Mohit Mohindra ਨੇ ਹਲਕਾ ਦਿਹਾਤੀ ਦੇ ਵਾਰਡਾਂ ਦਾ ਕੀਤਾ ਦੌਰਾ
Patiala News: ਚੋਣ ਮਹੋਲ ਪੂਰੀ ਤਰਾਂ ਭਖਿਆ ਹੋਇਆ ਹੈ। ਸਾਰੇ ਹੀ ਆਗੂ ਅਪਣੇ ਚੋਣ ਪ੍ਰਚਾਰ ਵਿੱਚ ਰੁਝੇ ਹੋਏ ਹਨ। ਹਰ ਇਕ ਪਿੰਡ ਤੇ ਸ਼ਹਿਰ ਤੱਕ ਪੁੰਚ ਕੀਤੀ ਜਾ ਰਹੀ ਹੈ। ਇਸੀ ਤਹਿਤ ਅਪਣਾ ਚੌਣ ਪ੍ਰਚਾਰ ਕਰਦੇ ਹੋਏ, ਕਾਂਗਰਸ ਪਾਰਟੀ ਵੱਲੋ ਪਟਿਆਲਾ ਦਹਾਤੀ ਦੇ ਉਮੀਦਵਾਰ ਮੋਹਿਤ ਮਹਿੰਦਰਾ ਵੱਲੋ ਲੋਕਾਂ ਤੱਕ ਪਹੰਚ ਕੀਤੀ ਜਾ ਰਹੀ ਹੈ। ਅੱਜ ਉਹਨਾ ਨੇ ਨਾਭੇ ਦੇ ਲਾਗੇ ਪਿੰਡਾ ਦਾ ਦੋਰਾ ਕੀਤਾ ਗਿਆ। ਉਹਨਾ ਵੱਲੋ ਵਾਰਡ ਨੰਬਰ 4 ਤੇ ਵਾਰਡ 26 `ਚ ਲੋਕਾਂ ਨਾਲ ਕੀਤੀਆਂ ਚੋਣ ਮੀਟਿੰਗਾਂ ਤੇ ਪਿੰਡ ਘਮਰੋਦਾ, ਰੋਹਟੀ ਖ਼ਾਸ, ਰੋਹਟੀ ਮੋੜਾਂ ਇੱਛੇਵਾਲ, ਲਲੌਡਾ ‘ਚ ਕੀਤੀਆਂ ਨੁੱਕੜ ਮੀਟਿੰਗਾਂ ਕੀਤੀ।
ਰੋਹਟੀ ਮੋੜਾਂ ਵਿੱਚ ਲੋਕਾਂ ਵੱਲੋ ਉਹਨਾਂ ਨਾਲ ਤਿੱਖੇ ਸਵਾਲ ਜਾਵਬ ਕੀਤੇ। ਇਸੇ ਸਵਾਲ ਜਵਾਬ ਵਿੱਚ ਉਹਨਾਂ ਦੀ ਪਾਰਟੀ ਕਾਗਰਸ ਦੇ ਵਿਰੋਧ ਕੀਤਾ ਗਿਆ। ਲੋਕਾ ਅਨੁਸਾਰ ਪਿੱਛਲੇ ਲੰਬੇ ਸਮੇਂ ਤੋ ਉਹਨਾਂ ਦੇ ਪਿੰਡ ਦੇ ਵਿਕਾਸ ਕਾਰਜ ਨਾ ਬਰਾਬਰ ਹੀ ਹਨ। ਕਾਗਰਸ ਵੱਲੋ ਪਿਛਲੇ ਪੰਜ ਸਾਲਾ ਤੋਂ ਉਹਨਾਂ ਦੀ ਕੋਈ ਸਾਰ ਨਹੀਂ ਲਿਤੀ ਗਈ।