News news patiala The truck crushed the scooter rider Death on the spot News Patiala Live Today Admin November 13, 2021November 13, 20211 min readWrite a Comment on The truck crushed the scooter rider Death on the spot News Patiala Live Today ਪਟਿਆਲਾ : ਠੀਕਰੀਵਾਲਾ ਚੌਕ ‘ਚ ਇਕ ਟਰੱਕ ਨੇ ਸਕੂਟਰ ਸਵਾਰ ਨੂੰ ਕੁਚਲ ਦਿੱਤਾ। ਇਸ ਦੌਰਾਨ ਟਰੱਕ ਦੇ ਹੇਠਾਂ ਆਏ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦ ਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਚੌਕੀ ਮਾਡਲ ਟਾਊਨ ਪੁਲਿਸ ਵੱਲੋਂ ਮਿ੍ਤਕ ਦੀ ਪਛਾਣ ਕ੍ਰਿਸ਼ਨ ਲਾਲ ਸ਼ਰਮਾ (60) ਵਾਸੀ ਗਗਨ ਚੌਕ ਰਾਜਪੁਰਾ ਵਜੋਂ ਕਰਵਾਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਹੈ ਤੇ ਮਿ੍ਤਕ ਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਆਰਮੀ ਦਾ ਸੇਵਾ ਮੁਕਤ ਮੁਲਾਜ਼ਮ ਹੈ ਜੋ ਕਿ ਅੱਜ ਇੱਥੇ ਸੰਗਰੂਰ ਰੋਡ ਸਥਿਤ ਆਰਮੀ ਏਰੀਆ ਦੀ ਕੰਟੀਨ ‘ਚੋਂ ਰਾਸ਼ਨ ਲੈਣ ਲਈ ਆਇਆ ਸੀ। ਇਸ ਦੌਰਾਨ ਠੀਕਰੀਵਾਲਾ ਚੌਕ ਤੋਂ ਨਿਕਲਣ ਸਮੇਂ ਤੇਜ਼ ਰਫਤਾਰ ਟਰੱਕ ਨੇ ਉਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜੋ — ਪਟਿਆਲਾ ਜਿਲੇ ਵਿੱਚ ਡੇਂਗੂ ਦੇ ਵੱਧਦੇ ਕੇਸ
Chief Minister Channi makes important decision regarding Hindu deras January 7, 2022January 7, 2022 News Patiala-News-Today
Opposition to election duties by veterinary officers and staff: Malerkotla News January 20, 2022January 20, 2022 ELECTIONS news patiala Patiala-News-Today