ਪ੍ਰਿਯੰਕਾ ਗਾਂਧੀ ਵੱਲੋਂ ਔਰਤਾਂ ਨੂੰ 40 ਪ੍ਰਤੀਸ਼ਤ ਟਿੱਕਟਾਂ ਦੇਣ ਦੇ ਫੈਸਲੇ ਦਾ ਸਵਾਗਤ : ਗੁਰਸ਼ਰਨ ਕੌਰ ਰੰਧਾਵਾ NEWS-PUNJAB-TODAY

  • ਕਾਂਗਰਸ ਪਾਰਟੀ ਨੂੰ ਵੱਡਾ ਫਾਇਦਾ ਪੁੱਜੇਗਾ: ਗੁਰਸ਼ਰਨ ਕੌਰ ਰੰਧਾਵਾ
  • ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਓਹ ਜਲਦ ਹੀ ਇਸ ਫੈਸਲੇ ਦੇ ਸਵਾਗਤ ਵਿੱਚ ਵੱਡਾ ਇਕੱਠ ਕਰਕੇ ਪ੍ਰਿਯੰਕਾ ਗਾਂਧੀ ਜੀ ਦਾ ਧੰਨਵਾਦ ਕਰਨਗੇ।
  • ਓਨ੍ਹਾਂ ਅੱਗੇ ਕਿਹਾ ਕਿ ਸੋਨੀਆ ਗਾਂਧੀ ਨੇ ਕੇਂਦਰ ਵਿਚ ਕਾਂਗਰਸ ਸਰਕਾਰ ਹੁੰਦਿਆਂ ਇਸ ਬਿੱਲ ਨੂੰ ਪਾਸ ਕਰਾਉਣਾ ਚਾਹਿਆ ਸੀ ਪਰ ਔਰਤਾਂ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਤਾਂ ਹੁਣ ਓਨ੍ਹਾਂ ਨੇ ਆਪਣੀ ਪਾਰਟੀ ਦੇ ਪੱਧਰ ਤੇ ਇਹ ਰਿਜ਼ਰਵੇਸ਼ਨ ਦੇਣ ਦਾ ਫੈਸਲਾ ਕੀਤਾ ਹੈ।
    AVvXsEgSAgoQLS7C7rpNHlB4 8prGAOlxcqIR7TigHfCysUncF0wnl86Oa5sQFiioujs6a80AjTCbUhDKxaEq9N XJuDbBY0jhRpz4cF0u dJ36F2CALVK2DqAvq8QB9AbEW f6 OHUd54futlvtuMrHqWT1mFwsE p4jukkHkD 4VXUh1Xw3RV 4bseTudrJg=s320 -

ਪਟਿਆਲਾ ਅਕਤੂਬਰ   ਆਲ ਇੰਡੀਆ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਸ੍ਰੀਮਤੀ ਪ੍ਰਿਯੰਕਾ ਗਾਂਧੀ ਵੱਲੋਂ ਯੂ.ਪੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਪ੍ਰਤੀਸ਼ਤ ਟਿੱਕਟਾਂ ਦੇਣ ਦੇ ਫੈਸਲੇ ਦਾ ਚਾਰੋਂ ਪਾਸਿਓਂ ਜ਼ੋਰਦਾਰ ਸਵਾਗਤ ਹੋ ਰਿਹਾ ਹੈ ਤੇ ਆਉਣ ਵਾਲੇ ਸਮੇਂ ਚ ਇਸਦਾ ਫਾਇਦਾ ਕਾਂਗਰਸ  ਪਾਰਟੀ ਨੂੰ ਹੀ ਨਹੀਂ ਬਲਕਿ ਭਾਰਤੀ ਸਿਆਸਤ ਵਿਚ ਸਰਗਰਮ ਆਮ ਔਰਤਾਂ ਨੂੰ   ਹੋਵੇਗਾ।

 

ਇਹ ਸ਼ਬਦ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਜ਼ਿਲਾ ਮਹਿਲਾ ਕਾਂਗਰਸ ਤੇ  ਚੇਅਰਪਰਸਨ  ਪੰਜਾਬ ਰਾਜ ਸਮਾਜ ਭਲਾਈ ਬੋਰਡ ਨੇ ਇਕ ਲਿਖਤੀ ਬਿਆਨ ਰਾਹੀਂ ਪ੍ਰੈਸ ਕੋਲ ਪ੍ਰਗਟ ਕੀਤੇ।
ਬੀਬਾ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਨੌਜਵਾਨ ਲੜਕੀਆਂ ਨੂੰ  ਸਰਕਾਰੀ  ਨੌਕਰੀਆਂ ਵਿੱਚ 33 ਪ੍ਰਤੀਸ਼ਤ ਕੋਟਾ ਦਿੱਤਾ, ਸਰਕਾਰੀ ਬੱਸਾਂ ਵਿੱਚ ਬੱਸ ਸਫ਼ਰ ਫ੍ਰੀ ਕੀਤਾ,ਪੰਚਾਇਤੀ ਤੇ ਸ਼ਹਿਰੀ ਚੋਣਾਂ ਵਿੱਚ 50 ਪ੍ਰਤੀਸ਼ਤ ਕੋਟਾ ਦਿਤਾ ਤੇ ਹੁਣ ਵਿਧਾਨ ਸਭਾ ਤੇ ਲੋਕ ਸਭਾ ਵਿਚ ਔਰਤਾਂ ਨੂੰ 40 ਪਰਸੈਂਟ ਕੋਟਾ ਦੇਣਾ ਕਾਂਗਰਸ ਦੀ ਵੱਡੀ ਪਹਿਲਾ ਕਦਮੀ ਹੈ, ਜਿਸ ਨਾਲ ਲੰਬੇ ਸਮੇਂ ਤੋਂ ਵੱਡੇ ਪੱਧਰ ਤੇ ਸਮਾਜ ਸੇਵਾ ਤੇ ਸਿਆਸੀ ਪਾਰਟੀਆਂ ਵਿੱਚ  ਰਿਜ਼ਰਵੇਸ਼ਨ ਦੀ ਉਮੀਦ ਲੈਕੇ  ਕੰਮ ਕਰਨ ਵਾਲ਼ੀਆਂ ਔਰਤਾਂ ਨੂੰ ਲਾਹਾ ਮਿਲੇਗਾ । ਬੀਬਾ ਰੰਧਾਵਾ ਨੇ ਕਿਹਾ ਕਿ ਅੱਜ ਕਈ ਹਲਕਿਆਂ ਵਿਚ ਮਰਦਾਂ ਨਾਲੋਂ ਵਧੇਰੇ ਮੇਹਨਤੀ ਤੇ ਇਮਾਨਦਾਰ ਔਰਤਾਂ ਕੰਮ ਕਰ ਰਹੀਆਂ ਨੇ  ਪਰ ਸਮੇਂ ਆਉਣ ਤੇ ਪਾਰਟੀਆਂ ਵਿੱਚ ਮੌਜ਼ੂਦ ਵੱਡੇ ਲੀਡਰ ਆਪਣੇ ਪਰਿਵਾਰਾਂ ਨੂੰ ਅੱਗੇ ਲਿਆਉਣ ਲਈ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਬਾਉਣ ਵਿੱਚ ਕਾਮਯਾਬ ਹੋ  ਜਾਂਦੇ ਹਨ। ਓਨ੍ਹਾਂ ਸੋਨੀਆ ਗਾਂਧੀ ਤੇ ਪ੍ਰਿਯੰਕਾ ਗਾਂਧੀ ਜੀ ਨੂੰ ਅਪੀਲ ਕੀਤੀ ਕਿ ਅਗਰ ਕਾਂਗਰਸ ਨੇ ਇਸ ਫੈਸਲੇ ਦਾ ਸਹੀ ਫਾਇਦਾ ਲੈਣਾ ਹੈ ਤਾਂ ਇਹ ਯਕੀਨੀ ਬਣਾਇਆ ਕਿ ਇਸ  ਫੈਸਲੇ ਦਾ ਫਾਇਦਾ ਆਮ ਔਰਤਾਂ ਨੂੰ ਵੀ ਮਿਲਣਾ ਚਾਹੀਦਾ ਹੈ ਜੋ ਆਪੋ ਆਪ ਆਪਣੇ ਹਲਕਿਆਂ ਵਿੱਚ ਜਿੱਤਣ ਦੀ ਸਮਰੱਥਾ ਰੱਖਦੀਆਂ ਹਨ।

Leave a Reply

Your email address will not be published. Required fields are marked *