30 ਲੱਖ ਖ਼ਰਚ ਕਰਵਾ ਕੇ ਪਤੀ ਨੂੰ ਭੁੱਲੀ ਲੜਕੀ
ਧੋਖਾਧੜੀ ਦਾ ਮਾਮਲਾ ਦਰਜ਼
News Patiala: ਇੱਕ ਲੜਕੀ ਵੱਲੋਂ ਵਿਆਹ ਕਰਵਾਉਣ ਉਪਰੰਤ ਆਸਟ੍ਰੇਲੀਆ ਲਿਜਾਣ ਦੇ ਨਾਂ ’ਤੇ 30 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ, ਅਨੁਸਾਰ ਪਿੰਡ ਦੂੰਦੀਮਾਜਰਾ ਦੇ ਸਤਵੰਤ ਸਿੰਘ ਪੁੱਤਰ ਨਿਸ਼ਾਬਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮਨਪ੍ਰੀਤ ਕੌਰ ਵਾਸੀ ਦੂੰਦੀਮਾਜਰਾ ਹਾਲ ਵਾਸੀ ਆਸਟ੍ਰੇਲੀਆ ਨਾਲ ਉਸ ਦਾ ਵਿਆਹ ਹੋਇਆ ਸੀ।
ਵਿਆਹ ਤੇ ਆਸਟ੍ਰੇਲੀਆ ਜਾਣ ਦਾ ਸਾਰਾ ਖਰਚਾ ਸਤਵੰਤ ਸਿੰਘ ਤੇ ਉਸ ਦੀ ਧਿਰ ਵੱਲੋਂ ਕੀਤਾ ਗਿਆ ਸੀ ਪਰ ਵਿਦੇਸ਼ ਜਾਣ ਤੋਂ ਬਾਅਦ ਮੁਲਜ਼ਮ ਨੇ ਮੁੱਦਈ ਨੂੰ ਵਿਦੇਸ਼ ਨਾ ਸੱਦ ਕੇ 30 ਲੱਖ ਦੀ ਧੋਖਾਧੜੀ ਕੀਤੀ ਤੇ ਨਾਲ ਹੀ ਲੜਕੀ ਦੇ ਘਰ ਵਾਲਿਆਂ ਵੱਲੋਂ ਮੁੱਦਈ ਦੇ ਘਰ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਥਾਣਾ ਜੁਲਕਾਂ ਦੀ ਪੁਲਿਸ ਨੇ ਮਨਪ੍ਰੀਤ ਕੌਰ ਵਾਸੀ ਦੂੰਦੀਮਾਜਰਾ ਹਾਲ ਵਾਸੀ ਆਸਟ੍ਰੇਲੀਆ, ਕੇਵਲ ਸਿੰਘ ਪੁੱਤਰ ਵਜ਼ੀਰ ਸਿੰਘ, ਲਖਵਿੰਦਰ ਕੌਰ ਪਤਨੀ ਕੇਵਲ ਸਿੰਘ, ਪੰਜਾਬ ਸਿੰਘ ਪੁੱਤਰ ਕੇਵਲ ਸਿੰਘ ਵਾਸੀਆਨ ਗਗਰੌਲੀ ਤਹਿਸੀਲ ਜ਼ਿਲ੍ਹਾ ਪਟਿਆਲਾ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।