Khanna Police |
Khanna News, 3 ਜੂਨ, 2022: ਖੰਨਾ ਪੁਲਿਸ ਨੇ ਸ਼ਮਸ਼ਾਨਘਾਟ ਤੋਂ ਤਾਂਤਰਿਕਾਂ ਨੂੰ ਹੱਡੀਆਂ ਵੇਚਣ ਦੇ ਧੰਦੇ ਦਾ ਪਰਦਾਫਾਸ਼ ਕਰਦਿਆਂ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 18 ਸਾਲ ਤੋਂ 25 ਸਾਲ ਤੱਕ ਦੇ ਮ੍ਰਿਤਕਾਂ ਦੀਆਂ ਹੱਡੀਆਂ ਦੀ ਮੂੰਹ ਮੰਗੀ ਕੀਮਤ ਮਿਲਦੀ ਸੀ।
ਖੰਨਾ ਚ ਲੰਬੇ ਸਮੇਂ ਤੋਂ ਇੱਕ ਗਿਰੋਹ ਸ਼ਮਸ਼ਾਨਘਾਟ ਚ ਮੁਰਦਿਆਂ ਦੀਆਂ ਅਸਥੀਆਂ ਤਾਂਤਰਿਕਾਂ ਨੂੰ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ। ਅਸਥੀਆਂ ਵੇਚਣ ਬਦਲੇ ਇਹ ਗਿਰੋਹ ਲੱਖਾਂ ਰੁਪਏ ਵਸੂਲਦਾ ਸੀ। ਇਸਦਾ ਪਰਦਾਫਾਸ਼ ਖੰਨਾ ਪੁਲਿਸ ਨੇ ਕੀਤਾ। ਖੰਨਾ ਦੇ ਸ਼ਮਸ਼ਾਨਘਾਟ ਵਿਚ ਲੰਬੇ ਸਮੇਂ ਤੋਂ ਇਹ ਗੋਰਖਧੰਦਾ ਚੱਲਦਾ ਆ ਰਿਹਾ ਸੀ।
ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਦੀ ਭਾਲ ਜਾਰੀ ਹੈ। ਇਸ ਸਬੰਧੀ ਸ਼ਿਕਾਇਤਕਰਤਾ ਰਿੰਕੂ ਲਖੀਆ ਵਾਸੀ ਅਮਲੋਹ ਰੋਡ ਖੰਨਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਸ਼ਮਸ਼ਾਨਘਾਟ ਵਿਚ ਤਾਇਨਾਤ ਮੁਲਾਜ਼ਮ ਨਿਰਮਲ ਸਿੰਘ ਉਰਫ਼ ਨਿੰਮਾ, ਉਸ ਦੇ ਪੁੱਤਰ ਜਸਵਿੰਦਰ ਸਿੰਘ ਸਮੇਤ ਅਣਪਛਾਤੇ ਤਾਂਤਰਿਕ ਖਿਲਾਫ਼ ਆਈ.ਪੀ. ਦੀ ਧਾਰਾ 297, 381, 34 ਤਹਿਤ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਤਾਂਤਰਿਕ ਫਰਾਰ ਹੈ।