ਰਾਜਪੁਰਾ ਦੇ ਗੁਰਦੁਆਰਾ ਸਿੰਘ ਸਭਾ ‘ਚ ਬੇਅਦਬੀ ਦੀ ਕੋਸ਼ਿਸ਼ News Patiala

News Patiala : ਰਾਜਪੁਰਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਅੱਜ ਸਵੇਰੇ ਇਕ ਨੌਜਵਾਨ ਬਿਨ੍ਹਾ ਸਿਰ ਢੱਕ ਕੇ ਅਤੇ ਬੂਟ ਪਾ ਕੇ ਬੇਅਦਬੀ ਕਰਨ ਦੀ ਨੀਅਤ ਨਾਲ ਅੰਦਰ ਦਾਖਲ ਹੋ ਗਿਆ। ਪਰ ਮੌਕੇ ਤੇ ਹਾਜ਼ਰ ਪਹਿਰੇਦਾਰ ਤੇ ਸੰਗਤ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੇਅਦਬੀ ਦਾ ਇਹ ਮਾਮਲਾ ਸਵੇਰੇ 7.15 ਵਜੇ ਦਾ ਹੈ। ਨੌਜਵਾਨ ਦਾ ਨਾਂ ਸਾਹਿਲ ਦੱਸਿਆ ਜਾ ਰਿਹਾ ਹੈ, ਜੋ ਕਿ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਨੇੜੇ ਰਹਿੰਦਾ ਹੈ।

News Patiala -

ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਰਾਜਪੁਰਾ ਟਾਊਨ ਸ਼ਹਿਰ ਦੇ ਬਿਲਕੁੱਲ ਚਲਦੇ ਰਸਤੇ ਤੇ ਪੈਂਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਇਕ ਨੌਜਵਾਨ ਜਿਸ ਨੇ ਨਾ ਤਾਂ ਸਿਰ ਢਕਿਆ ਹੋਇਆ ਸੀ ਤੇ ਪੈਰਾਂ ਵਿਚ ਬੂਟ ਪਾਏ ਹੋਏ ਸਨ ਅੰਦਰ ਦਾਖਲ ਹੋ ਗਿਆ ਤੇ ਗੋਲਕ ਤੱਕ ਪੁੱਜ ਗਿਆ। ਗੁਰਦੁਆਰਾ ਸਿੰਘ ਸਭਾ ‘ਚ ਇਕ ਨੌਜਵਾਨ ਨੇ ਦਾਖਲ ਹੋ ਕੇ ਅੰਦਰ ਮੌਜੂਦ ਰਾਗੀ ਸਿੰਘ ਦੀ ਦਾੜ੍ਹੀ ਨੂੰ ਹੱਥ ਪਾਇਆ।

ਇਸ ਮੌਕੇ ਨੌਜਵਾਨ ਕੋਈ ਬੇਅਦਬੀ ਕਰਦਾ ਨਾਲ ਦੀ ਨਾਲ ਪਹਿਰੇਦਾਰਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਕਮਰੇ ਵਿੱਚ ਬੰਦ ਕਰ ਲਿਆ। ਮੌਕੇ ਤੇ ਪੁਲਿਸ ਨੂੰ ਸੱਦ ਕੇ ਸਪੁਰਦ ਕਰ ਦਿੱਤਾ। ਇਸ ਘਟਨਾ ਦੀ ਖ਼ਬਰ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗੀ ਤਾਂ ਦੇਖਦੇ ਹੀ ਦੇਖਦੇ ਸਿਟੀ ਪੁਲਿਸ ਥਾਣੇ ਦੇ ਬਾਹਰ ਭਾਰੀ ਇਕੱਠ ਹੋ ਗਿਆ। ਸਿਟੀ ਥਾਣੇ ਪੁੱਜੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਆਏ ਹਨ ਤਾਂ ਜੋ ਇਸ ਨੌਜਵਾਨ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।

ਇਸ ਸਬੰਧੀ ਰਾਜਪੁਰਾ ਡੀ.ਐੱਸ. ਪੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਨੇ ਰਾਜਪੁਰਾ ਦੀ ਸਮੂਹ ਸਿੱਖ ਸੰਗਤਾਂ ਦਾ ਵੀ ਮਾਹੌਲ ਠੀਕ ਰੱਖਣ ਬਦਲੇ ਧੰਨਵਾਦ ਕੀਤਾ।

Leave a Reply

Your email address will not be published. Required fields are marked *