News news patiala ਬੰਦ ਰਹਿਣਗੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੇ 5 ਟੌਲ ਪਲਾਜ਼ੇ – News Punjab Today Admin December 10, 2021December 10, 20211 min readWrite a Comment on ਬੰਦ ਰਹਿਣਗੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੇ 5 ਟੌਲ ਪਲਾਜ਼ੇ – News Punjab Today ਟੌਲ ਪਲਾਜ਼ਿਆਂ ਦੇ ਕਰਮਚਾਰੀਆਂ ਤਨਖਾਹਾਂ ਨਾ ਮਿਲਣ ਕਾਰਨ ਰੋਸ News Punjab Today ਸੇਵਾ ਕੇਂਦਰ ਦੇ ਫਾਰਮ ਡਾਉਨਲੋਡ ਕਰੋ ਬਿਲਕੁਲ ਮੁਫਤ ਕਿਸਾਨੀ ਅੰਦੋਲਨ ਖ਼ਤਮ ਹੋਣ ਤੋਂ ਬਾਅਦ ਨੈਸ਼ਨਲ ਹਾਈਵੇਅ ਦੇ ਪੰਜ ਟੌਲ ਪਲਾਜ਼ਾ ਬੰਦ ਰਹਿਣਗੇ। ਇਸ ਦਾ ਕਾਰਨ ਟੌਲ ਪਲਾਜ਼ਿਆਂ ਦੇ ਕਰਮਚਾਰੀਆਂ ਦੀਆਂ ਪਿਛਲੇ ਛੇ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਾ ਹੋਣਾ ਹੈ। ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਟੌਲ ਕੰਪਨੀਆਂ ਨੂੰ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਕਰੋੜਾਂ ਰੁਪਏ ਚੁੱਪ ਚੁਪੀਤੇ ਦੇ ਦਿੱਤੇ ਪਰ ਕੰਪਨੀਆਂ ਨੇ ਅੱਗੇ ਕਰਮਚਾਰੀਆਂ ਨੂੰ ਅਦਾਇਗੀਆਂ ਨਹੀਂ ਕੀਤੀਆਂ। ਇਸ ਦੇ ਰੋਸ ਵਜੋਂ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਨੇ ਧਰੇੜੀ ਜੱਟਾਂ ਟੌਲ ਪਲਾਜ਼ਾ ਜ਼ਿਲ੍ਹਾ ਪਟਿਆਲਾ, ਕਾਲਾਝਾੜ ਟੌਲ ਪਲਾਜ਼ਾ ਜ਼ਿਲ੍ਹਾ ਸੰਗਰੂਰ, ਬਡਬਰ ਟੌਲ ਪਲਾਜ਼ਾ ਜ਼ਿਲ੍ਹਾ ਬਰਨਾਲਾ ਅਤੇ ਜ਼ਿਲ੍ਹੇ ਬਠਿੰਡੇ ਦੇ ਦੋ ਟੌਲ ਪਲਾਜ਼ਾ ਭੂਚੋ ਟੌਲ ਪਲਾਜ਼ਾ ਅਤੇ ਜੀਦਾ ਟੌਲ ਪਲਾਜ਼ਾ ਨੂੰ ਤਨਖਾਹਾਂ ਦੀ ਅਦਾਇਗੀ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਟੌਲ ਪਲਾਜ਼ਿਆਂ ਦੇ ਦਫਤਰਾਂ ਨੂੰ ਕਰਮਚਾਰੀਆਂ ਨੇ ਪਹਿਲਾਂ ਤੋਂ ਹੀ ਜਿੰਦੇ ਲਗਾਏ ਹੋਏ ਹਨ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਕਰਮਚਾਰੀਆਂ ਨੂੰ ਤਨਖਾਹਾਂ ਦੀ ਅਦਾਇਗੀ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਾਰੇ ਟੌਲ ਪਲਾਜ਼ਿਆਂ ਨੂੰ ਫ੍ਰੀ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਤ ਅਥਾਰਟੀਆਂ ਦੀ ਹੋਵੇਗੀ। News Punjab Today News Punjab Today News Punjab Today News Punjab Today News Punjab Today News Punjab Today News Punjab Today News Punjab Today
Patiala Doctors came in favor of Health Minister Jodemajra August 5, 2022August 5, 2022 News news patiala Patiala-News-Today
Rajindra Hospital emergency, Lack of medicines, patients upset May 22, 2022May 22, 2022 News news patiala News-Punjab Patiala-News-Today
Patiala administration celebrated the teej festival July 30, 2022July 30, 2022 News news patiala Patiala-News-Today Today