Farmers-Protest News ਟਿਕਰੀ ਬਾਰਡਰ ’ਤੇ ਵੱਡਾ ਹਾਦਸਾ ਟਰੱਕ ਨੇ ਅੰਦੋਲਨਕਾਰੀ ਕਿਸਾਨ ਔਰਤਾਂ ਨੂੰ ਦਰੜਿਆ 3 ਦੀ ਮੌਤ Admin October 28, 2021October 28, 20211 min readWrite a Comment on ਟਿਕਰੀ ਬਾਰਡਰ ’ਤੇ ਵੱਡਾ ਹਾਦਸਾ ਟਰੱਕ ਨੇ ਅੰਦੋਲਨਕਾਰੀ ਕਿਸਾਨ ਔਰਤਾਂ ਨੂੰ ਦਰੜਿਆ 3 ਦੀ ਮੌਤ ਟਿਕਰੀ ਬਾਰਡਰ, 28 ਅਕਤੂਬਰ, 2021: ਦਿੱਲੀ ਵਿੱਚ ਕੇਂਦਰ ਦੇ 3 ਖ਼ੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਇਕ ਟਿਕਾਣੇ ਟਿਕਰੀ ਬਾਰਡਰ ਵਿਖ਼ੇ ਵੀਰਵਾਰ ਸਵੇਰੇ ਇਕ ਤੇਜ਼ ਰਫ਼ਤਾਰ ਟਰੱਕ ਨੇ ਡਿਵਾਈਡਰ ’ਤੇ ਬੈਠੀਆਂ ਕੁਝ ਅੰਦੋਲਨਕਾਰੀ ਕਿਸਾਨ ਔਰਤਾਂ ਨੂੰ ਦਰੜ ਦਿੱਤਾ ਜਿਸ ਕਾਰਨ 3 ਔਰਤਾਂ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖ਼ਮੀ ਹੋ ਗਈਆਂ। ਬਹਾਦਰਗੜ੍ਹ ਫ਼ਲਾਈਉਵਰ ਨੇੜੇ ਵਾਪਰੀ ਇਸ ਮੰਦਭਾਗੀ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ’ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ। ਕਿਸਾਨ ਆਗੂਆਂ ਨੇ ਇਸ ਘਟਨਾ ਨੂੰ ਹਾਦਸੇ ਦੇ ਮਗਰ ਲਖ਼ੀਮਪੁਰ ਖ਼ੀਰੀ ਜਿਹੀ ਕਿਸੇ ਸਾਜ਼ਿਸ਼ ਦਾ ਖ਼ਦਸ਼ਾ ਪ੍ਰਗਟਾਉਂਦਿਆਂ ਸਭ ਤੋਂ ਪਹਿਲਾਂ ਫ਼ਰਾਰ ਹੋਏ ਟਰੱਕ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਅਤੇ ਗ੍ਰਿਫ਼ਤਾਰੀ ਤਕ ਪੋਸਟਮਾਰਟਮ ਲਈ ਸੰਘਰਸ਼ਸ਼ੀਲ ਕਿਸਾਨ ਔਰਤਾਂ ਦੀਆਂ ਮ੍ਰਿਤਕ ਦੇਹਾਂ ਪੁਲਿਸ ਨੂੰ ਸੌਂਪਣ ਤੋਂ ਇਨਕਾਰ ਕਰ ਦਿੱਤਾ ਹੈ। ਘਟਨਾ ਅੱਜ ਸਵੇਰੇ ਲਗਪਗ 6.15 ਵਜੇ ਬਹਾਦਰਗੜ੍ਹ ਫ਼ਲਾਈਉਵਰ ਨੇੜੇ ਵਾਪਰੀ ਜਿੱਥੇ 7 ਲੋਕ ਡਿਵਾਈਡਰ ’ਤੇ ਬੈਠੇ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਣ ਲਈ ਆਟੋ ਦਾ ਇੰਤਜ਼ਾਰ ਕਰ ਰਹੇ ਸਨ। ਅਚਨਚੇਤ ਹੀ ਇਕ ਟਰੱਕ ਡਿਵਾਈਡਰ ’ਤੇ ਆ ਚੜਿ੍ਹਆ ਜਿਸ ਨਾਲ ਕੋਹਰਾਮ ਮਚ ਗਿਆ। ਮ੍ਰਿਤਕ ਅਤੇ ਜ਼ਖ਼ਮੀ ਕਿਸਾਨ ਔਰਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ ਸੰਬੰਧ ਅਤੇ ਮਾਨਸਾ ਜ਼ਿਲ੍ਹੇ ਦੇ ਇਕ ਪਿੰਡ ਦੀਆਂ ਵਸਨੀਕ ਦੱਸੀਆਂ ਜਾ ਰਹੀਆਂ ਹਨ। ਮ੍ਰਿਤਕਾਂ ਦੀ ਪਛਾਣ 60 ਸਾਲਾ ਸਤਿੰਦਰ ਕੌਰ ਪਤਨੀ ਭਾਨ ਸਿੰਘ, 58 ਸਾਲਾ ਅਮਰਜੀਤ ਕੌਰ ਪਤਨੀ ਗੁਰਜੀਤ ਸਿੰਘ ਅਤੇ 60 ਸਾਲਾ ਗੁਰਮੇਲ ਕੌਰ ਪਤਨੀ ਭੋਲਾ ਸਿੰਘ ਵਜੋਂ ਹੋਈ ਹੈ। ਦੋ ਔਰਤਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ ਜਦਕਿ ਇਕ ਹੋਰ ਦੀ ਹਸਪਤਾਲ ਵਿਖ਼ੇ ਬਾਅਦ ਵਿੱਚ ਮੌਤ ਹੋ ਗਈ। ਇਕ ਗੰਭੀਰ ਜ਼ਖ਼ਮੀ ਔਰਤ ਨੂੰ ਪੀ.ਜੀ.ਆਈ.ਰੋਹਤਕ ਵਿਖ਼ੇ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਗੁਰਮੇਲ ਕੌਰ ਪਤਨੀ ਮਿਹਰ ਸਿੰਘ ਅਤੇ ਹਰਮੀਤ ਕੌਰ ਪਤਨੀ ਗੁਰਮੇਲ ਸਿੰਘ ਸ਼ਾਮਲ ਹਨ। ਝੱਜਰ ਪੁਲਿਸ ਕਿਸਾਨ ਆਗੂਆਂ ਨਾਲ ਇਸ ਮਾਮਲੇ ’ਤੇ ਗੱਲਬਾਤ ਕਰ ਰਹੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਡਰਾਈਵਰ ਦੀ ਪਛਾਣ ਅਤੇ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲਗਪਗ ਇਕ ਸਾਲ ਤੋਂ ਚੱਲ ਰਹੇ ਇਸ ਅੰਦੋਲਨ ਵਿੱਚ ਹੁਣ ਤਕ 700 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
DGP, Punjab Police Gaurav Yadav review the crime and performance July 26, 2022July 26, 2022 News News-Punjab Punjab-Police Today
District and Sessions Judge visit Central Jail Patiala March 19, 2022March 19, 2022 News news patiala News-Punjab Patiala-News-Today
Jalandhar Fire Tragedy: 6 Family Members Killed in House Blaze October 9, 2023October 9, 2023 Accident News News-Punjab