ਰਜਿੰਦਰਾ ਹਸਪਤਾਲ ‘ਚ ਜਾਇਜ਼ਾ ਲੈਣ ਪੁੱਜੇ ਵਿਧਾਇਕ, ਸਟਾਫ ਨੇ ਗਿਣਾਈਆਂ ਕਮੀਆਂ: Patiala News

ਰਜਿੰਦਰਾ ਹਸਪਤਾਲ 'ਚ ਜਾਇਜ਼ਾ ਲੈਣ ਪੁੱਜੇ ਵਿਧਾਇਕ, ਸਟਾਫ ਨੇ ਗਿਣਾਈਆਂ ਕਮੀਆਂ: Patiala News

Patiala News : ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਲੋਕ ਮਸਲਿਆਂ ਤੇ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਲੇ ਕੇ ਪੱਬਾਂ ਭਾਰ ਨਜ਼ਰ ਆ ਰਹੇ ਹਨ। ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਸਮੇਤ ਹੋਰ ਸੀਨੀਅਰ ਫੈਕਲਟੀ ਨਾਲ ਲੰਬਾ ਸਮਾਂ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਹਸਪਤਾਲ ਪ੍ਰਬੰਧਕਾਂ ਅਤੇ ਫੈਕਲਟੀ ਨੇ ਦੱਸਿਆ ਕਿ ਹਪਸਤਾਲ ਬਣਿਆ ਸੀ, ਉਸ ਸਮੇਂ ਇਥੇ 500 ਬੈਡ ਸੀ, ਜਦਕਿ ਹੁਣ ਸਮੇਂ ਦੀ ਲੋੜ ਮੁਤਾਬਿਕ ਵਧ ਕਿ 1500 ਬੈਡ ਹੋ ਗਏ ਹਨ ਪਰ ਫੈਕਲਟੀ ਅਤੇ ਸਟਾਫ ਪਹਿਲਾਂ ਨਾਲੋ ਘਟ ਕੇ ਤੀਜਾ ਹਿੱਸਾ ਰਹਿ ਗਏ ਹਨ। ਉਨਾਂ ਆਪਣੀਆਂ ਮੰਗਾ ਯਾਦ ਕਰਾਉਦਿਆਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਚ ਯੂਜਰ ਚਾਰਜਿਜ ਰਿਟੇਨ ਕੀਤੇ ਜਾਣ, ਹਸਪਤਾਲ ਵਿਚ ਖਾਲੀ ਪਈਆਂ ਫੈਕਲਟੀ, ਸੀਨੀਅਰ ਰੈਜੀਡੈਂਟ, ਗਰੁੱਪ ਬੀ-ਸੀ ਅਤੇ ਡੀ ਦੀ ਪਾਵਰ ਵਧਾਈ ਜਾਵੇ, ਸੁਰੱਖਿਆ ਦੇ ਇੰਤਜਾਮ ਕੀਤੇ ਜਾਣ, ਰੈਡ ਕਰਾਸ ਦੀਆਂ ਕੰਨਟੀਨਾ ਖੁਦ ਚਲਾਉਣ ਦੀ ਬਜਾਏ ਸਬਲੈਟ ਕੀਤੀਆਂ ਹਨ, ਜਿਸ ਨਾਲ ਵਿੱਤੀ ਘਾਟਾਂ ਪੈਦਾਂ ਹੈ, ਆਯੂਸਮਨ ਮਿੱਤਰਾਂ ਦੀ ਗਿਣਤੀ ਵਧਾਈ ਜਾਵੇ ਅਤੇ ਹਸਪਤਾਲ ਵਿਚ ਪੇਟ ਸਕੇਨ ਲਾਇਆ ਜਾਵੇ। ਇਸ ਲਈ ਜੇਕਰ ਸਾਡੇ ਕੋਲ ਸਟਾਫ ਅਤੇ ਫੈਕਲਟੀ ਅਤੇ ਹੋਰ ਸਾਮਾਨ ਪੂਰਾ ਹੋੲੈਗਾ ਤਾਂ ਅਸੀਂ ਲੋਕਾਂ ਨੂੰ ਸਹੂਲਤਾਂ ਪਹਿਲ ਦੇ ਆਧਾਰ ‘ਤੇ ਦੇ ਸਕਾਂਗੇ।

ਇਸ ਦੌਰਾਨ ਵਿਚਾਰ ਚਰਚਾ ਕੀਤੀ ਗਈ ਕਿ ਰਾਜਿੰਦਰਾ ਹਸਪਤਾਲ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਦੂਰ ਕੀਤਾ ਜਾਵੇ, ਇਸ ਦੋਰਾਨ ਹਸਪਤਾਲ ਫੈਕਲਟੀ ਤੋਂ ਵੀ ਜਾਣਕਾਰੀ ਪ੍ਰਰਾਪਤ ਕੀਤੀ ਗਈ ਅਤੇ ਨਾਲ ਹੀ ਇਹ ਫੀਡਬੈਕ ਲਈ ਗਈ ਕਿ ਇਸ ਸਮੇਂ ਕਿਸ ਸਥਿਤੀ ਵਿਚ ਲੋਕਾਂ ਦੀਆਂ ਸਮੱਸਿਆਵਾਂ ਦੂਰ ਸਕਦੀਆਂ ਹਨ, ਫੈਕਲਟੀ ਦੀਆਂ ਲੋੜਾਂ ਕੀ ਹਨ, ਜਿਨਾ ਨੂੰ ਸਰਕਾਰ ਤੱਕ ਪੁਜਦਾ ਕੀਤਾ ਜਾ ਸਕੇ ਤਾ ਕਿ ਹਸਪਤਾਲ ਦਾ ਸੁਧਾਰ ਕੀਤਾ ਜਾ ਸਕੇ। ਇਸ ਦੋਰਾਨ ਡਾ ਐਚਐਸ ਰੇਖੀ ਮੈਡੀਕਲ ਸੁਪਰਡੈਂਟ, ਡਾ. ਵਿਨੋਦ ਡਾਗਵਾਲ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਆਰਪੀਐਸ ਸਿਬੀਆ, ਡਾ. ਅਮਨਦੀਪ ਬਖਸੀ, ਡਾ. ਐਚਕੇ ਚਾਵਲਾ, ਡਾ. ਸਚਿਨ ਕੌਸਲ, ਡਾ. ਸੰਜੀਵ ਭਗਤ, ਡਾ. ਪ੍ਰਰੀਤ ਸਿਬੀਆ, ਡਾ. ਲਵਲੀਨ ਭਾਟੀਆ, ਡਾ. ਨਾਗਪਾਲ, ਡਾ. ਨਵਰੀਤ, ਹਨੀ ਲੁਥਰਾ ਅਤੇ ਰਾਜੂ ਸਾਹਨੀ ਇਸ ਮੀਟਿੰਗ ਦੌਰਾਨ ਮੌਜੂਦ ਰਹੇ।

ਧਾਇਕ ਨੇ ਮਸਲੇ ਹੱਲ ਕਰਨ ਦਾ ਦਿੱਤਾ ਭਰੋਸਾ

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆ ਹੱਲ ਕਰਨ ਅਤੇ ਵਾਅਦੇ ਪੂਰੇ ਕਰਨ ਲਈ ਤਤਪਰ ਹੈ ਅਤੇ ਹੁਣ ਆਮ ਲੋਕਾਂ ਅਤੇ ਵਿਭਾਗੀ ਅਧਿਕਾਰੀਆਂ ਤੋਂ ਫੀਡਬੈਕ ਲਈ ਜਾ ਰਹੀ ਹੈ। ਇਸ ਨੂੰ ਸਰਕਾਰ ਪੱਧਰ ਤੇ ਵਿਚਾਰ ਵਟਾਂਦਰਾ ਕਰਕੇ ਇਹ ਸਾਰੇ ਮਸਲੇ ਜਲਦੀ ਹੱਲ ਕਰ ਲਏ ਜਾਣਗੇ। ਅਜੀਤਪਾਲ ਕੋਹਲੀ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਇਕ ਇਕ ਵਾਅਦੇ ਨੂੰ ਪੂਰਾ ਕੀਤਾ ਜਾਏਗਾ। ਉਨ੍ਹਾਂ ਕਿਹਾ ਰਾਜਿੰਦਰਾ ਹਸਪਤਾਲ ਵਿਚ ਇਸ ਸਮੇਂ ਕੋਈ ਦਿੱਕਤ ਨਹੀਂ ਹੈ ਪਰ ਫਿਰ ਵੀ ਸਟਾਫ ਤੇ ਫੈਕਲਟੀ ਦੀ ਘਾਟ ਕਾਰਨ ਜੇਕਰ ਕੋਈ ਮਾਮੁਲੀ ਪੇ੍ਸ਼ਾਨੀ ਆ ਰਹੀ ਹੈ ਤਾਂ ਉਸ ਨੂੰ ਵੀ ਜਲਦੀ ਹੀ ਦੂਰ ਕਰ ਲਿਆ ਜਾਏਗਾ।

Leave a Reply

Your email address will not be published. Required fields are marked *