦਾਰ, ਅਹਿਮਦਗੜ੍ਹ ਅਤੇ ਸੰਦੌੜ, ਦਸੌਂਦਾ ਸਿੰਘ ਵਾਲਾ, ਮਿੱਠੇਵਾਲ, ਕਸਬਾ ਭਰਾਲ, ਅਬਦੁੱਲਾਪੁਰ ਮੰਡੀਆਂ ਦਾ ਸ੍ਰੀਮਤੀ ਰਿੰਪੀ ਗਰਗ, ਬੀ.ਡੀ.ਪੀ.ਓ, ਅਹਿਮਦਗੜ੍ਹ ਨੂੰ ਬਤੌਰ ਸੈਕਟਰ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਹੋਰ ਦੱਸਿਆ ਕਿ ਸਡ ਡਵੀਜਨ ਅਮਰਗੜ੍ਹ ਅਧੀਨ ਪੈਂਦੀਆ ਮੰਡੀਆਂ ਚੌਂਦਾ, ਬਾਠਾਂ ਮੰਡੀਆਂ ਦਾ ਸ੍ਰੀ ਕੁਲਵੰਤ ਸਿੰਘ ਗਿੱਲ, ਐਸ.ਡੀ.ਆਰ.ਨਹਿਰੀ, ਮਾਹੋਰਾਣਾ, ਮੰਨਵੀਂ, ਭੁਰਥਲਾ ਮੰਡੇਰ ਮੰਡੀਆਂ ਦਾ ਸ੍ਰੀ ਰਾਮਪ੍ਰੀਤ ਸਿੰਘ, ਜੇ.ਈ.ਪੀ.ਡਬਲਯੂ. ਡੀ.ਬੀ.ਐਂਡ.ਆਰ, ਅਮਰਗੜ੍ਹ, ਭੱਟੀਆਂ ਖੁਰਦ ਅਸਵਨੀ ਕੁਮਾਰ ਮੰਡੀਆਂ ਦਾ ਸਕੱਤਰ, ਮਾਰਕਿਟ ਕਮੇਟੀ, ਅਮਰਗੜ੍ਹ ਅਤੇ ਬਨਭੌਰਾ, ਤੋਲੇਵਾਲ ਮੰਡੀਆਂ ਦਾ ਸ੍ਰੀ ਮੁਹੰਮਦ ਮਦੱਸਰ, ਐਸ.ਡੀ.ਓ.ਪੀ. ਐਸ. ਪੀ.ਸੀ.ਐਲ, ਮਾਲੇਰਕੋਟਲਾ ਨੂੰ ਬਤੌਰ ਸੈਕਟਰ ਅਫ਼ਸਰ ਨਿਯੁਕਤ ਕੀਤਾ ਗਿਆ ਹੈ
ਡਿਪਟੀ ਕ ਮਿਸ਼ਨਰ ਨੇ ਹੋਰ ਕਿਹਾ ਕਿ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦਫ਼ਤਰ ਜਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ, ਮਾਲੇਰਕੋਟਲਾ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 98760-72078 ਹੋਵੇਗਾ । ਇਸੇ ਤਰ੍ਹਾਂ ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 01675-253025, ਉਪ ਮੰਡਲ ਮੈਜਿਸਟਰੇਟ, ਅਹਿਮਦਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ01675-241111 ਅਤੇ ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਵਿਖੇ ਸਥਾਪਿਤ ਕੀਤਾ ਹੈ ਜਿਸ ਦਾ ਨੰਬਰ 01675-253025 ਹੋਵੇਗਾ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਸਮੁੱਚੀ ਖ਼ਰੀਦ ਸਰਕਾਰ ਦੀਆਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਖਰੀਦ ਯਕੀਨੀ ਬਣਾਇਆ ਜਾਵੇ। ਉਨ੍ਹਾਂ ਹਰੇਕ ਖ਼ਰੀਦ ਕੇਂਦਰਾਂ ਵਿੱਚ ਫੇਸ ਮਾਸਕ, ਹੈਂਡ ਸੈਨੇਟਾਈਜ਼ਰ, ਪੈਰ ਨਾਲ ਚੱਲਣ ਵਾਲੀਆਂ ਪਾਣੀ ਦੀਆਂ ਟੂਟੀਆਂ, ਬਿਜਲੀ, ਕਿਸਾਨਾਂ ਲਈ ਸ਼ੈੱਡ, ਪੀਣ ਯੋਗ ਪਾਣੀ ਦੀ ਸਪਲਾਈ, ਸਾਫ਼ ਸੁਥਰੇ ਪਾਖਾਨੇ ਅਤੇ ਖ਼ਰੀਦ ਕੇਂਦਰਾਂ ਦੇ ਹਰੇਕ ਪ੍ਰਵੇਸ਼ ਦੁਆਰ ਉੱਤੇ ਕਣਕ ਦੀ ਗੁਣਵੱਤਾ ਦੀ ਜਾਂਚ ਲਈ ਉਪਕਰਨਾਂ ਦੀ ਲੋੜੀਂਦੀ ਵਿਵਸਥਾ ਕਰਨ ਦੇ ਨਿਰਦੇਸ਼ ਜਾਰੀ ਕੀਤੇ।