ਚੰਡੀਗੜ੍ਹ, 9 ਦਸੰਬਰ, 2021 –
ਸੋਸ਼ਲ ਮੀਡੀਆ ‘ਤੇ ਇੱਕ ਬੇਨਾਮੀ ਪੰਜਾਬੀ ਅਖਬਾਰ ਦੀ “ਪੰਜਾਬ ਵਿੱਚ 23 ਦਸੰਬਰ ਤੋਂ ਚੋਣ ਜ਼ਾਬਤਾ, 4 ਫਰਵਰੀ ਨੂੰ ਚੋਣਾਂ” ਦੱਸਣ ਵਾਲੀ ਝੂਠੀ ਖ਼ਬਰ ਵਾਇਰਲ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਦਫ਼ਤਰ ਮੁੱਖ ਚੋਣ ਅਧਿਕਾਰੀ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪਲੇਟਫਾਰਮਾਂ ‘ਤੇ ਫੈਲਾਈ ਜਾ ਰਹੀ ਇਸ ਖ਼ਬਰ ਦੀ ਜਾਂਚ ਕੀਤੀ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਪਾਇਆ ਗਿਆ ਹੈ।
ਬੁਲਾਰੇ ਨੇ ਸੂਬੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਭਵਿੱਖ ਵਿੱਚ ਸੋਸ਼ਲ ਮੀਡੀਆ ‘ਤੇ ਅਜਿਹਾ ਕੋਈ ਗੁੰਮਰਾਹਕੁੰਨ ਸੁਨੇਹਾ ਜਾਂ ਖ਼ਬਰ ਵਾਇਰਲ ਹੁੰਦੀ ਨਜ਼ਰ ਆਉਂਦੀ ਹੈ ਤਾਂ ਉਹ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਲੋਕ ਨਵੇਂ ਚੋਣ ਹੁਕਮਾਂ ਬਾਰੇ ਸਹੀ ਜਾਣਕਾਰੀ ਲੈਣ ਲਈ ਅਧਿਕਾਰਤ ਵੈੱਬਸਾਈਟ ceopunjab.gov.in ‘ਤੇ ਜਾ ਸਕਦੇ ਹਨ।
Fake news Election CodePunjab timing electionsNews Punjab TodayFake news Election CodePunjab timing electionsFake news Election CodeNews Punjab TodayPunjab timing electionsNews Punjab TodayFake news Election CodePunjab timing electionsNews Punjab Today