ਵਿਦਿਆਰਥੀਆਂ ਲਈ ਰੁਜ਼ਗਾਰ ਸਬੰਧੀ ਕਰਵਾਇਆ ਸੈਮੀਨਾਰ
Multani Mal Modi College Seminar on employment for students |
News Patiala : ਮੁਲਤਾਨੀ ਮੱਲ ਮੋਦੀ ਕਾਲਜ ਦੇ ਪਲੇਸਮੈੱਟ ਸੈੱਲ ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ-ਪ੍ਰਰਾਪਤੀ ਲਈ ਜ਼ਰੂਰੀ ਨਿਪੁੰਨਤਾ ਬਾਰੇ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਏ ਜਾਂਦੇ ਰੁਜ਼ਗਾਰ ਉਤਪਤੀ ਸੈੱਲ ‘ਚ ਰਜਿਸਟਰ ਕਰਵਾਉਣ ਲਈ ਸੈਮੀਨਾਰ ਕਰਵਾਇਆ ਗਿਆ। ਇਸ ‘ਚ ਮੁੱਖ ਵਕਤਾ ਵਜੋਂ ਸਿੰਮੀ ਸਿੰਗਲਾ, ਪੀ.ਸੀ.ਐੱਸ, ਜ਼ਿਲਾ ਰੁਜ਼ਗਾਰ, ਸਕਿੱਲ ਡਿਵੈਂਲਪਮੈਂਟ ਤੇ ਟਰੇਨਿੰਗ ਅਫਸਰ, ਪਟਿਆਲਾ ਨੇ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਆਪਣੀਆਂ ਯੋਗਤਾਵਾਂ ਤੇ ਜਾਣਕਾਰੀ ਵਿੱਚ ਵਾਧਾ ਕਰਨ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਵੱਖ-ਵੱਖ ਰੁਜ਼ਗਾਰ ਸੰਸਥਾਵਾਂ ਤੇ ਏਜੰਸੀਆਂ ਦੁਆਰਾ ਨਿਰਧਾਰਤ ਪੈਮਾਨਿਆਂ ਤੇ ਪੂਰਾ ਉਤਰ ਸਕਣ।
ਇਸ ਮੌਕੇ ਕਾਲਜ ਦੇ ਪਲੇਸਮੈੱਟ ਸੈੱਲ ਦੇ ਇੰਚਾਰਜ ਡਾ. ਨੀਰਜ ਗੋਇਲ ਨੇ ਦੱਸਿਆ ਕਿ ਮੋਦੀ ਕਾਲਜ ਅਜਿਹੇ ਵੱਖ-ਵੱਖ ਪੋ੍ਗਰਾਮਾਂ ਰਾਹੀ ਵਿਦਿਆਰਥੀਆਂ ਨੂੰ ਵਧੀਆ ਕੈਰੀਅਰ ਚੁਣਨ ਤੇ ਸਫਲ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ।ਕਾਮਰਸ ਵਿਭਾਗ ਦੇ ਪ੍ਰੋ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਪੰਜਾਬ ਸਰਕਾਰ ਦੇ ਰੁਜ਼ਗਾਰ ਵਿਭਾਗ ਨਾਲ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ ਤੇ ਉਹਨਾਂ ਨੂੰ ਆਪਣੀਆਂ ਕਮਿਊਨੀਕੇਸ਼ਨ ਸਕਿੱਲਜ਼ ਸੁਧਾਰਣ ਤੇ ਜ਼ੋਰ ਦੇਣ ਲਈ ਕਿਹਾ।
ਆਪਣੇ ਵਿਸ਼ੇਸ ਭਾਸ਼ਣ ਵਿੱਚ ਬੋਲਦਿਆ ਸਿੰਪੀ ਸਿੰਗਲਾ ਨੇ ਵਿਦਿਆਰਥੀਆਂ ਨੂੰ ਨਵੇਂ ਹੁਨਰ ਸਿੱਖਣ, ਬਹੁਭਾਸ਼ਾਈ ਵਾਤਾਵਰਣ ਵਿੱਚ ਕੰਮ ਕਰਨ ਦੀ ਯੋਗਤਾ ਵਿਕਿਸਤ ਕਰਨ ਤੇ ਤਕਨੀਕੀ ਸਮਰੱਥਾ ਤੇ ਫੋਕਸ ਕਰਨ ਲਈ ਕਿਹਾ। ਉਨਾਂ ਨੇ ਇਸ ਮੌਕੇ ਰੁਜ਼ਗਾਰ ਅਫਸਰ ਵੱਜੋਂ ਆਪਣੇ ਤਜਰਬੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤੇ ਮੁਕਾਬਲੇ ਦੀਆਂ ਪ੍ਰਰੀਖਿਆ ਬਾਰੇ ਨੁਕਤੇ ਵੀ ਦੱਸੇ।ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣਾ ਬਿਉਰਾ ਲਿਖਦੇ ਸਮੇਂ ਧਿਆਨ ਰੱਖਣ ਯੋਗ ਸੂਤਰਾਂ ਤੇ ਵੀ ਚਰਚਾ ਕੀਤੀ।
Multani mal Modi college student dashboard
multani mal modi college student login
Multani mal Modi college admission 2023
Multani mal Modi College, Patiala
Multani mal Modi college, Patiala contact number