Ferozepur ਚਾਇਣਿਜ ਡੋਰ ਨਾਲ ਚਾਰ ਸਾਲਾਂ ਮਾਸੂਮ ਬੱਚੀ ਦੀ ਮੌਤ: Patiala News

ਅੱਜ ਸਿਵਲ ਹਸਪਤਾਲ ਵਿੱਚ ਇਲਾਜ਼ ਦੌਰਾਨ ਹੋਈ ਮੌਤ

ਏਸ਼ਲੀਨ ਕੌਰ ਕੱਲ ਆਪਣੀ ਮਾਂ ਨਾਲ ਸਕੂਲ ਤੋਂ ਵਾਪਸ ਘਰ ਵਾਪਿਸ ਆਉਂਦੇ ਹੋਏ ਚਾਈਨਾ ਡੋਰ ਦੀ ਆਈ ਸੀ ਲਪੇਟ ਵਿੱਚ

ਚਾਰ ਸਾਲਾਂ ਮਾਸੂਮ ਬੱਚੀ ਦੀ ਮੌਤ ਦਾ ਜ਼ਿੰਮੇਵਾਰ ਕੌਣ? ਪੁਲਿਸ ਪ੍ਰਸ਼ਾਸਨ? ਸਿਵਲ ਪ੍ਰਸ਼ਾਸਨ? ਚੀਨੀ ਡੋਰ ਵਰਤਣ ਜਾਂ ਵੇਚਣ ਵਾਲੇ?

Eshleen Kaur Ferozepur: Patiala News
Eshleen Kaur Ferozepur: Patiala News

Patiala News 8  ਫਰਵਰੀ 2022 –  ਫ਼ਿਰੋਜ਼ਪੁਰ ਵਿੱਚ ਇੱਕ ਮਾਸੂਮ ਚਾਰ ਸਾਲਾ ਬੱਚੀ ਦੀ ਮੌਤ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਵੀ ਬਲੀ ਚੜ੍ਹ ਗਈ। ਪ੍ਰਸ਼ਾਸਨ ਵੱਲੋਂ ਪਾਬੰਦੀ ਦੇ ਬਾਵਜੂਦ ਵੀ ਫਿਰੋਜ਼ਪੁਰ ਵਿਚ ਚਾਈਨਾ ਡੋਰ ਸ਼ਰੇਆਮ ਵਿਕਦੀ ਰਹੀ ਅਤੇ ਬਸੰਤ ਪੰਚਮੀ ਵਾਲੇ ਦਿਨ ਜ਼ਿਆਦਾ ਤਰ ਛੱਤਾਂ ਤੇ ਚਾਈਨਾ ਡੋਰ ਨਾਲ ਹੀ ਪਤੰਗਬਾਜ਼ੀ ਹੁੰਦੀ ਰਹੀ, ਲੇਕਿਨ ਸਭ ਕੁੱਜ ਜਾਣਦੇ ਹੋਏ ਵੀ ਜ਼ਿਲਾ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ  ਕੁੰਭਕਰਨੀ ਨੀਂਦ ਸੁੱਤਾ ਰਿਹਾ, ਅਤੇ ਇਹ ਮੌਤ ਦੀ ਡੋਰ ਆਸਮਾਨ ਵਿੱਚ ਝੂਲਦੀ ਰਹੀ ਅਤੇ ਕਈਆਂ ਦਾ ਮਨੋਰੰਜਨ ਕਰਦੀ ਰਹੀ। ਕੁਝ ਲੋਕਾਂ ਦੇ ਮਨੋਰੰਜਨ ਕਰਕੇ ਇਸ ਪਰਿਵਾਰ ਦੀ ਚਾਰ ਸਾਲਾ ਬੱਚੀ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੀ।

ਫਿਰੋਜ਼ਪੁਰ ਦੀ ਰਹਿਣ ਵਾਲੀ  ਏਸ਼ਲੀਨ ਕੌਰ ਜੋ ਕਿ ਕੱਲ ਆਪਣੀ ਮਾਂ ਨਾਲ ਸਕੂਲ ਤੋਂ ਵਾਪਸ ਘਰ ਜਾ ਰਹੀ ਸੀ ਜ਼ੀਰਾ ਗੇਟ ਦੇ ਨੇੜੇ ਪੈਟਰੋਲ ਪੰਪ ਕੋਲ ਪਹੁੰਚੀ ਤਾਂ ਰਸਤੇ ਵਿੱਚ ਲਟਕ ਰਹੀ ਚਾਈਨੀਜ਼ ਡੋਰ ਬੱਚੀ ਦੇ ਗਲੇ ਵਿੱਚ ਅੜ ਗਈ ਜਿਸ ਨਾਲ ਉਸਦਾ ਗਲਾ ਕੱਟਿਆ ਗਿਆ ਅਤੇ ਉਸ ਦੀ ਮਾਂ ਦਾ ਅੰਗੂਠਾ ਵੀ ਉਸ ਦੀ ਚਪੇਟ ਵਿੱਚ ਆ ਗਿਆ ਚਾਈਨਾ ਡੋਰਾ ਗਲੇ ਵਿੱਚ ਫਿਰਨ ਕਰਕੇ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਜਿਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਸ ਦੀ ਅੱਜ ਸਵੇਰੇ ਇਲਾਜ਼ ਦੌਰਾਨ ਮੌਤ ਹੋ ਗਈ।

 ਬੱਚੀ ਦੇ ਪਿਤਾ ਦਲਜੀਤ ਸਿੰਘ ਨੇ ਕਿਹਾ ਕਿ ਚਾਈਨੀਜ਼ ਡੋਰ ਤੇ ਪੂਰਨ ਰੂਪ ਵਿੱਚ ਪਾਬੰਦੀ ਲੱਗਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਬਸੰਤ ਪੰਚਮੀ ਵਾਲੇ ਦਿਨ ਸ਼ਰ੍ਹੇਆਮ ਸ਼ਹਿਰ ਵਿਚ ਚਾਈਨੀਜ਼ ਡੋਰ ਦਾ ਇਸਤੇਮਾਲ ਹੁੰਦਾ ਰਿਹਾ, ਪਰ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਰਿਹਾ। ਜਿਸ ਦਾ ਖਮਿਆਜ਼ਾ ਅੱਜ ਇਕ ਮਾਸੂਮ ਬੱਚੀ ਨੂੰ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ।

ਬੇਸ਼ੱਕ ਪ੍ਰਸ਼ਾਸਨ ਇਸ ਤੇ ਮੌਨ ਧਾਰ ਕੇ ਬੈਠਾ ਹੈ, ਪਰ ਇਸ ਮੌਤ ਦਾ ਵੀ ਕਿਸੇ ਨੂੰ ਜ਼ਿੰਮੇਵਾਰ ਜ਼ਰੂਰ ਹੋਣਾ ਚਾਹੀਦਾ ਹੈ। ਸਮਾਜ ਸੇਵੀ ਸ਼ੇਰੁ ਕੱਕੜ ਦਾ ਕਹਿਣਾ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਦੀ ਚਾਇਣਿਜ ਡੋਰ ਤੇ ਲਗਾਮ ਲਗਾਉਣ ਦੀ ਦਿਲੋਂ ਇੱਛਾ ਸ਼ਕਤੀ ਹੋਵੇ ਤਾਂ ਇਸ ‘ਤੇ ਰੋਕ ਲਗਾਉਣਾ ਕੋਈ ਵੱਡੀ ਗੱਲ ਨਹੀਂ ਹੈ, ਉਹ ਕਈ ਵਾਰ ਲੋਕਾਂ ਨੂੰ ਅਪੀਲ ਕਰਦੇ ਰਹੇ ਹਨ, ਕੀ ਚਾਇਣਿਜ ਡੋਰ ਦੀ ਵਰਤੋਂ ਬੰਦ ਕਰਨ ,ਪ੍ਰਸ਼ਾਸਨ ਨੂੰ ਇਸ ਹਾਦਸੇ ਤੋਂ ਸਬਕ ਲੈਣ ਦੀ ਲੋੜ ਹੈ।

Leave a Reply

Your email address will not be published. Required fields are marked *