How is the weather in Patiala today?
ਬੀਤੇ ੨-੩ ਦਿਨ ਤੋਂ ਪੈ ਰਹੀ ਸਖਤ ਲੋ ਦਾ ਅੱਜ ਮੁੱਖ ਦਿਨ ਸੀ, ਅੱਜ ਵੱਧੋ-ਵੱਧ ਪਾਰੇ ਨੇ ਮਈ ਦੇ ਨਵੇਂ ਰਿਕਾਰਡ ਬਣਾ ਛੱਡੇ ਹਨ ਜਿਨ੍ਹਾ ਦੀ ਤਸਦੀਕ ੧ ਅੱਧੇ ਦਿਨ ਚ ਕੀਤੀ ਜਾਵੇਗੀ।
ਅੱਜ ਤੇਜ ਦੱਖਣ-ਪੂਰਬੀ ਹਵਾਵਾਂ ਦੱਖਣ-ਪੱਛਮੀ ਮਾਲਵੇ ਚ ਪੁੱਜ ਗਈਆਂ ਹਨ ਜਿਸ ਕਾਰਨ ਓੁੱਥੇ ਨਮੀ ਚ ਵਾਧਾ ਹੋਵੇਗਾ ਤੇ ਕੱਲ੍ਹ ਦਿਨ ਵੇਲੇ ੧-੨ ਡਿਗਰੀ ਪਾਰਾ ਘਟੇਗਾ, ਇਨ੍ਹਾਂ ਹੀ ਨਹੀਂ ਇਹ ਹਵਾ ਕਮਜ਼ੋਰ ਪੱਛਮੀ ਸਿਸਟਮ ਨਾਲ ਮਿਲ ਅਗਲੇ 2 ਦਿਨ ਟੁੱਟਵੀ ਬਰਸਾਤੀ ਕਾਰਵਾਈ ਨਾਲ ਹਨੇਰੀ ਦਾ ਪ੍ਰੋਗਰਾਮ ਵੀ ਬਣਾਓੁਣਗੇ ਤੇ ਵਗ ਰਹੀ ਲੋ ਨੂੰ ਕੁਝ ਹੱਦ ਤੱਕ ਠੱਲ੍ਹ ਪਾਓੁਣਗੇ।
How is the weather in Patiala today? |
ਆਓੁ ਇੱਕ ਝਾਤੀ ਮਾਰੀਏ ਅੱਜ ਖਿੱਤੇ ਪੰਜਾਬ ਚ ਦਰਜ਼ ਹੋਏ ਵੱਧੋ-ਵੱਧ ਪਾਰੇ ਤੇ 👇🏿
- ਹਨੂੰਮਾਨਗੜ੍ਹ 47.9°C
- ਗੰਗਾਨਗਰ 47.6°C
- ਮੁਕਤਸਰ ਸਾਹਿਬ 47.4°C
- ਸਿਰਸਾ 47.2°C
- ਫਤਿਹਾਬਾਦ 47°C
- ਫਿਰੋਜ਼ਪੁਰ 46.9°C
- ਬਠਿੰਡਾ 46.8°C
- ਬਰਨਾਲਾ 46.4°C
- ਜਲੰਧਰ 46.2°C
- ਅੰਮ੍ਰਿਤਸਰ 46.1°C
- ਹੁਸ਼ਿਆਰਪੁਰ 46.1°c
- ਮੋਗਾ 46.1°c
- ਗੁਰਦਾਸਪੁਰ 45.7°C
- ਨੂਰਮਹਿਲ 45.6°C
- ਲੁਧਿਆਣਾ 45.5°C
- ਫਰੀਦਕੋਟ 45.4°C
- ਬੁੱਧ ਸਿੰਘ ਵਾਲਾ 45°C
- ਫ਼ਤਹਿਗੜ੍ਹ ਸਾਹਿਬ 45°C
- ਕੁਰਛੇਤਰ 45°C
- ਪਠਾਨਕੋਟ 44.8°C
- ਕੌਲ(ਕੈੰਥਲ) 44.7°C
- ਰੌਣੀ 44.4°C
- ਪਟਿਆਲਾ 44.3°C
- ਰੋਪੜ 44.2°C
- ਮੋਹਾਲੀ ਏਅਰਪੋਰਟ 44.1°C
- ਗੁਰਦਾਸਪੁਰ b 43.6°C
- ਚੰਡੀਗੜ੍ਹ 43°C
- ਮੋਹਾਲੀ 42.9°C
- ਕਰਨਾਲ,ਪੰਚਕੂਲਾ 42.4°C
- ਅੰਬਾਲਾ 42.1°C
ਬੀਤੀ ਕੱਲ੍ਹ ਗੰਗਾਨਗਰ 48.3°C ਤੇ ਬਠਿੰਡਾ ਏਅਰਪੋਰਟ 47.1°C ਨਾਲ ਸਭ ਤੋਂ ਗਰਮ ਰਹੇ ਸਨ। ਬਠਿੰਡਾ ਏਅਰਪੋਰਟ ਦਾ ਡੇਟਾ ਥੋੜ੍ਹੇ ਸਮੇਂ ਚ ਜਾਂ ਕੱਲ੍ਹ ਪੋਸਟ ਕੀਤਾ ਜਾਵੇਗਾ।