ਰਾਜਪੁਰਾ ਦੇ ਸਰਕਾਰੀ ਚਿਲਡਰਨ ਹੋਮ’ਚੋਂ ਅੱਠ ਬੱਚੇ ਕੰਧ ਟੱਪ ਕੇ ਫ਼ਰਾਰ
ਪੁਲਿਸ ਭਾਲ ਦੀ ਭਾਲ ਜਾਰੀ
8 children escape from SOS Children s Villages Rajpura |
News Patiala : ਸਥਾਨਕ ਸਰਕਾਰੀ ਚਿਲਡਰਨ ਹੋਮ ‘ਚੋਂ ਦੋ ਦਿਨਾਂ ਦੌਰਾਨ ਅੱਠ ਬੱਚੇ ਫ਼ਰਾਰ ਹੋ ਗਏ।
ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਚਿਲਡਰਮ ਹੋਮ ਦੇ ਕਾਰਜਕਾਰੀ ਸੁਪਰਡੈਂਟ ਅਤੇ ਸੀਡੀਪੀਓ ਘਨੌਰ ਕਨਵਰ ਸ਼ਕਤੀ ਬਾਂਗੜ ਨੇ ਸ਼ਹਿਰੀ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜੋ: ਮੌਸਮ ਸਬੰਧੀ ਖਬਰ 👈
ਸੰਸਥਾ ਦੇ ਚਾਰ ਬੱਚੇ ਫਤਿਹ ਸਿੰਘ (14), ਪ੍ਰੇਮ (10), ਧਰਮਿੰਦਰ (14), ਹਨੀ ਸਿੰਘ (12) ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸੰਸਥਾ ਵਿਚ ਮੌਜੂਦ ਕਰਮਚਾਰੀ ਗੁਰਦੀਪ ਸਿੰਘ ਫਰਾਰ ਹਨ।
ਘਟਨਾ ਉਸ ਸਮੇਂ ਦੀ ਹੈ ਜਦੋ ਇਹਨਾਂ ਬੱਚਿਆਂ ਨਾਲ ਕੂਲਰਾਂ ਵਿਚ ਪਾਣੀ ਪਾ ਰਿਹਾ ਸੀ। ਤਾਂ ਇਹ ਚਾਰੇ ਬੱਚੇ ਉਸ ਨੂੰ ਚਕਮਾ ਦੇ ਕੇ ਚਿਲਡਰਨ ਹੋਮ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ। ਜਦੋਂ ਕਿ ਰਾਜ ਤਿਵਾੜੀ (9), ਆਸ (11), ਸੰਨੀ ਕੇਸੀ (11) ਅਤੇ ਆਦਰਸ਼ ਚਾਰ ਬੱਚੇ ਅੱਜ ਸਵੇਰੇ 4 ਵਜੇ ਉਸ ਸਮੇਂ ਚਿਲਡਰਨ ਹੋਮ ਦਾ ਦਰਵਾਜ਼ਾ ਖੋਲ੍ਹ ਕੇ ਪਿਛਲੇ ਪਾਸੇ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ।
ਉਸ ਸਮੇਂ ਚਿਲਡਰਨ ਹੋਮ ਦਾ ਕਰਮਚਾਰੀ ਗੁਰਦੀਪ ਸਿੰਘ ਸੁੱਤਾ ਪਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵੱਲੋਂ ਇਹਨਾਂ ਸਾਰਿਆਂ ਦੀ ਜਨਤਕ ਥਾਵਾਂ ਬੱਸ ਅੱਡੇ, ਰੇਲਵੇ ਸਟੇਸ਼ਨ ਸਮੇਤ ਹੋਰਨਾਂ ਥਾਵਾਂ ’ਤੇ ਭਾਲ ਕੀਤੀ ਜਾ ਰਹੀ ਹੀ। ਇਹਨਾਂ ਵਿਚੋਂ ਤਿੰਨ ਬੱਚਿਆਂ ਦੇ ਦਿੱਲੀ ਰੇਲਵੇ ਸਟੇਸ਼ਨ ’ਤੇ ਹੋਣ ਸਬੰਧੀ ਪਤਾ ਲੱਗਿਆ ਹੈ। ਜਿਸ ਸਬੰਧੀ ਦਿੱਲੀ ਰੇਲਵੇ ਪੁਲਿਸ ਨੂੰ ਇਹ ਬੱਚੇ ਦਿੱਲੀ ਦੇ ਚਿਲਡਰਨ ਹੋਮ ਵਿਚ ਰੱਖਣ ਲਈ ਸੂਚਿਤ ਕੀਤਾ ਗਿਆ ਹੈ। ਹੋਰਨਾਂ ਬੱਚਿਆਂ ਦੀ ਭਾਲ ਜਾਰੀ ਹੈ।