ਕੇਜਰੀਵਾਲ ਦੀ ਗਰੰਟੀ- – ਹਰ ਮਹੀਨੇ ਹਰ ਪਰਿਵਾਰ ਨੂੰ 300 ਯੂਨਿਟ ਮੁਫਤ vs ਪੰਜਾਬ ਸਰਕਾਰ ਵੱਲੋ 300 ਯੂਨਿਟ ਮੁਆਫ ਨੋਟੀਫਿਕੇਸ਼ਨ
Kejriwal vs Punjab Government
ਪੰਜਾਬ ਸਰਕਾਰ ਨੋਟੀਫਿਕੇਸ਼ਨ
ਜਦੋ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਤਿੰਨ ਅਹਿਮ ਐਲਾਨ ਕਰਦਿਆਂ ਕਿਹਾ ਕਿ ‘ਇਹ ਕੇਜਰੀਵਾਲ ਦੀ ਗਾਰੰਟੀ’ ਹੈ।
ਉਹਨਾਂ ਵੱਲੋਂ ਕੀਤੇ ਗਏ ਤਿੰਨ ਅਹਿਮ ਐਲਾਨ ਇਸ ਤਰ੍ਹਾਂ ਹਨ:
- ਪੰਜਾਬ ਦੇ ਉਨ੍ਹਾਂ ਸਾਰੇ ਪਰਿਵਾਰਾਂ ਲਈ ਬਿਜਲੀ ਮੁਫ਼ਤ ਕਰਨ ਦਾ ਐਲਾਨ ਕੀਤਾ ਜਿਨ੍ਹਾਂ ਦੀ ਬਿਜਲੀ ਦੀ ਖ਼ਪਤ 300 ਯੂਨਿਟ ਪ੍ਰਤੀ ਮਹੀਨਾ ਤੋਂ ਘੱਟ ਹੋਵੇਗੀ।
- ਤਿੰਨ ਸੌ ਤੋਂ ਘੱਟ ਯੂਨਿਟ ਬਿਜਲੀ ਵਰਤਣ ਵਾਲੇ ਸਾਰੇ ਪਰਿਵਾਰਾਂ ਨੂੰ ਕੋਈ ਬਿੱਲ ਨਹੀਂ ਦੇਣਾ ਪਵੇਗਾ। ਪਰ ਇਸ ਵਿੱਚ ਸ਼ਰਤ ਇਹ ਹੈ ਕਿ ਜੇ 301 ਯੂਨਿਟ ਦੀ ਵਰਤੋਂ ਹੋਈ ਤਾਂ ਉਸ ਉਪਭੋਗਤਾ ਨੂੰ ਇਕ ਯੂਨਿਟ ਨਹੀਂ ਸਗੋਂ 301 ਯੂਨਿਟ ਦਾ ਬਿੱਲ ਦੇਣਾ ਪਵੇਗਾ।
- ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 301 ਯੂਨਿਟ ਦਾ ਵਸੂਲੀ ਰੇਟ ਹੁਣ ਜਿੰਨਾ ਹੀ ਰਹੇਗਾ।ਬਿਜਲੀ (2 ਮਹੀਨੇ ‘ਚ 600 ਯੂਨਿਟ ਮੁਫ਼ਤ) – ਪੁਰਾਣੇ ਬਿੱਲ ਮੁਆਫ਼ – 24 ਘੰਟੇ ਬਿਜਲੀ