Covid19 Vaccination at these places in Patiala tomorrow
News Patiala : ਜ਼ਿਲ੍ਹੇ ‘ਚ ਮੁੜ ਤੋਂ ਕੋਰੋਨਾ ਦੀ ਬਿਮਾਰੀ ਪੈਰ ਪਸਾਰਨ ਲੱਗ ਪਈ ਹੈ। ਸਿਹਤ ਵਿਭਾਗ ਨੂੰ ਸੋਮਵਾਰ ਨੂੰ ਮਿਲੀਆ 260 ਕੋਵਿਡ ਰਿਪੋਰਟਾਂ ‘ਚੋਂ 6 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਜਿਨਾਂ ‘ਚੋਂ 7 ਪਟਿਆਲਾ ਸ਼ਹਿਰ, 1 ਰਾਜਪੁਰਾ ਸ਼ਹਿਰ ਤੇ 1 ਬਲਾਕ ਭਾਦਸੋਂ ਨਾਲ ਸਬੰਧਤ ਹੈ।
ਇਸ ਕਰ ਕੇ ਜ਼ਿਲ੍ਹੇ ‘ਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 62 ਹਜ਼ਾਰ 317 ਹੋ ਗਈ ਹੈ ਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 60 ਹਜ਼ਾਰ 817 ਹੈ। ਐਕਟਿਵ ਕੇਸਾਂ ਦੀ ਗਿਣਤੀ 43 ਹੈ। ਕਿਸੇ ਵੀ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1457 ਹੈ।
ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜ਼ਨ ਡਾ. ਰਾਜੂ ਧੀਰ ਨੇ ਕਿਹਾ ਕਿ 395 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 12,57,223 ਸੈਂਪਲ ਲਏ ਜਾ ਚੁੱਕੇ ਹਨ।ਜ਼ਲਿ੍ਹਾ ਪਟਿਆਲਾ ਦੇ 62,317 ਕੋਵਿਡ ਪਾਜ਼ੇਟਿਵ, 11,94,672 ਨੈਗੇਟਿਵ ਅਤੇ ਲਗਭਗ 234 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਡਾ. ਰਾਜੂ ਧੀਰ ਨੇ ਕਿਹਾ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਹੀ ਇੱਕ ਮਜਬੂਤ ਹਥਿਆਰ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਸਮੂਹ ਨਾਗਰਿਕਾਂ ਨੁੰ ਕੋਵਿਡ ਤੋ ਬਚਾਅ ਦੇ ਲਈ ਜਿਵੇਂ ਕਿ ਮਾਸਕ ਪਾ ਕੇ ਰੱਖਣਾ,ਹੱਥਾਂ ਨੁੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾਂ ਜਾਂ ਸੇਨੇਟਾਈਜ਼ ਕਰਨਾ, ਭੀੜ ਭਾੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰਨਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਵੈਕਸੀਨੇਸ਼ਨ ਦੀਆਂ ਦੋਵੇਂ ਡੋਜਾਂ ਲਗਵਾਉਣ ਵਰਗੀਆਂ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਈਆ ਜਾਣ, ਤਾਂ ਜੋ ਕੋਵਿਡ ਸੰਭਾਵਤ ਲਹਿਰ ਤੋਂ ਬਚਿਆ ਜਾ ਸਕੇ।ਜਿਲ੍ਹੇ ਵਿੱਚ 1503 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।
ਕੱਲ ਮੰਗਲਵਾਰ ਨੂੰ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਊਂਨ,ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਤਿ੍ਪੜੀ, ਸਰਕਾਰੀ ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਰੇਲਵੇ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਰਾਇਮਰੀ ਸਿਹਤ ਕੇਂਦਰ ਜੁਝਾਰ ਨਗਰ, ਸਿਕਲੀਗਰ ਬਸਤੀ, ਸਿਟੀ ਬ੍ਰਾਚ, ਬਿਸ਼ਨ ਨਗਰ, ਆਰਿਆ ਸਮਾਜ, ਸੂਲਰ, ਡਿਸਪੈਂਸਰੀ ਰਾਜਪੁਰਾ ਕਲੋਨੀ, ਮਥੁਰਾ ਕਲੋਨੀ, ਗੁਰਬਖਸ਼ ਕਲੌਨੀ, ਆਨੰਦ ਨਗਰ ਐਕਸ਼ਟੈਨਸ਼ਨ,ਭਾਰਤ ਨਗਰ,ਬਿੰਦਰਾਂ ਕਲੋਨੀ, ਸਮਾਣਾ ਦੇ ਸਬ ਡਵੀਜਨ ਹਸਪਤਾਲ, ਨਾਭਾ ਦੇ ਸਿਵਲ ਹਸਪਤਾਲ ਅਤੇ ਅਰਬਨ ਪ੍ਰਰਾਇਮਰੀ ਹੈਲਥ ਸੈਂਟਰ, ਰਾਜਪੁਰਾ ਦੇ ਸਿਵਲ ਹਸਪਤਾਲ, ਅਰਬਨ ਪ੍ਰਰਾਇਮਰੀ ਸਿਹਤ ਕੇਂਦਰ ਅਤੇ ਬਲਾਕ ਕੋਲੀ, ਭਾਦਸੋਂ, ਕਾਲੋਮਾਜਰਾ, ਹਰਪਾਲਪੁਰ, ਦੁਧਨਸਾਧਾਂ, ਸ਼ੁਤਰਾਣਾਂ ਵਿੱਚ ਅਤੇ ਅਧੀਨ ਆਉਂਦੇ ਪਿੰਡਾਂ ਵਿੱਚ ਕੈਂਪਾਂ ਅਤੇ ਘਰ-ਘਰ ਦਸਤਕ ਮੁਹਿੰਮ ਰਾਹੀਂ ਕੋਵਿਡ ਟੀਕਾਕਰਨ ਕੀਤਾ ਜਾਵੇਗਾ।