News news patiala ਖਾਲਸਾ ਕਾਲਜ ਦੇ ਨਾਨ ਟੀਚਿੰਗ ਮੁਲਾਜ਼ਮਾਂ ਨੇ ਕੀਤੀ ਰੋਸ ਮੁਜ਼ਾਹਰਾ – News Patiala Live Admin December 11, 2021December 11, 20211 min readWrite a Comment on ਖਾਲਸਾ ਕਾਲਜ ਦੇ ਨਾਨ ਟੀਚਿੰਗ ਮੁਲਾਜ਼ਮਾਂ ਨੇ ਕੀਤੀ ਰੋਸ ਮੁਜ਼ਾਹਰਾ – News Patiala Live News Patiala Live ਸੇਵਾ ਕੇਦਰ ਦੇ ਸਾਰੇ ਫਾਰਮ ਡਾਉਨਲੋਡ ਕਰੋ ਬਿਲਕੁਲ ਮੁਫਤ ਪਟਿਆਲਾ : ਪ੍ਰਾਇਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ ਯੂਨੀਅਨ (ਏਡਿਡ ਤੇ ਅਨ-ਏਡਿਡ) ਪੰਜਾਬ ਦੇ ਸੱਦੇ ‘ਤੇ ਖ਼ਾਲਸਾ ਕਾਲਜ ਦੇ ਨਾਨ-ਟੀਚਿੰਗ ਮੁਲਾਜ਼ਮਾਂ ਵਲੋਂ ਮੁੱਖ ਗੇਟ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਖ਼ਾਲਸਾ ਕਾਲਜ ਨਾਨ-ਟੀਚਿੰਗ ਯੂਨੀਅਨ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਤੇ ਸਕੱਤਰ ਹਰਮਿੰਦਰ ਸਿੰਘ ਸਾਹਿਵਾਲ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਯੂਨੀਅਨ ਦਾ ਵਫਦ ਅਲੱਗ-ਅਲੱਗ ਸਮੇਂ ਅਨੁਸਾਰ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲ ਚੁੱਕਿਆ ਹੈ ਪਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹਾਲੇ ਤਕ ਲਾਗੂ ਨਹੀਂ ਕੀਤਾ ਗਿਆ ਹੈ ਇਸਦੇ ਰੋਸ ਵਜੋਂ ਉਨ੍ਹਾਂ ਵਲੋਂ ਇਹ ਧਰਨਾ ਲਾਇਆ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਤਰਜ ‘ਤੇ ਏਡਿਡ ਕਾਲਜਾਂ ‘ਚ ਨਵੇਂ 6ਵੇਂ ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਨੋਟੀਫਿਕੇਸ਼ਨ ਨੂੰ ਸਰਕਾਰ ਜਲਦ ਤੋਂ ਜਲਦ ਲਾਗੂ ਕਰੇ। ਇਸ ਦੇ ਨਾਲ ਹੀ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1 ਦਸੰਬਰ 2011 ਤੋਂ ਸੋਧੇ ਹੋਏ ਗੇ੍ਡ-ਪੇ ਦੀ ਨੋਟੀਫਿਕੇਸ਼ਨ ਨੂੰ ਜਾਰੀ ਕੀਤੀ ਜਾਵੇ, 1 ਅਗਸਤ 2009 ਤੋਂ ਵਧੀ ਹੋਈ ਦਰ ਨਾਲ ਹਾਊਸ ਰੈਂਟ ਤੇ ਮੈਡੀਕਲ ਭੱਤਾ 350 ਤੋਂ 500 ਰੁਪਏ ਦੀ ਨੋਟੀਫਿਕੇਸ਼ਨ ਨੂੰ ਜਾਰੀ ਕੀਤਾ ਜਾਵੇ।ਮੁਲਾਜ਼ਮਾਂ ਦੇ ਡੀਏ ਦੀ ਬਕਾਇਆ ਰਾਸ਼ੀ ਲਈ ਨੋਟੀਫਿਕੇਸ਼ਨ ਜਾਰੀ ਕਰਨਾ, 1 ਜਨਵਰੀ 2017 ਤੋਂ 5 ਫ਼ੀਸਦੀ ਅੰਤਰਿਮ ਰਾਹਤ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਪ੍ਰਧਾਨ ਸ਼ਮਸ਼ੇਰ ਸਿੰਘ ਨੇ ਚਿਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਯੂਨੀਅਨ ਦੀਆਂ ਜਾਇਜ਼ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਮੁਹਿੰਮ ਨੂੰ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ। news patialalive newspatialanews livepatialalivenews patialalive news patiala live news patiala news live patiala live news patiala live
Punjab Assembly elections Candidates spending limit Rs 30.80 lakh – Apneet Riyat Deputy Commissioner Hoshiarpur December 15, 2021December 15, 2021 ELECTIONS News News-Punjab
DC Patiala sets up social media monitoring cell May 1, 2022May 1, 2022 Accident News news patiala News-Punjab Patiala-News-Today