ਐੱਸ ਪੀ ਪੱਧਰ ਦੇ ਪੀ ਪੀ ਐਸ ਅਫ਼ਸਰ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ, ਰੀਡਰ ਗ੍ਰਿਫਤਾਰ
ਸੰਗਰੂਰ, 10 ਮਈ, 2022: ਸੰਗਰੂਰ ਦੇ ਸਿਟੀ 1 ਪੁਲਿਸ ਥਾਣੇ ਵਿਚ ਐੱਫ਼ ਆਈ ਆਰ ਨੰਬਰ 66 ਮਿਤੀ 9.5.22 ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਐੱਸ ਪੀ ਸੰਗਰੂਰ ਕਰਨਵੀਰ ਸਿੰਘ ਪੀ ਪੀ ਐੱਸ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਉਹਨਾਂ ’ਤੇ ਆਪਣੇ ਰੀਡਰ ਏ ਐਸ ਆਈ ਦਵਿੰਦਰ ਸਿੰਘ ਰਾਹੀਂ 3 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ। ਏ ਐਸ ਆਈ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂ ਕਿ ਐੱਸ ਪੀ ਕਰਨਵੀਰ ਸਿੰਘ ਫਰਾਰ ਹੈ।
Punjab: FIR registered against Karanveer Singh PPS (SP Sangrur)
Punjab | FIR registered under Prevention of Corruption Act 2018 against Karanveer Singh PPS (SP Sangrur) for allegedly demanding and accepting Rs 3 lakhs through ASI Davinder Singh. ASI Davinder Singh is arrested while SP Karanveer is absconding, confirms MS Sidhu, SSP Sangrur