News Patiala : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੂਬੇ ਵਿਚ ਬਿਜਲੀ ਚੋਰੀ ਵਿਰੁੱਧ ਜ਼ੋਰਦਾਰ ਮੁਹਿੰਮ ਉਲੀਕੀ ਹੋਈ ਹੈ।13 ਅਤੇ 14 ਮਈ ਨੂੰ ਇਨਫੋਰਸਮੈਂਟ ਵਿੰਗ ਦੇ ਕਈ ਦਸਤਿਆਂ ਵੱਲੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਜਲੀ ਖਪਤਕਾਰਾਂ ਦੇ ਕੁਨੈਕਸ਼ਨ ਚੈਕ ਕੀਤੇ। ਇਨ੍ਹਾਂ ਵਿੱਚ ਇਨਫੋਰਸਮੈਂਟ ਵਿੰਗ ਵੱਲੋ ਵੱਧ ਬਿਜਲੀ ਨੁਕਸਾਨ ਵਾਲੇ ਫੀਡਰਾਂ ਨਾਲ ਸਬੰਧਤ 3035 ਬਿਜਲੀ ਕੁਨੈਕਸ਼ਨ ਚੈਕ ਕੀਤੇ ਗਏ। ਜਿਨ੍ਹਾਂ ਵਿੱਚੋ 120 ਖਪਤਕਾਰ ਚੋਰੀ ਕਰਦੇ ਅਤੇ 464 ਖਪਤਕਾਰ ਕਈ ਪ੍ਰਕਾਰ ਦੀਆਂ ਉਣਤਾਈਆਂ ਅਤੇ ਬੇਨਿਯਮੀਆਂ ਕਰਦੇ ਫੜੇ ਗਏ।ਇਨਾਂ ਕੇਸਾਂ ਵਿੱਚ ਖਪਤਕਾਰਾਂ ਨੂੰ ਬਿਜਲੀ ਐਕਟ 2003 ਅਧੀਨ ਕੁਲ 88.18 ਲੱਖ ਰੁਪਏ ਜੁਰਮਾਨਾ ਕੀਤਾ ਗਿਆ।
Saturday, November 2, 2024
Live Today Latest Breaking
News PatialaLive Today Latest Breaking
News Patiala