News Patiala: ਸਰਕਾਰ ਨੇ ਨਿਮੇਸੁਲਾਇਡ, ਕੋਡੋਨ ਸੀਰਪ ਸਮੇਤ 14 ਫਿਕਸਡ ਡੋਜ਼ ਕਾਂਬੀਨੇਸ਼ਨ (ਐੱਫਡੀਸੀ) ਦਵਾਈਆਂ ’ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਹੈ ਕਿ ਇਨ੍ਹਾਂ ਦਵਾਈਆਂ ਨਾਲ ਲੋਕਾਂ ਨੂੰ ਖਤਰਾ ਹੋ ਸਕਦਾ ਹੈ।
👉Side effects of paracetamol overdose?👈
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਬੰਧ ’ਚ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ। ਪਾਬੰਦੀਸ਼ੁਦਾ ਦਵਾਈਆਂ ’ਚ ਸਾਧਾਰਨ ਇਨਫੈਕਸ਼ਨ, ਖਾਂਸੀ ਤੇ ਬੁਖਾਰ ਦੇ ਇਲਾਜ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ cough syrup, viral fever ਦਵਾਈਆਂ ਸ਼ਾਮਲ ਹਨ।
ਐੱਫ਼ਡੀਸੀ ਦਵਾਈਆਂ ’ਚ ਨਿਸ਼ਚਿਤ ਅਨੁਪਾਤ ’ਚ ਦੋ ਜਾਂ ਦੋ ਤੋਂ ਜ਼ਿਆਦਾ ‘ਸਰਗਰਮ ਦਵਾਈ ਸਮੱਗਰੀ’ (ਏਪੀਆਈ) ਦਾ ਮੇਲ ਹੁੰਦਾ ਹੈ। ਮਾਹਿਰ ਕਮੇਟੀ ਤੇ ਔਸ਼ਧੀ ਤਕਨੀਕੀ ਸਲਾਹਕਾਰ ਬੋਰਡ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਮਾਹਿਰ ਕਮੇਟੀ ਨੇ ਸਰਕਾਰ ਨੂੰ ਦਿੱਤੀ ਗਈ ਸਿਫਾਰਸ਼ ’ਚ ਕਿਹਾ ਹੈ ਕਿ ਇਨ੍ਹਾਂ ਐੱਫਡੀਸੀ ਦਵਾਈਆਂ ਦਾ ਕੋਈ ਮਤਲਬ ਨਹੀਂ ਹੈ। ਐੱਫਡੀਸੀ ਦਵਾਈਆਂ ਨਾਲ ਲੋਕਾਂ ਨੂੰ ਖਤਰਾ ਹੋ ਸਕਦਾ ਹੈ।
ਇਸ ਲਈ ਜਨਹਿੱਤ ’ਚ ਇਨ੍ਹਾਂ ਦੇ ਨਿਰਮਾਣ, ਵਿਕਰੀ ਜਾਂ ਸਪਲਾਈ ’ਤੇ ਰੋਕ ਲਗਾਉਣਾ ਜ਼ਰੂਰੀ ਹੈ। 2016 ’ਚ ਮਾਹਿਰ ਕਮੇਟੀ ਦੀ ਸਿਫਾਰਸ਼ ’ਤੇ ਸਰਕਾਰ ਨੇ 344 ਐੱਫਡੀਸੀ ਦਵਾਈਆਂ ਦੇ ਨਿਰਮਾਣ, ਵਿਕਰੀ ਤੇ ਸਪਲਾਈ ’ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਸੀ। ਇਸ ਸਮੇਂ ਪਾਬੰਦੀਸ਼ੁਦਾ 14 ਐੱਫ਼ੀਸੀ ਦਵਾਈਆਂ ਉਨ੍ਹਾਂ 344 cough syrup, viral fever ਦਵਾਈਆਂ ਦਾ ਹਿੱਸਾ ਹਨ