ਪਟਿਆਲਾ ,28 ਅਕਤੂਬਰ ,2021: ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਓੁਹਾਰਾਂ ਦੇ ਦਿਨਾਂ ਨੁੰ ਮੂੱਖ ਰਖਦੇ ਹੋਏ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਜਿਲ੍ਹਾ ਸਿਹਤ ਅਫਸਰ ਦੀ ਟੀਮ ਵੱਲੋਂ ਪਟਿਆਲਾ ਸ਼ਹਿਰ ਵਿੱਚ ਮਿਠਾਈਆਂ ਦੀ ਵਿਕਰੀ ਕਰ ਰਹੇ ਦੁਕਾਨਾਂ ਦੀ ਚੈਕਿੰਗ ਕਰਕੇ 08 ਸੈਂਪਲ ਭਰੇ ਗਏ।ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿਚ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਅਤੇ ਗਗਨਦੀਪ ਕੋਰ ਸ਼ਾਮਲ ਸੀ, ਵੱਲੋ ਪਟਿਆਲਾ ਸ਼ਹਿਰ ਵਿੱਚ ਭੁਪਿੰਦਰਾ ਰੋਡ, ਲੀਲਾ ਭਵਨ, ਸ਼ੇਰਾਂ ਵਾਲਾ ਗੇਟ, ਨਾਭਾ ਰੋਡ ਆਦਿ ਥਾਂਵਾ ਤੇਂ ਸਥਿਤ ਮਿਠਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਉਥੋਂ ਬੇਸਨ ਲੱਡੂ, ਚਮਚਮ, ਕਲਾਕੰਦ, ਰਸਗੁਲਾ, ਗੁਲਾਬਜਾਮੁਨ, ਲੱਡੂ, ਮਿਲਕ ਕੇਕ ਆਦਿ ਦੇ ਕੁੱਲ 08 ਸੈਂਪਲ ਭਰੇ ਗਏ ਅਤੇ 6 ਕਿਲੋ ਦੇ ਕਰੀਬ ਚਮਚਮ (ਗੁਲਾਬੀ ਰੰਗ) ਜੋ ਕਿ ਖਾਣਯੋਗ ਹਾਲਤ ਵਿੱਚ ਨਹੀ ਸਨ ਨੂੰ ਟੀਮ ਵੱਲੋਂ ਮੋਕੇ ਤੇਂ ਹੀ ਨਸ਼ਟ ਕਰਵਾ ਦਿੱਤਾ ਗਿਆ।ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਭਰੇ ਗਏ।
ਇਹਨਾਂ ਸੈਂਪਲਾ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਫੁਡ ਸੇਫਟੀ ਅਫਸਰਾਂ ਵੱਲੋ ਦੁਕਾਰਾਦਾਰਾ ਨੂੰ ਵਸਤਾਂ ਦਾ ਉਤਪਾਦ ਕਰਨ ਅਤੇ ਵਿਕਰੀ ਸਮੇਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆ ਹਦਾਇਤਾਂ ਵੀ ਦਿੱਤੀਆਂ।