Patiala Police cracked the case of Blind Murder and Robbery and arrested 06 accused : News-Patiala-Live

ਪਟਿਆਲਾ ਪੁਲਿਸ ਵੱਲੋਂ ਭਾਦਸੋਂ, ਪਟਿਆਲਾ ਵਿਖੇ ਹੋਏ ਅੰਨ੍ਹੇ ਕਤਲ/ਲੁੱਟ ਦੀ ਗੁੱਥੀ ਸੁਲਝਾ ਕੇ ਗੈਂਗ ਦੇ 06 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਪਿਸਤੌਲ 32 ਬੋਰ, ਇਕ 315 ਬੋਰ, ਲੁੱਟਿਆ ਹੋਇਆ ਬੁੱਲੇਟ ਮੋਟਰਸਾਇਕਲ ਅਤੇ ਹੋਰ ਵੀ ਤੇਜ਼ਧਾਰ ਹਥਿਆਰ ਬਰਾਮਦ ਕੀਤੇ।

AVvXsEjV92XA7hSBts Hegjf6wca EaiW9kFVVc91rQgYa34MRhVjyprUpyIypFJRAzTeKbcLJS1svXISNweyt17atAU Im3E5OEYQXsWec CLBOHckSNwE6y TLfV5y7BO8GYDO1nf1bw42g JrXv KptZFHO7FKgHz3AhuaGdTSDUqrc EYZULw2RnZHn9g=s320 -

Patiala Police cracked the case of Blind Murder/ Robbery and arrested 06 accused of Robbery gang with the recovery of a Pistol 32 Bore, a 315 Bore, looted bullet motorcycle and other sharp weapons. 

AVvXsEiPobAo6sNx21n lea wBpQ0Ww X62m3i2qh02 SiAwuNo2yXAaI5n8VNXfT7kqCqaXASp1I36eMwBFQpnPpSv96aPniqicXpGpt5Vsbq8vRuENwIywBDenDgigflr X7k 0kYCQrba7Gt4aiSC9f l3VsnWzwl2EUeS4JuWIbDf3oKMWuEaai03Z -

 #BlindMurder #ActionAgainstCrime #PunjabPoliceIndia


AVvXsEhlkprHwWC3FgFZJVsveYGYO8JCfQlJOPCHewDrQ7e9wthYaVFsxRO9GfI AgWdye6B4SiqsS4zNhQ4REAWn IRAsDf2lFCQAuwbKrk DloJa6Qoce8Zq1prlITN26TwbjiuLvrE0GxOhnz6D5K8Q -

AVvXsEh4P LZqTBjJ63BAVfc0nevZe9yMFHnmFT8eS17mLjbxrPOvGigdA30NaWcVu4pKAU68 LKKMN4fTbDr8BCHLjnk7PPA1jcxQChmOuqYVdNIsCjMlAv -

 ਪਟਿਆਲਾ, 18 ਅਕਤੂਬਰ, 2021 – 
                   ਪਟਿਆਲਾ ਪੁਲਿਸ ਨੇ ਰਾਤ ਸਮੇ ਸੜਕਾਂ ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਭਾਦਸੋਂ ਵਿਖੇ ਬੀਤੇ ਦਿਨੀਂ ਹੋਏ ਇੱਕ ਅੰਨ੍ਹੇ ਕਤਲ ਤੇ ਲੁੱਟ ਦੀ ਗੁੱਥੀ ਵੀ ਸੁਲਝਾ ਲਈ ਹੈ। ਇਹ ਪ੍ਰਗਟਾਵਾ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਕੀਤੀ ਪ੍ਰੈਸ ਕਾਨਫਰੰਸ ‘ਚ ਕੀਤਾ।

 ਸ. ਭੁੱਲਰ ਨੇ ਦੱਸਿਆ ਕਿ ਇਸ ਵਾਰਦਾਤ ‘ਚ ਸ਼ਾਮਲ 6 ਵਿਅਕਤੀਆਂ ਨੂੰ ਮਾਰੂ ਹਥਿਆਰ ਸਮੇਤ ਗ੍ਰਿਫ਼ਤਾਰ ਕਰਕੇ ਖੋਹਿਆ ਬੁਲੇਟ ਮੋਟਰਸਾਇਕਲ ਵੀ ਬ੍ਰਾਮਦ ਕੀਤਾ ਹੈ। ਐਸ.ਐਸ.ਪੀ. ਨੇ ਕਿਹਾ ਕਿਹਾ ਕਿ ਪਟਿਆਲਾ ਪੁਲਿਸ ਮਾੜੇ ਅਨਸਰਾਂ ਨਾਲ ਸਖ਼ਤੀ ਨਾਲ ਸਿੱਝੇਗੀ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਨੂੰ ਐਸ.ਪੀ. ਜਾਂਚ ਡਾ. ਮਹਿਤਾਬ ਸਿੰਘ ਦੀ ਅਗਵਾਈ ਹੇਠ ਡੀ.ਐਸ.ਪੀ. ਜਾਂਚ ਮੋਹਿਤ ਅਗਰਵਾਲ ਤੇ ਡੀ.ਐਸ.ਪੀ. ਨਾਭਾ ਰਜੇਸ਼ ਛਿੱਬੜ ਦੀ ਨਿਗਰਾਨੀ ਹੇਠ ਬਣਾਈ ਵਿਸੇਸ਼ ਟੀਮ ਦੇ ਮੁਖੀ ਤੇ ਸੀਆਈਏ ਪਟਿਆਲਾ ਦੇ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਸਮਾਣਾ-ਪਟਿਆਲਾ ਰੋਡ ਬਾਈਪਾਸ ਪੁੱਲ (ਪਸਿਆਣਾ) ਨੇੜਿਓਂ 17 ਅਕਤੂਬਰ ਨੂੰ ਕਾਬੂ ਕੀਤਾ।

 ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ 6 ਅਕਤੂਬਰ ਨੂੰ ਪਿੰਡ ਸੁਧੇਵਾਲ ਨੇੜੇ ਚੋਆ ਪੁੱਲ (ਨੇੜੇ ਭਾਦਸੋਂ) ਵਿਖੇ ਇੱਕ ਅੰਨੇ ਕਤਲ ਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਇਸ ਵਾਰਦਾਤ ‘ਚ ਸੁਖਚੈਨ ਦਾਸ ਉਰਫ ਚੈਨੀ ਪੁੱਤਰ ਜਗਦੀਪ ਦਾਸ ਵਾਸੀ ਪਿੰਡ ਹੱਲੋਤਾਲੀ, ਜੋਕਿ ਪਿੰਡ ਚੈਹਿਲ ਨੇੜੇ ਟੋਲਪਲਾਜਾ ਇੱਕ ਫੈਕਟਰੀ ‘ਚ ਲੱਗਾ ਹੋਇਆ ਸੀ, ਦਾ ਕਤਲ ਕਰਕੇ ਇਸ ਦਾ ਮੋਟਰਸਾਇਕਲ ਖੋਹਿਆ ਸੀ। 

 ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਮਹਿੰਗਾ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਵਜੀਦਪੁਰ ਥਾਣਾ ਨਾਭਾ, ਕਮਲਪ੍ਰੀਤ ਸਿੰਘ ਕਮਲ ਪੁੱਤਰ ਸਤਨਾਮ ਸਿੰਘ ਤੇ ਅੰਗਰੇਜ ਸਿੰਘ ਗੇਜੀ ਪੁੱਤਰ ਚੰਨਾ ਸਿੰਘ ਵਾਸੀਅਨ ਰਾਜਗੜ੍ਹ ਥਾਣਾ ਨਾਭਾ, ਰਵਿੰਦਰ ਸਿੰਘ ਹੈਰੀ ਪੁੱਤਰ ਬਖਸ਼ੀਸ਼ ਸਿੰਘ ਤੇ ਮਨਪ੍ਰੀਤ ਬਾਵਾ ਪੁੱਤਰ ਬਲਵੰਤ ਸਿੰਘ ਵਾਸੀਅਨ ਪਿੰਡ ਅਲੋਹਰਾ ਕਲਾਂ ਤੇ ਜਗਸੀਰ ਸਿੰਘ ਜੱਗੀ ਪੁੱਤਰ ਜੀਤ ਸਿੰਘ ਵਾਸੀ ਪਿੰਡ ਬੌੜਾਂ ਕਲਾਂ ਵਜੋਂ ਹੋਈ ਹੈ। ਇਸ ਗਿਰੋਹ ਦੇ ਹੋਰ ਮੈਂਬਰ ਮਾਰੂ ਹਥਿਆਰਾਂ ਨਾਲ ਰਾਤ ਸਮੇ ਸੜਕਾਂ ‘ਤੇ ਆਉਣ ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾਂ ਖੋਹਾਂ ਕਰਦੇ ਹਨ। ਇਨ੍ਹਾਂ ਕੋਲੋਂ 32 ਬੋਰ ਦਾ ਇੱਕ ਪਿਸਤੋਲ ਤੇ 5 ਰੌਂਦ, 315 ਬੋਰ ਦਾ ਇੱਕ ਪਿਸਤੋਲ ਤੇ 1 ਰੌਂਦ ਤੇ ਵਾਰਦਾਤ ‘ਚ ਵਰਤਿਆ ਬੁਲੇਟ ਮੋਟਰਸਾਇਕਲ ਤੇ ਮ੍ਰਿਤਕ ਤੋਂ ਖੋਹਿਆ ਬੁਲੇਟ ਮੋਟਰਸਾਇਕਲ ਸਮੇਤ 1 ਸਵੀਫਟ ਡੀਜਾਇਰ ਕਾਰ, ਦੋ ਰਾਡਾਂ, ਦੋ ਚਾਕੂ ਵੀ ਬਰਾਮਦ ਹੋਏ ਹਨ। ਇਸ ਗਿਰੋਹ ਦੀ ਗ੍ਰਿਫ਼ਤਾਰੀ ਸਬੰਧੀ ਥਾਣਾ ਪਸਿਆਣਾ ਵਿਖੇ ਮੁੱਕਦਮਾ ਨੰਬਰ 221 ਮਿਤੀ 17 ਅਕਤੂਬਰ 2021 ਆਈ.ਪੀ.ਸੀ. ਦੀਆਂ ਧਾਰਾਵਾਂ 399, 402 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25, 54, 59 ਤਹਿਤ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਪਿੰਡ ਸੁਧੇਵਾਲ ਨੇੜਲੀ ਵਾਰਦਾਤ ‘ਚ ਇਸ ਗਿਰੋਹ ਦੇ ਤਿੰਨ ਮੈਂਬਰ, ਮਹਿੰਗਾ ਸਿੰਘ, ਕਮਲਪ੍ਰੀਤ ਸਿੰਘ ਕਮਲ ਤੇ ਰਵਿੰਦਰ ਸਿੰਘ ਹੈਰੀ ਸ਼ਾਮਲ ਸਨ। ਜਿਸ ਸਬੰਧੀ ਮੁੱਕਦਮਾ ਨੰਬਰ 130, ਮਿਤੀ 7 ਅਕਤੂਬਰ 2021, ਆਈ.ਪੀ.ਸੀ ਦੀ ਧਾਰਾ 302, 379-ਬੀ, 341, 323, 34 ਤਹਿਤ ਥਾਣਾ ਭਾਦਸੋਂ ਵਿਖੇ ਦਰਜ ਕੀਤਾ ਗਿਆ ਸੀ। ਸ. ਭੁੱਲਰ ਨੇ ਦੱਸਿਆ ਕਿ ਇਹ ਗਿਰੋਹ ਹੁਣ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਜਦਕਿ ਇਸ ਗਿਰੋਹ ਦੇ ਮੈਂਬਰਾਂ ‘ਤੇ ਪਹਿਲਾਂ ਵੀ ਲੜਾਈ ਝਗੜੇ ਤੇ ਚੋਰੀ ਦੇ ਪਰਚੇ ਦਰਜ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਅਦਾਲਤ ਨੇ ਇਨ੍ਹਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।

Leave a Reply

Your email address will not be published. Required fields are marked *