ਆਨਲਾਈਨ ਈ ਸਟੈਪਿੰਗ ਨਾਲ ਪਹਿਲਾਂ ਨਾਲੋਂ ਖੱਜਲ ਖੁਆਰੀ ਵਧੀ
ਲੋਕਾਂ ਦੇ ਨਾਲ ਮੁਲਾਜਮ ਵੀ ਦੁੱਖੀ, ਛੁਟੀਆਂ ਤੇ ਤਨਖਾਹਾਂ ਨਾ ਵੱਧਣ ਦਾ ਦਿੱਤਾ ਹਵਾਲਾ
News Patiala 20 ਅਗਸਤ 2022: ਆਨਲਾਈਨ ਹੋਣ ਤੋਂ ਬਾਅਦ ਸਟੈਂਪ ਪੇਪਰ ਲੈਣਾ ਹੋਰ ਵੀ ਮਹਿੰਗਾ ਹੋ ਗਿਆ ਹੈ। ਜਿਹੜਾ ਸਟੈਂਪ ਪੇਪਰ 50 ਰੁਪਏ ਦਾ ਹੁੰਦਾ ਸੀ, ਉਹ ਹੁਣ 70 ਤੋਂ 75 ਰੁਪਏ ਵਿੱਚ ਮਿਲ ਰਿਹਾ ਹੈ।
ਜਦੋਂ ਕਿ ਪਹਿਲਾਂ ਸਟੈਂਪ ਪੇਪਰ ਲੈਣ ਲਈ ਸਿਰਫ਼ ਦੋ ਮਿੰਟ ਲੱਗਦੇ ਸਨ। ਹੁਣ ਆਨਲਾਈਨ ਹੋਣ ‘ਤੇ ਵੀਹ ਮਿੰਟ ਲੱਗ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਸਟੈਂਪ ਪੇਪਰ ਲੈਣ ਤੋਂ ਪਹਿਲਾਂ ਸਬੰਧਤ ਵਿਅਕਤੀ ਨੂੰ ਵੇਰਵੇ ਆਨਲਾਈਨ ਫੀਡ ਕਰਨੇ ਪੈਂਦੇ ਹਨ।
ਜਾਣਕਾਰੀ ਅਨੁਸਾਰ ਮੈਨੂਅਲ ਸਿਸਟਮ ਦੌਰਾਨ ਸਟੈਂਪ ਪੇਪਰ ਲੈਣ ਵਾਲੇ ਵਿਅਕਤੀ ਦਾ ਰਿਕਾਰਡ ਸਟੈਂਪ ਵਾਡਰ ਰਾਹੀਂ ਰਜਿਸਟਰ ਵਿੱਚ ਦਰਜ ਕੀਤਾ ਜਾਂਦਾ ਸੀ। ਹੁਣ ਆਨਲਾਈਨ ਪ੍ਰਣਾਲੀ ਲਾਗੂ ਹੋਣ ਨਾਲ ਸਬੰਧਤ ਵਿਅਕਤੀ ਦਾ ਵੇਰਵਾ ਆਨਲਾਈਨ ਦਰਜ ਕਰਨਾ ਹੋਵੇਗਾ।
ਸਟੈਂਪ ਪੇਪਰ ਲੈਣ ਤੋਂ ਪਹਿਲਾਂ ਸਬੰਧਤ ਵਿਅਕਤੀ ਨੂੰ ਇੱਕ ਫਾਰਮ ਭਰਨਾ ਪੈਂਦਾ ਹੈ। ਉਸ ਫਾਰਮ ਨੂੰ ਭਰਨ ਲਈ ਸਟੈਂਪ 20 ਤੋਂ 25 ਰੁਪਏ ਵਸੂਲ ਰਹੇ ਹਨ। ਇਸ ਕਾਰਨ 50 ਦਾ ਸਟੈਂਪ ਪੇਪਰ ਕਰੀਬ 25 ਰੁਪਏ ਮਹਿੰਗਾ ਹੋ ਰਿਹਾ ਹੈ।
ਈ-ਸਟੈਂਪਿੰਗ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਹੋਰ ਪਰੇਸ਼ਾਨੀ ਹੋ ਰਹੀ ਹੈ। ਸਟੈਂਪ ਪੇਪਰ ਲੈਣ ਲਈ ਫਾਰਮ ਭਰਨ ਦੇ ਵੀਹ ਰੁਪਏ ਵਸੂਲੇ ਜਾ ਰਹੇ ਹਨ, ਜੋ ਨਿਯਮਾਂ ਦੇ ਉਲਟ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਜਨਤਾ ਨੂੰ ਰਾਹਤ ਮਿਲ ਸਕੇ।
ਇਸ ਸਬੰਧੀ ਜਦੋਂ ਏ ਡੀ ਸੀ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ, ਸਟੈਂਪ ਪੇਪਰ ਨੂੰ ਨਿਰਧਾਰਤ ਦਰ ਤੋਂ ਵੱਧ ਦਰ ‘ਤੇ ਨਹੀਂ ਵੇਚਿਆ ਜਾ ਸਕਦਾ ਹੈ। ਜੇਕਰ ਕੋਈ ਅਜਿਹਾ ਕਰ ਰਿਹਾ ਹੈ ਤਾਂ ਇਹ ਨਿਯਮਾਂ ਦੇ ਖਿਲਾਫ ਹੈ। ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਪਰ ਅਗਲੇ ਹਫ਼ਤੇ ਇਸ ਦੀ ਜਾਂਚ ਕੀਤੀ ਜਾਵੇਗੀ।