RUPNAGAR NEWS TODAY |
RUPNAGAR NEWS TODAY: 18 ਅਪ੍ਰੈਲ ਰੂਪਨਗਰ ਵਿਖੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ ,ਇਕ ਕਾਰ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ ਟੱਕਰ ਤੋਂ ਬਾਅਦ ਕਾਰ ਪੁੱਲ ਤੋਂ ਹੇਠਾਂ ਸਰਹਿੰਦ ਨਹਿਰ ’ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ 5 ਲੋਕਾਂ ਦੀ ਮੌਤ ਹੋ ਗਈ.
ਜਾਣਕਾਰੀ ਅਨੁਸਾਰ ਘਨੌਲੀ ਨੇੜੇ ਭਾਖੜਾ ਨਹਿਰ ਦੇ ਪੁਲ ਤੇ ਕਰੇਟਾ ਕਾਰ ਅਤੇ ਬੱਸ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਰ ਨਹਿਰ ਵਿੱਚ ਡਿੱਗ ਗਈ । ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ। ਜਿਹਨਾਂ ਵਿੱਚ 2 ਔਰਤਾਂ ਅਤੇ 3 ਮਰਦ ਸ਼ਾਮਿਲ ਹਨ।
ਪੰਜਾਬ ਵਿੱਚ ਸੋਮਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਘਨੌਲੀ ਨੇੜੇ ਅਹਿਮਦਪੁਰ ਪੁਲ ਤੋਂ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਓਵਰਟੇਕ ਕਰਦੇ ਸਮੇਂ ਕਾਰ ਨੂੰ ਨਿੱਜੀ ਕੰਪਨੀ ਦੀ ਬੱਸ ਨੇ ਟੱਕਰ ਮਾਰ ਦਿੱਤੀ। ਬਾਅਦ ਵਿੱਚ ਰਾਜਸਥਾਨ ਨੰਬਰ ਦੀ ਕ੍ਰੇਟਾ ਕਾਰ ਨੂੰ ਹਾਈਡਰਾ ਮਸ਼ੀਨ ਨਾਲ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ। ਕਾਰ ਅੰਦਰੋਂ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਕੁੱਲ ਪੰਜ ਲਾਸ਼ਾਂ ਕੱਢੀਆਂ ਗਈਆਂ। ਪੁਲਸ ਸਾਰਿਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪ੍ਰਾਈਵੇਟ ਬੱਸ ਨੇ ਕਾਰ ਨੂੰ ਇੰਨੀ ਤੇਜ਼ ਟੱਕਰ ਮਾਰੀ ਕਿ ਪੁਲ ਦੀ ਰੇਲਿੰਗ ਤੋੜ ਕੇ ਨਹਿਰ ਵਿੱਚ ਜਾ ਡਿੱਗੀ। ਕੁਝ ਦੇਰ ਬਾਅਦ ਇਕ ਔਰਤ ਕਾਰ ‘ਚੋਂ ਰੁੜ੍ਹ ਗਈ ਅਤੇ ਲੋਕਾਂ ਨੇ ਕਿਸੇ ਤਰ੍ਹਾਂ ਉਸ ਦਾ ਵਗਦਾ ਪਰਸ ਕਾਬੂ ਕਰ ਲਿਆ। ਬਾਅਦ ਵਿੱਚ ਲੋਕਾਂ ਨੇ ਹਾਈਡਰਾ ਮਸ਼ੀਨ ਮੰਗਵਾ ਕੇ ਕਾਰ ਨੂੰ ਨਹਿਰ ਵਿੱਚੋਂ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਤੱਕ ਪੰਜ ਲਾਸ਼ਾਂ ਮਿਲੀਆਂ ਹਨ। ਹਾਲਾਂਕਿ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਾਰ ‘ਚ ਇਕ ਹੋਰ ਛੋਟਾ ਬੱਚਾ ਵੀ ਸੀ, ਜੋ ਵਹਿ ਗਿਆ। ਫਿਲਹਾਲ ਬਚਾਅ ਕਾਰਜ ਜਾਰੀ ਹੈ।