8 kg 207 grams of narcotic powder, pistol and 33 rounds of ammunition seized |
News Patiala : ਥਾਣਾ ਘੱਗਾ ਅਧੀਨ ਪੈਂਦੇ ਪਿੰਡ ਦੇਧਨਾ ਵਿਖੇ 8 ਕਿਲੋ 207 ਗ੍ਰਾਮ ਨਸ਼ੀਲਾ ਪਾਊਡਰ, ਇਕ ਪਿਸਟਲ ਤੇ 33 ਜ਼ਿੰਦਾ ਕਾਰਤੂਸਾਂ ਸਮੇਤ ਪੁਲਿਸ ਨੇ ਇਕ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਅਮਰੀਕ ਸਿੰਘ ਵਾਸੀ ਪਿੰਡ ਦੇਧਨਾ ਥਾਣਾ ਘੱਗਾ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਬਸੰਤ ਵਿਹਾਰ, ਸਰਹਿੰਦ ਰੋਡ ਪਟਿਆਲਾ ਹਾਲ ਵਾਸੀ ਹਰਿੰਦਰ ਨਗਰ, ਨੇੜੇ ਗੁਰਦੁਆਰਾ ਸਿੰਘ ਸਭਾ ਪਟਿਆਲਾ ਵਜੋਂ ਕਰਵਾਈ ਹੈ।
ਉਕਤ ਵਿਅਕਤੀ ਖਿਲਾਫ਼ ਪਹਿਲਾ ਹੀ ਵੱਖ-ਵੱਖ ਮਾਮਲਿਆਂ ‘ਚ 11 ਕੇਸ ਦਰਜ ਹਨ। ਪੁਲਿਸ ਵਲੋਂ ਵਿਅਕਤੀ ਕੋਲੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਵੀ ਜਾਣਕਾਰੀ ਹਾਸਲ ਹੋਣ ਦੀ ਉਮੀਦ ਹੈ।
ਇਹ ਵੀ ਪੜੋ: ਡੀ ਜੀ ਪੀ ਦੀ ਫੋਟੋ ਦੀ ਦੁਰਵਰਤੋਂ ਕਰਕੇ ਭੇਜੈ ਮੈਸਿਜ 👈
ਜਾਣਕਾਰੀ ਅਨੁਸਾਰ ਆਈਜੀ ਮੁੱਖਵਿੰਦਰ ਸਿੰਘ ਛੀਨਾ ਪਟਿਆਲਾ ਰੇਂਜ ਪਟਿਆਲਾ, ਐੱਸਐੱਸਪੀ ਦੀਪਕ ਪਾਰੀਕ, ਐੱਸਪੀ ਸਿਟੀ ਡਾ. ਮਹਿਤਾਬ ਸਿੰਘ ਤੇ ਡੀਐੱਸਪੀ (ਜਾਂਚ) ਅਜੇਪਾਲ ਸਿੰਘ ਦੀ ਅਗਵਾਈ ਵਿਚ ਮੁੱਖ ਅਫਸਰ ਥਾਣਾ ਘੱਗਾ, ਇੰਚਾਰਜ ਸੀਆਈਏ ਪਟਿਆਲਾ ਅਤੇ ਇੰਚਾਰਜ ਸੀਆਈਏ ਸਮਾਣਾ ਵਲੋਂ ਥਾਣਾ ਘੱਗਾ ‘ਚ ਦਰਜ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਾ ਮਾਲੂਮ ਦੋਸ਼ੀ/ਦੋਸ਼ੀਆਨ ਨੂੰ ਹਰ ਹਾਲਤ ਵਿੱਚ ਟਰੇਸ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।
ਇਸ ਸਬੰਧੀ ਪੱਤਰਕਾਰ ਮਿਲਣੀ ਦੌਰਾਲ ਐੱਸਐੱਸਪੀ ਦੀਪਕ ਪਾਰੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਮਈ 2022 ਨੂੰ ਮਿੱਠੂ ਰਾਮ ਸਰਪੰਚ ਪਿੰਡ ਦੇਧਨਾ ਵੱਲੋਂ ਇੰਸਪੈਕਟਰ ਅਜੇ ਕੁਮਾਰ ਮੁੱਖ ਅਫਸਰ ਥਾਣਾ ਘੱਗਾ ਨੂੰ ਇਤਲਾਹ ਦਿੱਤੀ ਗਈ ਕਿ ਬਾ ਹੱਦ ਪਿੰਡ ਦੇਧਨਾ ਥਾਣਾ ਘੱਗਾ ਵਿਖੇ ਮਨਰੇਗਾ ਮਜ਼ਦੂਰਾਂ ਵੱਲੋਂ ਦੇਧਨਾ ਤੋਂ ਪਿੰਡ ਬੂਟਾ ਸਿੰਘ ਵਾਲਾ ਨੂੰ ਜਾਂਦੇ ਸੂਏ ਦੀ ਸਫਾਈ ਕੀਤੀ ਜਾ ਰਹੀ ਸੀ ਤਾ ਉਨਾਂ ਨੇ ਸੂਏ ਦੇ ਨਾਲ ਲੱਗਦੀ ਜ਼ਮੀਨ ‘ਚ ਇਕ ਪਲਾਸਟਿਕ ਦੇ ਥੈਲੇ ‘ਚੋ 08 ਪੈਕਟ ਨਸ਼ੀਲਾ ਪਾਊਡਰ 8 ਕਿਲੋ 207 ਗ੍ਰਾਮ ਤੇ ਇਕ ਪਿਸਟਲ ਨਾਜਾਇਜ਼ ਤੇ 33 ਜ਼ਿੰਦਾ ਕਾਰਤੂਸ ਦੇਖੇ ਹਨ।
ਜੋ ਇਹ ਸਾਮਾਨ ਬਰਾਮਦ ਹੋਣ ਸਬੰਧੀ ਮੁੱਖ ਅਫਸਰ ਥਾਣਾ ਘੱਗਾ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ਼ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਐੱਸਆਈ ਸੁਰਿੰਦਰ ਭੱਲਾ ਇੰਚਾਰਜ ਸਮਾਣਾ ਸਮੇਤ ਆਪਣੀ ਟੀਮ ਦੇ ਮੁਲਜ਼ਮ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਪਟਿਆਲਾ ਦੇ ਬਸੰਤ ਵਿਹਾਰ, ਸਰਹਿੰਦ ਰੋਡ ਪਟਿਆਲਾ ਹਾਲ ਵਾਸੀ ਹਰਿੰਦਰ ਨਗਰ ਨੇੜੇ ਗੁਰਦੁਆਰਾ ਸਿੰਘ ਸਭਾ ਪਟਿਆਲਾ ਨੂੰ ਕਾਬੂ ਕੀਤਾ ਜੋ ਕਿ ਥਾਣਾ ਮਾਹਿਲਪੁਰ ਵਿਚ ਅਦਾਲਤ ਐਡੀਸ਼ਨਲ ਸੈਸਨ ਜੱਜ ਹੁਸ਼ਿਆਰਪੁਰ ਵੱਲੋ ਮੁਰਜਿਮ ਇਸ਼ਤਹਾਰੀ (ਪੀਓ) ਕਰਾਰ ਦਿੱਤਾ ਗਿਆ ਸੀ।
ਇਸ ਨੂੰ 12 ਜੂਨ 2022 ਨੂੰ ਹੀ ਅਗਲੀ ਕਾਰਵਾਈ ਲਈ ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ। ਜੋ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਅਮਰੀਕ ਸਿੰਘ ਉਕਤ ਥਾਣਾ ਮਾਹਿਲਪੁਰ ਦੇ ਉਕਤ ਮੁਕੱਦਮੇ ਵਿਚ 08 ਕਿਲੋ ਹੈਰੋਇਨ ਵਿਚ ਭਗੌੜਾ ਸੀ, ਇਸ ਤੋ ਇਲਾਵਾ ਇਹ ਮੁਲਜ਼ਮ ਅਮਰੀਕ ਸਿੰਘ ਉਕਤ ਥਾਣਾ ਸਿਟੀ ਹੁਸ਼ਿਆਰਪੁਰ ਦੇ ਇਕ ਹੋਰ ਮੁਕੱਦਮੇ ਵਿਚ, ਥਾਣਾ ਪੇਹਵਾ ਜ਼ਿਲ੍ਹਾ ਕੁਰਕਸ਼ੇਤਰ (ਹਰਿਆਣਾ) ਤੇ ਥਾਣਾ ਘੱਗਾ ਦੇ ਮੁਕੱਦਮਿਆ ਵਿਚ ਲੋੜੀਦਾ ਸੀ
ਇਸ ਉਕਤ ਮੁਲਜ਼ਮ ਖਿਲਾਫ ਪਹਿਲਾ ਵੀ ਦੇ ਕਮਰਸ਼ੀਅਲ ਮੁਕੱਦਮੇ ਵੱਖ-ਵੱਖ ਥਾਣਿਆਂ ਵਿਚ ਦਰਜ ਰਜਿਸਟਰ ਹਨ ਅਤੇ ਦੇ ਇਕ ਮੁਕੱਦਮੇ ਵਿਚ ਸਜ਼ਾ ਵੀ ਹੋ ਚੁੱਕੀ ਹੈ। ਇਸਦੇ ਖਿਲਾਫ ਕੁੱਲ 11 ਮੁਕੱਦਮੇ ਵੱਖ-ਵੱਖ ਥਾਣਿਆ ਵਿਚ ਦਰਜ ਹਨ। ਥਾਣਾ ਮਾਹਿਲਪੁਰ ‘ਚ ਕਬੂਲ ਕੀਤਾ ਕਿ 16 ਮਈ 2022 ਨੂੰ ਜੋ ਥਾਣਾ ਘੱਗਾ ਦੀ ਪੁਲਿਸ ਨੇ ਉਨ੍ਹਾਂ ਦੇ ਖੇਤ ‘ਚੋ ਕੁੱਲ ਵਜ਼ਨ 08 ਕਿਲੋ 207 ਗ੍ਰਾਮ ਨਸ਼ੀਲਾ ਪਾਊਡਰ/ਹੈਰੋਇਨ ਤੇ ਇਕ ਪਿਸਟਲ ਨਾਜਾਇਜ਼ ਤੇ 33 ਜ਼ਿੰਦਾ ਕਾਰਤੂਸ ਉਹ ਉਸ ਦੇ ਹੀ ਸਨ।
ਦੌਰਾਨੇ ਤਫਤੀਸ਼ ਇਸ ਦਾ ਪੁਲਿਸ ਰਿਮਾਂਡ ਹਾਸਲ ਕਰ ਕੇ ਥਾਣਾ ਘੱਗਾ ਦੇ ਉਕਤ ਮੁਕੱਦਮਾ ਵਿਚ ਪੁੱਛਗਿੱਛ ਕੀਤੀ ਅਤੇ ਇਸ ਪਾਸੋ ਵੱਖ-ਵੱਖ ਕੰਪਨੀਆ ਦੇ ਕੁੱਲ 5 ਮੋਬਾਈਲ ਫੋਨ ਬਰਾਮਦ ਕਰਵਾਏ ਗਏ ਹਨ। ਇਸ ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਕੋਈ ਗੱਲ ਸਾਹਮਣੇ ਆਉਣ ਦੀ ਉਮੀਦ ਹੈ।