Patiala central jail ਦੇ ਸਾਬਕਾ ਸੁਪਰਡੈਂਟ, ਦੋ ਹੋਰਨਾਂ ਖ਼ਿਲਾਫ਼ ਫਿਰੌਤੀਆਂ ਲੈਣ ਦਾ ਕੇਸ ਦਰਜ
patiala central jail |
NEWS PATIALA, 18 ਅਪ੍ਰੈਲ, 2022: ਪਟਿਆਲਾ ਪੁਲਿਸ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸਾਬਕਾ ਸੁਪਰਡੈਂਟ ਤੇ ਦੋ ਹੋਰ ਸਾਬਕਾ ਮੁਲਾਜ਼ਮਾਂ ਖਿਲਾਫ ਫਿਰੌਤੀਆਂ ਲੈਣ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਮੁਕੰਮਲ ਹੋਣ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਵਿਸ਼ਾਲ ਨਾਂ ਦੇ ਇਕ ਹਵਾਲਾਤੀ ਨੇ ਜੁਡੀਸ਼ੀਅਰੀ ਨੂੰ ਲਿਖਿਆ ਸੀ ਕਿ ਪਟਿਆਲਾ ਜੇਲ੍ਹ ਵਿਚ ਫਿਰੌਤੀਆਂ ਲੈਣ ਦਾ ਧੰਦਾ ਚੱਲ ਰਿਹਾ ਹੈ। ਇਹ ਮਾਮਲਾ 2017 ਤੋਂ 2019 ਦਾ ਹੈ। ਇਹ ਦੋਸ਼ ਲਗਾਇਆ ਗਿਆ ਸੀ ਕਿ ਜੇਲ੍ਹ ਵਿਚ ਕੈਦੀਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਪਰਿਵਾਰਾਂ ਨੂੰ ਸੱਦ ਕੇ ਫਿਰੌਤੀ ਦੇਣ ਲਈ ਮਜ਼ਬੂਤ ਕੀਤਾ ਜਾਂਦਾ ਹੈ। ਮੁਲਜ਼ਮਾਂ ਨੇ ਕੈਦੀਆਂ ‘ਤੇ ਤਸ਼ੱਦਦ ਕੀਤਾ, ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਲਈ ਮਜਬੂਰ ਕੀਤਾ ਅਤੇ ਵਾਰਡਰ ਦੇ ਰਿਸ਼ਤੇਦਾਰ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ, ਜੋ ਬਾਅਦ ਵਿੱਚ ਜੇਲ੍ਹ ਸੁਪਰਡੈਂਟ ਨੇ ਲੈ ਲਏ ਲਿਆ। ਕੈਦੀ ਅਨੁਸਾਰ ਜਿਹੜਾ ਬੰਦੀ ਇਸਤੋਂ ਇਨਕਾਰ ਕਰਦਾ ਸੀ ਉਸਨੂੰ ਤਸੀਹੇ ਝੱਲਣੇ ਪੈਂਦੇ ਸਨ।
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਦੀ ਜਾਂਚ ਜੁਡੀਸ਼ੀਅਲ ਮੈਜਿਸਟਰੇਟ ਗੁਰਬਿੰਦਰ ਸਿੰਘ ਜੌਹਲ ਨੇ ਕੀਤੀ ਤੇ ਮਾਮਲੇ ਨੂੰ ਸਹੀ ਪਾਇਆ।
ਪੁਲਿਸ ਨੇ ਸਾਬਕਾ ਸੁਪਰਡੈਂਟ ਰਾਜਨ ਕਪੂਰ, ਡਿਪਟੀ ਸੁਪਰਡੈਂਟ ਤੇਜਾ ਸਿੰਘ ਜੋ ਹੁਣ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਹੈੱਡ ਵਾਰਡਰ ਪਰਮਜੀਤ ਸਿੰਘ ਜੋ ਸੇਵਾ ਮੁਕਤ ਹੋ ਚੁੱਕੇ ਹਨ ਦੇ ਖ਼ਿਲਾਫ਼ ਥਾਣਾ ਤ੍ਰਿਪੜੀ ਵਿਖੇ ਇਹ ਮੁਕੱਦਮਾ ਦਰਜ ਕੀਤਾ ਹੈ।
ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਕਾਰਵਾਈ ’ਚ ਦੇਰੀ
ਜਿਲ੍ਹਾ ਤੇ ਸੈਸ਼ਨ ਜੱਜ ਵਲੋਂ ਇਸ ਮਾਮਲੇ ਨੂੰ ਹਾਈ ਕੋਰਟ ਅੱਗੇ ਪੇਸ਼ ਕੀਤਾ ਗਿਆ। ਜਿਸ ’ਤੇ ਹਾਈਕੋਰਟ ਨੇ 17 ਅਗਸਤ, 2021 ਨੂੰ ਜਾਂਚ ਨੂੰ ਅੱਗੇ ਤੋਰਦਿਆਂ ਗਲਤੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਢੁਕਵੀਂ ਕਾਰਵਾਈ ਕਰਨ ਅਤੇ ਦੋ ਮਹੀਨਿਆਂ ਦੇ ਅੰਦਰ ਅਦਾਲਤ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ। ਹਾਲਾਂਕਿ ਜੇਲ੍ਹ ਵਿਭਾਗ ਨੇ ਫਾਈਲ ਨੂੰ ਅੱਗੇ ਤੋਰਣ ਵਿਚ ਸਮਾਂ ਲਗਾ ਦਿੱਤਾ ਤੇ 17 ਜਨਵਰੀ 2022 ਨੂੰ ਪੁਲਿਸ ਨੂੰ ਐਫਆਈਆਰ ਦਰਜ ਕਰਨ ਲਈ ਲਿਖਿਆ।