Chandigarh Carmel Convent School, Sector 9 Major accident

News Patiala: 8th July 2022

A major accident took place at Carmel Convent School in Sector 9, Chandigarh today in which one girl student was killed and about a dozen children were injured, one of whom is said to be in critical condition.

The incident took place at this large convent school at around 11.15 am. The school was in recess at the time and the children were out of class.

The deceased girl student has been identified as Hirakshi of Class XII while 4 other children have undergone PGI. Have been ‘referred’.

Suddenly a huge old pipal tree was uprooted and fell on the students sitting nearby. A part of it also fell on two school buses which caused some damage to the buses but there were no children in these buses as it was not yet a holiday. This old tree was preserved as a ‘heritage tree’.

Mr. Maheshinder Singh Sidhu, Councilor of the area told reporters that a branch of the same tree was broken 4-5 years back and even then it was said that the tree should be removed but this was not taken into consideration.

Upon receiving the report of the incident, the district administration and the police rushed to the spot and the concerned parents for their children started arriving at the school.

The school claims that it has informed all the parents to take their children home and the parents are coming to the school and taking their children back home.

Chandigarh Deputy Commissioner Vinay Partap Singh said that 19 children and one staff member have been affected by this tree. He said an inquiry has been ordered into the incident. He said that within 10 minutes after the incident, the children were given PGI. Was delivered.

D.C. He said that all the schools have been directed to inspect the old trees in all the schools and take necessary action within two days.

Chandigarh Carmel Convent School, Sector 9 Major accident
Chandigarh Carmel Convent School, Sector 9 Major accident

ਚੰਡੀਗੜ੍ਹ ਦੇ ਸੈਕਟਰ 9 ਵਿੱਚ ਸਥਿਤ ਕਾਰਮੇਲ ਕਾਨਵੈਂਟ ਸਕੂਲ ਵਿੱਚ ਵਾਪਰਿਆ ਵੱਡਾ ਹਾਦਸਾ
 
ਚੰਡੀਗੜ੍ਹ ਦੇ ਸੈਕਟਰ 9 ਵਿੱਚ ਸਥਿਤ ਕਾਰਮੇਲ ਕਾਨਵੈਂਟ ਸਕੂਲ ਵਿੱਚ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੇ ਨਤੀਜੇ ਵਜੋਂ ਇਕ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਡੇਢ ਦਰਜਨ ਦੇ ਕਰੀਬ ਬੱਚੇ ਜ਼ਖ਼ਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਇਸ ਵੱਡੇ ਕਾਨਵੈਂਟ ਸਕੂਲ ਵਿੱਚ ਲਗਪਗ 11.15 ਵਜੇ ਵਾਪਰੀ। ਉਸ ਵੇਲੇ ਸਕੂਲ ਵਿੱਚ ‘ਰਿਸੈੱਸ’ ਸੀ ’ਤੇ ਬੱਚੇ ਆਪਣੀਆਂ ਕਲਾਸਾਂ ਤੋਂ ਬਾਹਰ ਸਨ।
ਮ੍ਰਿਤਕ ਵਿਦਿਆਰਥਣ ਦੀ ਪਛਾਣ 12ਵੀਂ ਜਮਾਤ ਦੀ ਹੀਰਾਕਸ਼ੀ ਵਜੋਂ ਹੋਈ ਹੈ ਜਦਕਿ 4 ਹੋਰ ਬੱਚੇ ਪੀ.ਜੀ.ਆਈ. ਨੂੰ ‘ਰੈਫ਼ਰ’ ਕੀਤੇ ਗਏ ਹਨ।
ਅਚਾਨਕ ਇਕ ਬਹੁਤ ਵੱਡਾ ਅਤੇ ਪੁਰਾਣਾ ਪਿੱਪਲ ਦਾ ਦਰਖ਼ਤ ਜੜ੍ਹੋ ਪੁੱਟਿਆ ਗਿਆ ਅਤੇ ਨੇੜੇ ਹੀ ਬੈਠੇ, ਖੜ੍ਹੇ ਵਿਦਿਆਰਥੀਆਂ ’ਤੇ ਆ ਡਿੱਗਿਆ। ਇਸ ਦਾ ਇਕ ਹਿੱਸਾ ਸਕੂਲ ਦੀਆਂ ਦੋ ਬੱਸਾਂ ’ਤੇ ਵੀ ਜਾ ਡਿੱਗਾ ਜਿਸ ਨਾਲ ਬੱਸਾਂ ਨੂੰ ਕੁਝ ਨੁਕਸਾਨ ਪੁੱਜਾ ਪਰ ਅਜੇ ਛੁੱਟੀ ਨਾ ਹੋਈ ਹੋਣ ਕਾਰਨ ਇਨ੍ਹਾਂ ਬੱਸਾਂ ਵਿੱਚ ਕੋਈ ਬੱਚਾ ਨਹੀਂ ਸੀ। ਇਸ ਪੁਰਾਣੇ ਦਰਖ਼ਤ ਨੂੰ ‘ਹੈਰੀਟੇਜ ਟਰੀ’ ਵਜੋਂ ਸੰਭਾਲਿਆ ਹੋਇਆ ਸੀ।
ਇਲਾਕੇ ਦੇ ਕੌਂਸਲਰ ਸ: ਮਹੇਸ਼ਇੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਿਆ ਕਿ 4-5 ਸਾਲ ਪਹਿਲਾਂ ਵੀ ਇਸੇ ਦਰਖ਼ਤ ਦਾ ਇਕ ਟਾਹਣ ਟੁੱਟਿਆ ਸੀ ਅਤੇ ਉਦੋਂ ਵੀ ਇਹ ਕਿਹਾ ਗਿਆ ਸੀ ਕਿ ਦਰਖ਼ਤ ਹਟਾ ਦੇਣਾ ਚਾਹੀਦਾ ਹੈ ਪਰ ਇਸ ਵੱਲ ਖ਼ਿਆਲ ਨਹੀਂ ਕੀਤਾ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਏ ਅਤੇ ਸਕੂਲ ਵਿੱਚ ਆਪਣੇ ਬੱਚਿਆਂ ਲਈ ਫ਼ਿਕਰਮੰਦ ਮਾਪਿਆਂ ਨੇ ਪੁੱਜਣਾ ਸ਼ੁਰੂ ਕਰ ਦਿੱਤਾ।
ਸਕੂਲ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸਾਰੇ ਮਾਪਿਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਘਰ ਲੈ ਜਾਣ ਅਤੇ ਮਾਪੇ ਸਕੂਲ ਆ ਕੇ ਆਪੋ ਆਪਣੇ ਬੱਚਿਆਂ ਨੂੰ ਘਰ ਵਾਪਿਸ ਲਿਜਾ ਰਹੇ ਹਨ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੇ ਪ੍ਰਤਾਪ ਸਿੰਘ ਨੇ ਦੱਸਿਆ ਕਿ 19 ਬੱਚੇ ਅਤੇ ਇਕ ਸਟਾਫ਼ ਮੈਂਬਰ ਇਸ ਦਰਖ਼ਤ ਦੀ ਚਪੇਟ ਵਿੱਚ ਆਏ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ 10 ਮਿੰਟਾਂ ਵਿੱਚ ਹੀ ਬੱਚਿਆਂ ਨੂੂੰ ਪੀ.ਜੀ.ਆਈ. ਪੁਚਾ ਦਿੱਤਾ ਗਿਆ ਸੀ।
ਡੀ.ਸੀ. ਨੇ ਦੱਸਿਆ ਕਿ ਸਾਰੇ ਸਕੂਲਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸਾਰੇ ਸਕੂਲਾਂ ਵਿੱਚ ਪੁਰਾਣੇ ਦਰਖ਼ਤਾਂ ਦਾ ਜਾਇਜ਼ਾ ਲੈ ਕੇ ਲੋੜੀਂਦੀ ਕਾਰਵਾਈ ਦੋ ਦਿਨਾਂ ਦੇ ਅੰਦਰ ਕੀਤੀ ਜਾਵੇ।

Leave a Reply

Your email address will not be published. Required fields are marked *