ਉਮੀਦਵਾਰ ਨਿਸ਼ਚਿਤ ਖ਼ਰਚਾ ਹੱਦ ਅੰਦਰ ਰਹਿ ਕੇ ਹੀ ਚੋਣ ਸਰਗਰਮੀਆਂ ਚਲਾਉਣ Patiala News

Patiala News
Patiala News

ਪਟਿਆਲਾ : ਪਟਿਆਲਾ ਜ਼ਿਲ੍ਹੇ ਅੰਦਰ 8 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਣ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ ‘ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਤਿੰਨ ਖ਼ਰਚਾ ਨਿਗਰਾਨਾਂ ਨੇ ਅੱਜ ਡਿਪਟੀ ਕਮਿਸ਼ਨਰ ਸੰਦੀਪ ਹੰਸ, ਐੱਸਐੱਸਪੀ ਡਾ. ਸੰਦੀਪ ਗਰਗ ਤੇ ਸਮੂਹ ਰਿਟਰਨਿੰਗ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਤੇ ਐੱਸਐੱਸਪੀ ਨੇ ਖ਼ਰਚਾ ਨਿਗਰਾਨਾਂ ਨੂੰ ਜ਼ਿਲ੍ਹੇ ‘ਚ ਚੋਣ ਤਿਆਰੀਆਂ, ਸੁਰੱਖਿਆ ਵਿਵਸਥਾ, ਸੁਰੱਖਿਆ ਫੋਰਸ ਦੀ ਤਾਇਨਾਤੀ ਤੇ ਉਡਣ ਦਸਤਿਆਂ ਦੀ ਕਾਰਗੁਜ਼ਾਰੀ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ। ਭਾਰਤੀ ਚੋਣ ਕਮਿਸ਼ਨ ਨੇ 2008 ਬੈਚ ਦੇ ਆਈਆਰਐੱਸ ਅਧਿਕਾਰੀ ਪ੍ਰਿੰਸੀ  ਸਿੰਗਲਾ ਨੂੰ ਰਾਜਪੁਰਾ, ਘਨੌਰ ਤੇ ਸਨੌਰ ਹਲਕੇ ਲਈ ਖ਼ਰਚਾ ਨਿਗਰਾਨ ਲਗਾਇਆ ਹੈ। 

2013 ਬੈਚ ਦੇ ਆਈਆਰਐੱਸ ਗੌਰੀ ਸ਼ੰਕਰ ਨੂੰ ਸਮਾਣਾ ਤੇ ਸ਼ੁਤਰਾਣਾ ਹਲਕਿਆਂ ਤੇ 2014 ਬੈਚ ਦੇ ਆਈਆਰਐੱਸ ਅਧਿਕਾਰੀ ਅਵਨੀਸ਼ ਕੁਮਾਰ ਯਾਦਵ ਨੂੰ ਨਾਭਾ, ਪਟਿਆਲਾ ਦਿਹਾਤੀ ਤੇ ਪਟਿਆਲਾ ਸ਼ਹਿਰੀ ਹਲਕੇ ਲਈ ਤਾਇਨਾਤ ਕੀਤਾ ਗਿਆ ਹੈ। ਪ੍ਰਿੰਸੀ ਸਿੰਗਲਾ ਨੇ ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ ਤੇ ਆਜ਼ਾਦਾਨਾ ਢੰਗ ਨਾਲ ਕਰਵਾਉਣ ਲਈ ਉਮੀਦਵਾਰਾਂ ਦੇ ਖ਼ਰਚੇ ‘ਤੇ ਨਿਗਾਹ ਰੱਖਣ ਲਈ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨਾਂ ਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਖ਼ਰਚਾ ਹੱਦ 40 ਲੱਖ ਰੁਪਏ ਦੇ ਅੰਦਰ ਰਹਿ ਕੇ ਹੀ ਆਪਣੀਆਂ ਚੋਣ ਸਰਗਰਮੀਆਂ ਚਲਾਉਣ ਸਮੇਤ ਚੋਣ ਖ਼ਰਚੇ ਲਈ ਵੱਖਰਾ ਖਾਤਾ ਖੁਲਵਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਵੀ ਯਕੀਨੀ ਬਣਾਉਣ।

ਖਰਚੇ ਪੱਖੋ ਸੰਵੇਦਨਸ਼ੀਲ ਸਨੌਰ

ਖ਼ਰਚੇ ਪੱਖੋ ਸੰਵੇਦਨਸ਼ੀਲ ਇਲਾਕਿਆਂ ‘ਤੇ ਨਿਗਰਾਨੀ ਰੱਖਣ ਸਮੇਤ ਸਨੌਰ ਹਲਕੇ ਲਈ ਇਕ ਹੋਰ ਸਹਾਇਕ ਖ਼ਰਚਾ ਅਬਜ਼ਰਵਰ ਲਗਾਉਣ ਦੇ ਨਿਰਦੇਸ਼ ਦਿਤੇ। ਪ੍ਰਿੰਸੀ ਸਿੰਗਲਾ ਨੇ ਹਰ ਹਲਕੇ ‘ਚ ਤਾਇਨਾਤ ਫਲਾਇੰਗ ਸੁਕੈਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਟੀਮਾਂ ਤੇ ਵੀਡੀਓ ਵਿਯੂਇੰਗ ਟੀਮਾਂ ਨੂੰ ਹੋਰ ਚੌਕਸ ਕੀਤਾ ਜਾਵੇ। ਉਨਾਂ ਨੇ ਪੰਜਾਬ ਦੀ ਹਰਿਆਣਾ ਨਾਲ ਲੱਗਦੀਆਂ ਹੱਦਾਂ ਨੂੰ ਪੂਰੀ ਤਰਾਂ ਨਿਗਰਾਨੀ ਹੇਠ ਲਿਆਉਣ ਅਤੇ ਨਾਕਿਆਂ ‘ਤੇ ਹੋਰ ਚੌਕਸੀ ਰੱਖਣ ਲਈ ਆਖਿਆ।

ਉਮੀਦਵਾਰਾਂ ਦੇ ਪਰਛਾਵਾਂ ਬਣੇਗਾ ਚੋਣ ਕਮਿਸ਼ਨ ਦਾ ਰਜਿਸਟਰ

ਖ਼ਰਚਾ ਨਿਗਰਾਨ ਗ਼ੌਰੀ ਸ਼ੰਕਰ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨਗ਼ਦੀ 50 ਹਜ਼ਾਰ ਤਕ ਦੀ ਆਵਾਜਾਈ ਮਿਥੀ ਹੱਦ ਅੰਦਰ ਹੀ ਹੋਵੇ, ਇਸ ਲਈ ਟੀਮਾਂ ਪੂਰੀ ਨਿਗਰਾਨੀ ਰੱਖਣ। ਜਦ ਕਿ ਅਵਨੀਸ਼ ਕੁਮਾਰ ਯਾਦਵ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰ ਦੇ ਪਰਛਾਵਾਂ ਪ੍ਰੇਖਣ ਰਜਿਸਟਰ ਵਿੱਚ ਉਨਾਂ ਦੀ ਹਰ ਸਰਗਰਮੀ ਦਾ ਹਿਸਾਬ-ਕਿਤਾਬ ਰੱਖਣ ਸਮੇਤ ਹਰ ਤਰਾਂ ਖ਼ਰਚਾ ਦਰਜ ਕੀਤਾ ਜਾਵੇਗਾ। ਉਨਾਂ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਮੀਦਵਾਰ ਖ਼ਰਚਾ ਰਜਿਸਟਰ ਵੀ ਮਿਥੇ ਸਮੇਂ ‘ਤੇ ਜ਼ਰੂਰ ਚੈੱਕ ਕਰਨ।

Leave a Reply

Your email address will not be published. Required fields are marked *