Weather Forecast Punjab next 10 Days : Weather News-Punjab

AVvXsEj0YYtX4xEQfn1rBy5XmZ7tapwrQ3AAb OYkjf7xXR 7NxFdEGaHfJbitvQxRefJonvlw1Ycycv1ZH8ZjuEkd4yWXcGntBkwFwYV5dKJAWqWZUg11m4mbE4w iR7iKH 5o NTr8vTbuvq4lFu4c9FRPJCAmCs6GzML1V9KF8BaHZc4lA5LEtvphBuNVJg=s320 -

ਅਗਲੇ 3-4 ਦਿਨ ਖਿੱਤੇ ਪੰਜਾਬ ਚ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ। ਉੱਚੇ ਪਹਾੜਾ ਚ ਹੋਈ ਅਗੇਤੀ ਚੰਗੀ ਬਰਫ਼ਵਾਰੀ ਤੋੰ ਬਾਅਦ ਆਉਦੇ ਪੱਛੋ ਦੇ ਹਲਕੇ ਬੁਲ੍ਹੇ ਮੌਸਮ ਨੂੰ ਦਿਨੇ ਸੁਹਾਵਣਾ ਤੇ ਰਾਤਾਂ ਨੂੰ ਠੰਡਾ ਬਣਾਈ ਰੱਖੇਗਾ। ਦਿਨ ਦਾ ਵੱਧੋ ਵੱਧ ਪਾਰਾ 30°c ਲਾਗੇ ਰਹੇਗਾ ਤੇ ਘੱਟੋ ਘੱਟ ਪਾਰਾ  13-18°cਦਰਮਿਆਨ ਰਹੇਗਾ ਜਿਸ ਕਾਰਨ ਸਵੇਰ ਸਮੇੰ ਹਲਕੀ ਜੈਕਟ ਦੀ ਜਰੂਰ ਮਹਿਸੂਸ ਹੋਵੇਗੀ। 

22ਅਕਤੂਬਰ ਨੂੰ ਅਗਲਾ ਪੱਛਮੀ ਸਿਸਟਮ ਲਹਿੰਦੇ ਪੰਜਾਬ ਚ ਪੁੱਜੇਗਾ 23 ਅਕਤੂਬਰ ਚੜ੍ਹਦੇ ਪੰਜਾਬ ਚ ਬਣ ਸਕਦੀ ਹੈ ਬਰਸਾਤੀ ਕਾਰਵਾਈ ਦੀ ਆਸ ਹੈ ਇਸ ਬਾਰੇ ਸਮੇ ਸਿਰ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਇਹ ਸਿਸਟਮ ਦੇ ਆਉਣ ਚ ਦੇਰੀ ਵੀ ਹੋ ਸਕਦੀ ਹੈ ਜਾ ਨਾਲ 1 ਹੋਰ ਪੱਛਮੀ ਸਿਸਟਮ 1-2 ਦਿਨਾ ਦੇ ਵਕਫ਼ੇ ਨਾਲ ਆਣ ਸਕਦਾ ਹੈ।

#ਬਰਸੀਮ #ਬਰਸਣ #ਬਰਸੀਣ #ਚਟਾਲਾ 

ਇਸ ਵਾਰ ਰਾਤਾਂ ਦੀ ਠੰਡ ਤੇ ਪੱਤਝੜ ਦੀ ਰੁੱਤ 1-2 ਹਫਤੇ ਦੇਰੀ ਨਾਲ ਆਈ ਹੈ ਸੋ ਹੁਣ ਬਰਸੀਮ ਦੀ ਬਿਜਾਈ ਲਈ ਮੂਫ਼ੀਦ/ਸਹੀ ਹੈ। 

ਬੀਤੇ 48 ਘੰਟਿਆਂ ਦੌਰਾਨ ਸੂਬੇ ਚ ਸਪੈਲ ਨੇ ਉਮੀਦ ਤੋਂ ਘੱਟ ਬਾਰਿਸ਼ ਜਾ ਕਿਣਮਿਣ ਹੀ ਦਿੱਤੀ ਪੂਰਬੀ ਪੰਜਾਬ ਜਿੱਥੇ ਭਾਰੀ ਮੀਂਹ ਦੀ ਆਸ ਸੀ ਉੱਥੇ ਹਲਕੀ ਬਾਰਿਸ਼ ਦਰਜ ਕੀਤੀ ਗਈ ਉਹ ਵੀ ਮੁੱਖ ਤੌਰ ਤੇ ਚੰਡੀਗੜ੍ਹ ਤੇ ਮੋਹਾਲੀ ਅੰਬਾਲਾ-ਡੇਰਾ ਬਸੀ ਖੇਤਰ ਦਰਮਿਆਨੀ ਬਾਰਿਸ਼ ਪਰ ਦਿੱਲੀ ਤੇ ਦਿੱਲੀ ਦੇ ਲਾਗੇ-ਬੰਨੇ ਇਸ ਸਪੈਲ ਚ ਭਾਰੀ ਬਾਰਿਸ਼ ਹੋਈ ਜਿਸ ਕਾਰਨ ਉੱਥੇ ਪ੍ਰਦੂਸਣ ਘਟਿਆ।

Leave a Reply

Your email address will not be published. Required fields are marked *