ਇਹ ਵੀ ਪੜੋ — ਇਲੈਕਸ਼ਨ ਕਮਿਸ਼ਨ ਨੇ ਕਿ ਕਿਹਾ
ਪਟਿਆਲਾ, 27 ਅਕਤੂਬਰ
ਸਰਕਾਰੀ ਪ੍ਰਾਜੈਕਟ ਲਈ ਨਗਰ ਨਿਗਮ ਦੀ ਜਗ੍ਹਾ ਤੋਂ ਕਰੋੜਾਂ ਰੁਪਏ ਦੀ ਮਿੱਟੀ ਮਾਈਨਿੰਗ ਕਰਨ ਖ਼ਿਲਾਫ਼ ਕਾਰਵਾਈ ਲਈ ਆਪ ਦਾ ਵਫ਼ਦ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ। ਇਸ ਦੌਰਾਨ ਆਗੂਆਂ ਨੇ ਦੱਸਿਆ ਕੇ ਨਿਗਮ ਦੀ ਜਗ੍ਹਾ ਤੋਂ ਦਿਨ ਰਾਤ ਇਕ ਕਰਕੇ ਹਜ਼ਾਰਾਂ ਟਿੱਪਰ ਮਿੱਟੀ ਦੇ ਚੁੱਕ ਲਏ ਗਏ। ਇਨ੍ਹਾਂ ਟਿੱਪਰਾਂ ਦਾ ਕੋਈ ਵੀ ਹਿਸਾਬ ਕਿਤਾਬ ਕਿਸੇ ਕੋਲ ਵੀ ਨਹੀਂ ਹੈ।
ਵਫ਼ਦ ਨੇ ਦੱਸਿਆ ਕਿ ਬੇਸ਼ੱਕ ਨਿਗਮ ਅਧਿਕਾਰੀ ਖ਼ੁਦ ਆਗਿਆ ਦੇਣ ਦੀ ਗੱਲ ਕਰ ਰਹੇ ਹਨ, ਪਰ ਨਗਰ ਨਿਗਮ ਕੋਲ ਵੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਕਿ ਮਿੱਟੀ ਕਿੰਨੀ ਡੂੰਘੀ ਪੁੱਟੀ ਗਈ ਹੈ, ਕਿੰਨੇ ਟਿੱਪਰ ਮਿੱਟੀ ਕਿਥੇ ਪਾਈ ਗਈ ਅਤੇ ਇੱਥੋਂ ਹੀ ਚੁੱਕ ਕੇ ਮਿੱਟੀ ਕਿਥੇ ਵੇਚੀ ਗਈ।
ਇੰਨਾ ਹੀ ਨਹੀਂ ਮਿੱਟੀ ਚੁੱਕਣ ਲਈ ਮਾਈਨਿੰਗ ਵਿਭਾਗ ਤੋਂ ਕੋਈ ਵੀ ਆਗਿਆ ਨਹੀਂ ਲਈ ਗਈ ਅਤੇ ਨਾ ਹੀ ਮਿੱਟੀ ਚੁੱਕਣ ਦਾ ਕੋਈ ਰੋਡਮੈਪ ਬਣਾ ਕਿ ਮਾਈਨਿੰਗ ਵਿਭਾਗ, ਨਗਰ ਨਿਗਮ, ਸਿੰਚਾਈ ਵਿਭਾਗ ਅਤੇ ਹੋਰਨਾਂ ਵਿਭਾਗਾਂ ਨੂੰ ਦਿੱਤਾ ਗਿਆ। ਵਫ਼ਦ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕਰਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ, ਠੇਕੇਦਾਰ ਅਤੇ ਨਿਗਮ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕੁੰਦਨ ਗੋਗੀਆ ਸੀਨੀਅਰ ਆਗੂ, ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ,ਰਜਿੰਦਰ ਮੋਹਨ, ਰਾਜਵੀਰ ਸਿੰਘ, ਸੁਸ਼ੀਲ ਮਿੱਡਾ (ਬਲਾਕ ਪ੍ਰਧਾਨ) ਜਗਤਾਰ ਸਿੰਘ ਜੱਗੀ,ਕਨ੍ਹਈਆ ਲਾਲ ਮੁਲਤਾਨੀ, ਅਜੇ ਨਾਇਕ ਆਗੂ ਹਾਜ਼ਰ ਸਨ।