dera baba nanak: ਦਲਦਲ ’ਚ ਫਸਣ ਨਾਲ ਕਰੀਬ ਸੱਤਰ ਮੱਝਾਂ ਦੀ ਮੌਤ

Dera Baba Nanak: ਦਲਦਲ ’ਚ  ਫਸਣ ਨਾਲ ਕਰੀਬ ਸੱਤਰ ਮੱਝਾਂ ਦੀ ਮੌਤ

dera baba nanak: ਦਲਦਲ ’ਚ  ਫਸਣ ਨਾਲ ਕਰੀਬ ਸੱਤਰ ਮੱਝਾਂ ਦੀ ਮੌਤ

 ਕਲਾਨੌਰ, 10 ਮਈ, 2022: ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿੰਘਪੁਰਾ ਦੇ ਨੇੜੇ ਨਾਲੇ ’ਚ ਗੁੱਜਰ ਭਾਈਚਾਰੇ ਦੇ ਇਕ ਵਿਅਕਤੀ ਦੀਆਂ ਕਰੀਬ 70 ਮੱਝਾਂ ਦਲਦਲ ਵਿੱਚ ਧਸ ਕੇ ਮਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਉਥੇ ਹੀ ਪ੍ਰਸ਼ਾਸ਼ਨ ਵਲੋਂ ਮੱਝਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਕਾਮਯਾਬ ਨਹੀਂ ਹੋਏ।

ਉਥੇ ਹੀ ਇਸ ਘਟਨਾ ਨੂੰ ਲੈਕੇ ਗੁੱਜਰ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜੇ ਸੀ ਬੀ ਦੀ ਸਹਾਇਤਾ ਨਾਲ ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਨਾਲੇ ਵਿਚੋਂ ਮਰੀਆਂ ਹੋਈਆਂ ਮੱਝਾਂ ਦੇਰ ਸ਼ਾਮ ਤੱਕ ਕੱਢਣ ਲਈ ਯਤਨ ਜਾਰੀ ਰਹੇ।ਇਸ ਮੌਕੇ ਗੁੱਜਰ ਭਾਈਚਾਰੇ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਹਰਦੋਰਵਾਲ ਨੂੰ ਜਾਣ ਲਈ ਆਪਣੀਆਂ ਮੱਝਾਂ ਸਮੇਤ ਹਰਦੋਰਵਾਲ ਨੂੰ ਜਾਣ ਵਾਸਤੇ ਪਿੰਡ ਸਿੰਘਪੁਰੇ ਕੋਲ ਪੈਂਦੇ ਸੱਕੀ ਨਾਲੇ ਕੋਲ ਪਹੁੰਚੇ ਤਾਂ ਪਾਣੀ ਪਿਆਉਣ ਲਈ ਮੱਝਾਂ ਸੱਕੀ ਨਾਲੇ ਵਿਚ ਉਤਾਰ ਦਿੱਤੀਆਂ ਜਿੱਥੇ ਕੇ ਜ਼ਿਆਦਾ ਗਾਰ ਅਤੇ ਦਲਦਲ ਹੋਣ ਕਾਰਨ ਮੱਝਾਂ ਨਾਲੇ ਵਿੱਚ ਫਸ ਗਈਆਂ ਅਤੇ ਕੋਈ ਵੀ ਮੱਝ ਬਾਹਰ ਨਹੀਂ ਨਿਕਲ ਸਕੀ।ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਪ੍ਰਸ਼ਾਸ਼ਨ ਵੀ ਹਰਕਤ ਚ ਆਇਆ ਅਤੇ ਮੌਕੇ ਤੇ ਪਹੁੰਚੇ ਐਸਡੀਐਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਪਸ਼ੂਆਂ ਨੂੰ ਬਚਾਇਆ ਜਾ ਸਕੇ ਲੇਕਿਨ ਉਹ ਕਾਮਯਾਬ ਨਹੀਂ ਹੋ ਪਾਏ ਅਤੇ ਕਰੀਬ 60 ਮੱਝਾਂ ਦੀ ਮੌਤ ਹੋਈ ਹੈ ਉਥੇ ਹੀ ਐਸਡੀਐਮ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਇਸ ਬਾਬਤ ਰਿਪੋਰਟ ਵੀ ਤਿਆਰ ਕੀਤੀ ਜਾਵੇਗੀ |

Leave a Reply

Your email address will not be published. Required fields are marked *