ਪਟਿਆਲਾ ਦੇ ਬਾਰਨ ਪਿੰਡ ਤੋ ਮਿਲੇ ਹੈਂਡ ਗ੍ਰਨੈਡ ਤੇ ਕਾਰਤੂਸ
Hand grenades and ammunition found in Baran Patiala |
News Patiala: 24 June 2022
ਪਟਿਆਲਾ ਦੇ ਪਿੰਡ ਬਾਰਨ ’ਚ 15 ਜ਼ਿੰਦਾ ਕਾਰਤੂਸ ਤੇ 2 ਹੈਂਡ ਗ੍ਰਨੇਡ ਮਿਲੇ। ਪੁਲੀਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੇ ਹੈਂਡ ਗ੍ਰਨੇਡ ਤੇ ਕਾਰਤੂਸ ਮਿਲੇ ਹਨ ਇਹ 1943 ਦੇ ਲਗਭਗ ਦੇ ਬਣੇ ਹੋਏ ਹਨ ਤੇ ਕਾਫੀ ਲੰਮੇ ਸਮੇਂ ਤੋਂ ਜਮੀਨ ਵਿੱਚ ਦੱਬੇ ਹੋਏ ਸਨ।
ਇਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਬੀਤੀ ਰਾਤ ਪਿੰਡ ਬਾਰਨ ਦੀ ਸ਼ਮਸ਼ਾਨ ਘਾਟ ਦੀ ਸਫਾਈ ਚੱਲ ਰਹੀ ਸੀ। ਇਸ ਦੌਰਾਨ 15 ਜ਼ਿੰਦਾ ਕਾਰਤੂਸ ਤੇ 2 ਹੈਂਡ ਗ੍ਰਨੇਡ ਮਿਲੇ। ਪਿੰਡ ਵਾਸੀਆਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਆ ਕੇ ਇਨ੍ਹਾਂ ਨੂੰ ਖੇਤਾਂ ਵਿਚ ਰਖਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਇਨ੍ਹਾਂ ਹੈਂਡ ਗ੍ਰਨੇਡਾਂ ਨੂੰ ਡਿਫੂਜ਼ ਕਰਨ ਲਈ ਟੀਮਾਂ ਪਹੁੰਚੀਆਂ।