ਚੰਡੀਗੜ੍ਹ, 18 ਅਪ੍ਰੈਲ 2022- ਪੰਜਾਬ ਸੱਕਤਰੇਤ ਸਰਵਿਸੀਜ (ਰੀਟਾਇਰਡ) ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਿਆਮ ਲਾਲ ਸ਼ਰਮਾ ਅਤੇ ਪ੍ਰਧਾਨ ਕੰਵਲਜੀਤ ਕੌਰ ਭਾਟਿਆ ਨੇ ਦੱਸਿਆ ਕਿ ਕਾਰਜਕਾਰੀ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਵੇ ਕਿ ਪੈਨਸ਼ਨਰਜ਼ ਦੀਆਂ 2 ਬਕਾਇਆ ਕਿਸ਼ਤਾਂ ਡੀ.ਏ ਦੀਆਂ ਜੋ ਕਿ 3% ਦੇ ਹਿਸਾਬ ਨਾਲ ਮਿਤੀ 1.7.2021 ਅਤੇ ਮਿਤੀ 1.1.2022 ਤੋਂ ਡਿਯੂ ਹਨ, ਤੁਰੰਤ ਰਲੀਜ਼ ਕੀਤੀਆਂ ਜਾਣ।
ਪੰਜਾਬ ਸਰਕਾਰ ਦੇ ਪੈਨਸ਼ਰਜ਼ / ਕਰਮਚਾਰੀਆਂ ਨੂੰ ਕੇਵਲ 28% ਡੀ.ਏ ਮਿਲ ਰਿਹਾ ਹੈ ਜਦੋਂ ਕਿ ਬਾਕੀ ਰਾਜਾਂ ਅਤੇ ਕੇਂਦਰ ਸਰਕਾਰ ਦੇ ਪੈਨਸ਼ਰਜ਼ / ਕਰਮਚਾਰੀਆਂ ਨੂੰ 34% ਮਿਲ ਰਿਹਾ ਹੈ। ਸਾਡੇ ਗੁਆਡੀ ਰਾਜਾਂ ਨੇ ਵੀ ਡੀ.ਏ ਦੇ ਦਿੱਤਾ ਹੈ ਪਰੰਤੂ ਪੰਜਾਬ ਸਰਕਾਰ ਆਪਣੇ ਪੈਨਸ਼ਰਜ਼ / ਕਰਮਚਾਰੀਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ।
ਐਸੋਸੀਏਸ਼ਨ ਇਹ ਵੀ ਮੰਗ ਕਰਦੀ ਹੈ ਕਿ ਪੈ-ਕਮਿਸ਼ਨ ਦੀ ਰਿਪੋਰਟ ਅਨੁਸਾਰ ਪੈਨਸ਼ਰਜ਼ ਨੂੰ ਘੱਟੋ-ਘੱਟ 2.59 ਦਾ ਮਲਟੀਫਿਕੇਸ਼ਨ ਫੈਕਟਰ ਦਿੱਤਾ ਜਾਵੇ। ਸਰਕਾਰ ਵੱਲੋਂ ਮਿਤੀ 1.1.2016 ਤੋਂ ਪੈ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਬਣਦੇ ਲਾਭ ਕਿਸ਼ਤਾਂ ਵਿਚ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰੰਤੂ ਇਸ ਸਬੰਧ ਵਿਚ ਹੁਣ ਤੱਕ ਕੋਈ ਅਦਾਇਗੀ ਨਹੀਂ ਕੀਤੀ ਗਈ ਹੈ।
ਪੈਨਸ਼ਰਜ਼ ਆਪਣੀ ਜਿੰਦਗੀ ਦੇ ਆਖਰੀ ਪੜਾਅ ਵਿਚ ਹਨ , ਇਸ ਲਈ ਮਿਤੀ 1.1.2016 ਤੋਂ ਬਣਦੇ ਬਕਾਏ ਦੀ ਅਦਾਇਗੀ ਇਕ ਮੁਸ਼ਤ ਕੀਤੀ ਜਾਵੇ। ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਸ. ਸੁਖਦੇਵ ਸਿੰਘ, ਬੀ.ਐਸ ਸੌਢੀ, ਚੰਦਰ ਸੁਰੇਖਾ, ਮਨੋਹਰ ਸਿੰਘ ਮਕੜ ਅਤੇ ਕੁਲਦੀਪ ਸਿੰਘ ਭਾਟਿਆ ਵੀ ਹਾਜ਼ਰ ਸਨ।