Pcs Officers ਸਨਿਚਰਵਾਰ ਤੇ ਐਤਵਾਰ ਵੀ ਕਰਨਗੇ ਕੰਮ

ਹੜਤਾਲ’ ਕਾਰਨ ਹੋਏ ‘ਬੈਕਲਾਗ’ ਦਾ ਕਰਨਗੇ ਨਿਪਟਾਰਾ

News Patiala: ਪੰਜਾਬ ਦੇ Pcs Officers ਨੇ ਆਪਣੀ ਲੰਘੇ ਦਿਨੀਂ ਕੀਤੀ ‘ਹੜਤਾਲ’ ਕਾਰਨ ਰੁਕੇ ਕੰਮਾਂ ਦੇ ‘ਬੈਕਲਾਗ’ ਦੇ ਨਿਪਟਾਰੇ ਲਈ ਇਕ ਅਹਿਮ ਐਲਾਨ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ: ਰਜਤ ਉਬਰਾਏ ਅਤੇ ਜਨਰਲ ਸਕੱਤਰ ਡਾ: ਅੰਕੁਰ ਮਹਿੰਦਰੂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ Pcs Officers 14 ਅਤੇ 15 ਜਨਵਰੀ, ਸਨਿਚਰਵਾਰ ਅਤੇ ਐਤਵਾਰ ਨੂੰ ਵੀ ਕੰਮ ਕਰਨਗੇ।

pcs-officers-will-also-work-on-saturday-and-sunday

ਜ਼ਿਕਰਯੋਗ ਹੈ ਕਿ ਲੁਧਿਆਣਾ ਵਿਖ਼ੇ ਆਰ.ਟੀ.ਏ. ਵਜੋਂ ਤਾਇਨਾਤ ਪੀ.ਸੀ.ਐੱਸ.ਅਧਿਕਾਰੀ ਸ੍ਰੀ ਨਰਿੰਦਰ ਧਾਲੀਵਾਲ ਦੀ ਗ੍ਰਿਫ਼ਤਾਰੀ ’ਤੇ ਰੋਸ ਪ੍ਰਗਟਾਉਂਦਿਆਂ ਪੀ.ਸੀ.ਐਸ. ਐਸੋਸੀਏਸ਼ਨ ਦੇ ਸਾਰੇ ਮੈਂਬਰ 5 ਦਿਨ ਲਈ ਸਮੂਹਿਕ ਛੁੱਟੀ ’ਤੇ ਚਲੇ ਗਏ ਸਨ ਪਰ ਮੁੱਖ ਮੰਤਰੀ ਵੱਲੋਂ ਮੰਗਲਵਾਰ ਨੂੰ ਦੁਪਹਿਰ 2 ਵਜੇ ਤਕ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਮੁਅੱਤਲੀ ਅਤੇ ਹੋਰ ਕਾਰਵਾਈ ਦੇ ਸੰਕੇਤ ਦੇਣ ਬਾਅਦ ਵਾਪਸ ਆ ਗਏ ਸਨ।

ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂਮੰਗਾਂ ਮੰਨ ਲਈਆਂ ਹਨ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਭਰਾਤਰੀ ਜੱਥੇਬੰਦੀਆਂ ਦਾ ਉਨ੍ਹਾਂ ਦੇ ਸਮਰਥਨ ਵਿੱਚ ਨਿੱਤਰਣ ਲਈ ਧੰਨਵਾਦ ਵੀ ਕੀਤਾ ਹੈ।

 

 

Leave a Reply

Your email address will not be published. Required fields are marked *