ਅਗਲੇ 3-4 ਦਿਨ ਪੱਛਮੀ ਸਿਸਟਮ ਦੇ ਅਸਰ ਕਾਰਨ ਖਿੱਤੇ ਪੰਜਾਬ ਚ 1-2 ਵਾਰੀ ਟੁੱਟਵੀਂ ਬਰਸਾਤੀ ਕਾਰਵਾਈ ਨਾਲ ਤੇਜ ਹਨੇਰੀ ਵਗੇਗੀ।
ਇਹ ਕਾਰਵਾਈ ਮੁੱਖ ਤੌਰ ਤੇ ਦੁਪਹਿਰ ਤੇ ਸ਼ਾਮ ਵੇਲੇ ਹੋਵੇਗੀ।
ਘੱਟ ਨਮੀ ਨਾਲ ਬਣੇ ਗਰਜ-ਲਿਸ਼ਕ ਵਾਲੇ ਖੁਸ਼ਕ ਬੱਦਲਾ ਚ ਬਿਜਲੀ ਜਿਆਦਾ ਲਿਸ਼ਕਦੀ ਤੇ ਡਿਗਦੀ ਹੈ ਤੇ ਹਨੇਰੀ ਵਧੇਰੇ ਵਗਦੀ ਹੈ ਮੀਂਹ ਸਿਰਫ਼ ਸੀਮੀਤ ਇਲਾਕਿਆਂ ਚ ਪੈੰਦਾ ਹੈ ਮੁੱਖ ਤੌਰ ਤੇ ਮੋਟੀ ਕਣੀ ਦੀ ਕਿਣਮਿਣ ਕਰ ਇਹ ਖਤਮ ਹੋ ਜਾਂਦੇ ਹਨ। ਇਹ ਖੁਸ਼ਕ ਤਪਸ਼ ਵਾਲੇ ਬੱਦਲ(dry heat thundercell) ਕਈ ਵਾਰ ਅਪ੍ਰੈਲ ਮਈ ਚ ਬਣਦੇ ਹਨ।ਬੀਤੇ ਦਿਨੀ ਕਣਕ ਦੇ ਖੇਤਾ ਚ ਇਨ੍ਹਾ ਚੋ ਡਿੱਗੀ ਬਿਜਲੀ ਨਾਲ ਅੱਗ ਵੀ ਲੱਗੀ।
20 ਤੋੰ 25ਅਪ੍ਰੈਲ ਦੌਰਾਨ ਦਿਨ ਦਾ ਪਾਰਾ ਫਿਰ 40°cਤੋਂ ਥੱਲੇ ਰਹਿਣ ਕਾਰਨ ਵਧੇਰੇ ਗਰਮੀ ਤੋਂ ਰਾਹਤ ਰਹੇਗੀ। 15-22°c ਦਰਮਿਆਨ ਪਾਰੇ ਨਾਲ ਰਾਤਾ ਨੂੰ ਮੌਸਮ ਹਲਕਾ ਠੰਡਾ ਬਣਿਆ ਰਹੇਗਾ।
Rain weather today at my Location
Weather today at My Location 10 days