Havan at DAV School Patiala: News Patiala

Havan at DAV School Patiala: 

Havan at DAV School Patiala: News Patiala

News Patiala: ਭੁਪਿੰਦਰ ਰੋਡ ਸਥਿਤ  DAV School ਵਿਖੇ ਮਹਾਤਮਾ ਹੰਸਰਾਜ ਜੈਅੰਤੀ ‘ਤੇ ਪਿੰ੍ਸੀਪਲ ਵਿਵੇਕ ਤਿਵਾੜੀ ਦੀ ਅਗਵਾਈ ਹੇਠ ਸਰਬੱਤ ਦੇ ਭਲੇ ਲਈ ਵੈਦਿਕ ਹਵਨ ਕਰਵਾਇਆ ਗਿਆ। ਇਸ ਮੌਕੇ ਪਿੰ੍ਸੀਪਲ ਵਿਵੇਕ ਤਿਵਾੜੀ ਨੇ ਕਿਹਾ ਕਿ ਮਹਾਤਮਾ ਹੰਸਰਾਜ ਸਭ ਤੋਂ ਮਹਾਨ ਆਰੀਆ ਸਮਾਜੀ, ਡੀਏਵੀ ਸੰਸਥਾਵਾਂ ਦੇ ਸੰਸਥਾਪਕ ਦੇ ਨਾਲ-ਨਾਲ ਉੱਤਮਤਾ ਤੇ ਸਵੈ-ਬਲੀਦਾਨ ਦੇ ਪ੍ਰਤੀਕ ਵੀ ਸਨ। 

 DAV School Patiala ਨੇ ਆਪਣੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਪਛਾਨਣ ਤੇ ਉਨਾਂ ਦੀ ਪ੍ਰਸ਼ੰਸਾ ਕਰਨ ਲਈ ਤੇ ਇਹ ਦਰਸਾਉਣ ਲਈ ਕਿ ਸਕੂਲ ਨੂੰ ਅਜਿਹੇ ਅਸਧਾਰਣ ਵਿਦਿਆਰਥੀ ਹੋਣ ‘ਚ ਕਿੰਨਾ ਮਾਣ ਮਹਿਸੂਸ ਹੁੰਦਾ ਹੈ,ਇਸ ਉੱਦਮ ਦਾ ਆਯੋਜਨ ਕੀਤਾ। ਇਸ ਮੌਕੇ ਡੀਈਓ ਹਰਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਤੇ ਪੀ ਸੋਫਤ ਮੈਨੇਜਰ ਡੀਏਵੀ ਪੀਐੱਸਪੀ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ। 

ਪੋ੍ਗਰਾਮ ਦੀ ਸ਼ੁਰੂਆਤ ਅਧਿਆਪਕਾ ਸਵਰਾਜ ਜੋਸ਼ੀ ਦੀ ਦੇਖ-ਰੇਖ ਹੇਠ ਪਵਿੱਤਰ ਹਵਨ ਯੱਗ ਨਾਲ ਹੋਈ ਤਾਂ ਜੋ ਸਰਵ ਸ਼ਕਤੀਮਾਨ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਪ੍ਰਰਾਪਤੀਆਂ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਸਕੇ। ਇਸ ਮੌਕੇ ਸਕੂਲ ਅਵਾਰਡਾਂ ਦੀ ਵੰਡ ‘ਚ ਅਕਾਦਮਿਕ, ਨਵੀਆਂ ਖੋਜਾਂ, ਸਹਿ ਪਾਠਕ੍ਰਮ ਗਤੀਵਿਧੀਆਂ ਜਿਵੇਂ ਕਿ ਸੰਗੀਤ, ਖੇਡਾਂ ਅਤੇ ਕਈ ਪ੍ਰਸਿੱਧ ਰਾਸ਼ਟਰੀ ਮੁਕਾਬਲਿਆਂ ਦੇ ਖੇਤਰ ਵਿੱਚ ਵੱਖ-ਵੱਖ ਉਪਲੱਬਧੀਆਂ ਸ਼ਾਮਲ ਹਨ। ਇਸ ਮੌਕੇ ਅਨੂ ਤਿਵਾੜੀ, ਪ੍ਰਵੀਨ ਕੁਮਾਰ, ਉੱਨਤੀ ਆਗਾ, ਧੰਨਜੀਤ ਕੌਰ, ਮੀਨਾਕਸ਼ੀ ਸ਼ਰਮਾ, ਸੋਨਮ, ਨੀਰਾ ਖੁਰਾਨਾ, ਵਿਧੂ ਕੌਸ਼ਿਕ, ਕਪਿਲ ਭੱਟ ਆਦਿ ਹਾਜ਼ਰ ਸਨ।

DAV School, Patiala fee structure DAV public school, Patiala teachers DAV School, Patiala admission DAV School, Patiala admission form DAV School, Patiala contact no DAV School, Patiala vacancy DAV School, Patiala online fee payment DAV public school, Patiala new principal

Leave a Reply

Your email address will not be published. Required fields are marked *