Health news patiala News Patiala Live Today – 19 cases of Dengue in the Patiala District Total number of cases 865 Admin November 13, 2021November 13, 20211 min readWrite a Comment on News Patiala Live Today – 19 cases of Dengue in the Patiala District Total number of cases 865 ਪਟਿਆਲਾ : ਜ਼ਿਲ੍ਹੇ ‘ਚ ਡੇਂਗੂ ਕੇਸਾਂ ਦੇ ਵੱਧਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਸਿਹਤ ਵਿਭਾਗ ਨੂੰ ਪ੍ਰਰਾਪਤ ਹੋਈਆਂ ਰਿਪੋਰਟਾਂ ‘ਚ ਡੇਂਗੂ ਦੇ 19 ਕੇਸ ਮਿਲੇ ਹਨ। ਇਸੇ ਨਾਲ ਕੁੱਲ ਕੇਸਾਂ ਦੀ ਗਿਣਤੀ 865 ਹੋ ਗਈ ਹੈ। ਦੂਜੇ ਪਾਸੇ ਕੋਰੋਨਾ ਦੀਆਂ ਪ੍ਰਾਪਤ ਹੋਈਆਂ ਰਿਪੋਰਟਾਂ ‘ਚ ਕੋਈ ਵੀ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਕਿਹਾ 14 ਨਵੰਬਰ ਨੂੰ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤਿ੍ਪੜੀ, ਮਹਾਵੀਰ ਧਰਮਸ਼ਾਲਾ ਤਿ੍ਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਸਮਾਣਾ ਦੇ ਸਬ-ਡਵੀਜ਼ਨ ਹਸਪਤਾਲ, ਨਾਭਾ ਦੇ ਐੱਮਪੀਡਬਲਯੂ ਸਕੂਲ, ਰਾਜਪੁਰਾ ਦੇ ਸਿਵਲ ਹਸਪਤਾਲ, ਘਨੌਰ ਦੇ ਸਰਕਾਰੀ ਸਕੂਲ ਤੇ ਪਾਤੜਾਂ ਦੇ ਕਮਿਊਨਿਟੀ ਸਿਹਤ ਕੇਂਦਰ ਤੋਂ ਇਲਾਵਾ ਪ੍ਰਰਾਇਮਰੀ ਸਿਹਤ ਕੇਂਦਰ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਂਧਾ, ਸ਼ੁਤਰਾਣਾ, ਸਿਵਲ ਡਿਸਪੈਂਸਰੀ ਸਨੋਰ ਤੇ ਬਲਬੇੜਾ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ‘ਚ ਇੰਟਰਨੈਸ਼ਨਲ ਸਟੂਡੈਂਟਸ/ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲਾਈ ਜਾਵੇਗੀ। ਜ਼ਿਲ੍ਹੇ ‘ਚ ਪ੍ਰਰਾਪਤ 1618 ਕੋਵਿਡ ਰਿਪੋਰਟਾਂ ‘ਚੋਂ ਕੋਈ ਵੀ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਨਹੀ ਹੋਇਆ, ਜਿਸ ਕਾਰਨ ਜ਼ਿਲ੍ਹੇ ‘ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 48941 ਹੀ ਹੈ। ਇਸੇ ਨਾਲ ਹੀ ਡੇਂਗੂ ਦੇ 19 ਨਵੇਂ ਕੇਸ ਰਿਪੋਰਟ ਹੋਏ ਹਨ, ਜਿਨਾਂ’ ਵਿੱਚ 10 ਕੇਸ ਸ਼ਹਿਰੀ ਤੇ 09 ਕੇਸ ਪਿੰਡਾਂ ‘ਚੋਂ ਹਨ। ਇਸ ਨਾਲ ਜ਼ਿਲ੍ਹੇ ‘ਚ ਹੁਣ ਤਕ ਦੇ ਕੁੱਲ ਡੇਗੂ ਕੇਸਾਂ ਦੀ ਗਿਣਤੀ 865 ਹੋ ਗਈ ਹੈ। ਇਹ ਵੀ ਪੜੋ —
ਡੇਂਗੂ ਦਾ ਸਰਵੇਅ ਕਰਨ ਵਾਲੀਆਂ ਟੀਮਾਂ ਨਾਲ ਦੁਰਵਿਉਹਾਰ ਬਰਦਾਸ਼ਤ ਨਹੀਂ : ਅਪਨੀਤ ਰਿਆਤ October 8, 2021October 8, 2021 News news patiala News-Punjab
Open Pollution Testing Center Under E-Vehicle Project: District Employment Officer June 21, 2022June 21, 2022 News news patiala Patiala-News-Today
ਪੈਨਸ਼ਨਰਜ਼ ਨੂੰ ਤੁਰੰਤ ਡੀ.ਏ ਦਿੱਤਾ ਜਾਵੇ : ਸ਼ਰਮਾ April 18, 2022April 18, 2022 News news patiala News-Chandigarh News-Punjab