News Patiala Live Today – 19 cases of Dengue in the Patiala District Total number of cases 865

AVvXsEgMWD8cXzQAACKaLFSOXqcip nZklOL8wtJ uOxvFuSLVqo5hIYuXbBb6oBqU6f5joDquUZVDADv KmV7a7FMPCtQ Lhsx0JhvBoSbB3xKb3BVUlb 9pCoCcUzl7d YZiQuI654x44SVhVLBJZFwJ7KCud2Z 33rNngFHRd29 ml oHH4iy1eB35AzxYQ=w400 h306 -

 ਪਟਿਆਲਾ : ਜ਼ਿਲ੍ਹੇ ‘ਚ ਡੇਂਗੂ ਕੇਸਾਂ ਦੇ ਵੱਧਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਸਿਹਤ ਵਿਭਾਗ ਨੂੰ ਪ੍ਰਰਾਪਤ ਹੋਈਆਂ ਰਿਪੋਰਟਾਂ ‘ਚ ਡੇਂਗੂ ਦੇ 19 ਕੇਸ ਮਿਲੇ ਹਨ। ਇਸੇ ਨਾਲ ਕੁੱਲ ਕੇਸਾਂ ਦੀ ਗਿਣਤੀ 865 ਹੋ ਗਈ ਹੈ। ਦੂਜੇ ਪਾਸੇ ਕੋਰੋਨਾ ਦੀਆਂ ਪ੍ਰਾਪਤ ਹੋਈਆਂ ਰਿਪੋਰਟਾਂ ‘ਚ ਕੋਈ ਵੀ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ।

ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਕਿਹਾ 14 ਨਵੰਬਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤਿ੍ਪੜੀ, ਮਹਾਵੀਰ ਧਰਮਸ਼ਾਲਾ ਤਿ੍ਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਸਮਾਣਾ ਦੇ ਸਬ-ਡਵੀਜ਼ਨ ਹਸਪਤਾਲ, ਨਾਭਾ ਦੇ ਐੱਮਪੀਡਬਲਯੂ ਸਕੂਲ, ਰਾਜਪੁਰਾ ਦੇ ਸਿਵਲ ਹਸਪਤਾਲ, ਘਨੌਰ ਦੇ ਸਰਕਾਰੀ ਸਕੂਲ ਤੇ ਪਾਤੜਾਂ ਦੇ ਕਮਿਊਨਿਟੀ ਸਿਹਤ ਕੇਂਦਰ ਤੋਂ ਇਲਾਵਾ ਪ੍ਰਰਾਇਮਰੀ ਸਿਹਤ ਕੇਂਦਰ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਂਧਾ, ਸ਼ੁਤਰਾਣਾ, ਸਿਵਲ ਡਿਸਪੈਂਸਰੀ ਸਨੋਰ ਤੇ ਬਲਬੇੜਾ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ‘ਚ ਇੰਟਰਨੈਸ਼ਨਲ ਸਟੂਡੈਂਟਸ/ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਾਈ ਜਾਵੇਗੀ। ਜ਼ਿਲ੍ਹੇ ‘ਚ ਪ੍ਰਰਾਪਤ 1618 ਕੋਵਿਡ ਰਿਪੋਰਟਾਂ ‘ਚੋਂ ਕੋਈ ਵੀ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਨਹੀ ਹੋਇਆ, ਜਿਸ ਕਾਰਨ ਜ਼ਿਲ੍ਹੇ ‘ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 48941 ਹੀ ਹੈ। ਇਸੇ ਨਾਲ ਹੀ ਡੇਂਗੂ ਦੇ 19 ਨਵੇਂ ਕੇਸ ਰਿਪੋਰਟ ਹੋਏ ਹਨ, ਜਿਨਾਂ’ ਵਿੱਚ 10 ਕੇਸ ਸ਼ਹਿਰੀ ਤੇ 09 ਕੇਸ ਪਿੰਡਾਂ ‘ਚੋਂ ਹਨ। ਇਸ ਨਾਲ ਜ਼ਿਲ੍ਹੇ ‘ਚ ਹੁਣ ਤਕ ਦੇ ਕੁੱਲ ਡੇਗੂ ਕੇਸਾਂ ਦੀ ਗਿਣਤੀ 865 ਹੋ ਗਈ ਹੈ।

AVvXsEgxvLFAj5Q gxViPOBg5 Il9eRP1zdPkxOpmJ3 YMK0EKHfw3vSA8ZVRlh quMydmq2yGTrI3M7r8IPnfVCqO48sj6oTANSZlxR6nv N1FmD4aAnyA20vutC1AmpXyjR4r ObSEg4hbZS4u2SE5JoOIKWyqVhYTgGuU6A UnT q062lvvs2X04RkZB6Ug=w400 h323 -

ਇਹ ਵੀ ਪੜੋ — 

Leave a Reply

Your email address will not be published. Required fields are marked *