ਨਾਭਾ ਪਾਵਰ ਨੇ ਮੁੜ ਜਿੱਤਿਆ ਆਈਪੀਪੀਏਆਈ ਤੋਂ ਸਰਵੋਤਮ ਥਰਮਲ ਪਾਵਰ ਜਨਰੇਟਰ ਅਵਾਰਡ

 ਪਟਿਆਲਾ, 10 ਅਪ੍ਰੈਲ, 2022:

ਇੰਡੀਪੈਂਡੈਂਟ ਪਾਵਰ ਪ੍ਰੋਡਿਊਸਰਜ਼ ਐਸੋਸੀਏਸ਼ਨ ਆਫ਼ ਇੰਡੀਆ (ਆਈਪੀਪੀਏਆਈ) ਨੇ ਇੱਕ ਵਾਰ ਫਿਰ ਨਾਭਾ ਪਾਵਰ ਲਿਮਟਿਡ (ਐਨਪੀਐਲ) ਨੂੰ “2010 ਤੋਂ ਬਾਅਦ ਲਗੇ ਸਰਬੋਤਮ ਥਰਮਲ ਪਾਵਰ ਜਨਰੇਟਰ” ਸ਼੍ਰੇਣੀ ਦੇ ਤਹਿਤ “ਵਿਜੇਤਾ” ਵਜੋਂ ਸਨਮਾਨਿਤ ਕੀਤਾ ਹੈ।

ਸ਼੍ਰੀ ਸੁਰੇਸ਼ ਕੁਮਾਰ ਨਾਰੰਗ, ਮੁੱਖ ਕਾਰਜਕਾਰੀ, ਨਾਭਾ ਪਾਵਰ ਨੇ ਇਹ ਪੁਰਸਕਾਰ 9 ਅਪ੍ਰੈਲ 2022 ਨੂੰ ਬੇਲਗਾਮ, ਕਰਨਾਟਕ ਵਿਖੇ ਆਯੋਜਿਤ 22ਵੇਂ ਰੈਗੂਲੇਟਰ ਐਂਡ ਪਾਲਿਸੀ ਮੇਕਰਸ ਰੀਟਰੀਟ 2022 (RPR) ਦੌਰਾਨ ਆਯੋਜਿਤ ਆਈਪੀਪੀਏਆਈ ਪਾਵਰ ਅਵਾਰਡ ਸਮਾਰੋਹ ਵਿੱਚ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ, ਨਾਭਾ ਪਾਵਰ ਨੂੰ ਸਾਲ 2017, 2018 ਅਤੇ 2019 ਵਿਚ ਵੀ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁਕਿਆ ਹੈ ।

ਇਹ ਪੁਰਸਕਾਰ ਨਾਭਾ ਪਾਵਰ ਦੇ ਰਾਜਪੁਰਾ ਥਰਮਲ ਪਾਵਰ ਪਲਾਂਟ ਦੇ ਸੰਚਾਲਨ ਵਿੱਚ ਬੇਹਤਰੀਨ ਪ੍ਰਦਰਸ਼ਨ, ਦੇਸ਼ ਵਿੱਚ ਸਭ ਤੋਂ ਵਧੀਆ ਹੀਟ ਰੇਟ ਹੋਣ ਕਰਨ ਅਤੇ ਸਹਾਇਕ ਬਿਜਲੀ ਦੀ ਖਪਤ ਘੱਟ ਹੋਣ ਕਾਰਨ ਦਿੱਤਾ ਗਿਆ ਹੈ।

NPL Rajpura Thermal Power Station -

ਨਾਭਾ ਪਾਵਰ ਨੂੰ ਵਾਰ-ਵਾਰ ਇਸਦੀ ਭਰੋਸੇਯੋਗਤਾ ਅਤੇ ਕੁਸ਼ਲਤਾ ਲਈ ਦੇਸ਼ ਦੇ ਸਭ ਤੋਂ ਵਧੀਆ ਪਾਵਰ ਪਲਾਂਟਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਨਾਭਾ ਪਾਵਰ ਲਿਮਟਿਡ ਨੇ ਝੋਨੇ ਦੇ ਪੀਕ ਸੀਜ਼ਨ ਦੌਰਾਨ ਲਗਭਗ 100% PAF ਅਤੇ PLF ਦੇ ਨਾਲ ਆਪਣੀ ਕਾਰਗੁਜ਼ਾਰੀ ਵਿੱਚ ਨਿਰੰਤਰਤਾ ਬਣਾਈ ਰੱਖੀ ਹੈ ਅਤੇ ਵਿੱਤੀ ਸਾਲ 22 ਦੇ ਦੌਰਾਨ ਪੰਜਾਬ ਵਿੱਚ ਪੈਦਾ ਹੋਈ ਥਰਮਲ ਪਾਵਰ ਵਿੱਚ 40% ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਇਸ ਦੇ ਨਾਲ ਹੀ ਨਾਭਾ ਪਾਵਰ ਨੇ ਕੁਸ਼ਲ ਅਤੇ ਭਰੋਸੇਮੰਦ ਕਾਰਜਾਂ ਨੂੰ ਲਗਾਤਾਰ ਯਕੀਨੀ ਬਣਾਇਆ ਹੋਏ ਹੈ।

ਇਸ ਤੋਂ ਇਲਾਵਾ ਨਾਭਾ ਪਾਵਰ ਆਪਣੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪਹਿਲਕਦਮੀਆਂ ਰਾਹੀਂ ਪਲਾਂਟ ਦੇ ਆਲੇ-ਦੁਆਲੇ ਸਥਿਤ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਲਗਭਗ 49 ਪਿੰਡਾਂ ਵਿੱਚ ਵੱਖ-ਵੱਖ ਸਮਾਜਿਕ ਵਿਕਾਸ ਪ੍ਰੋਜੈਕਟਾਂ ਨੂੰ ਵੀ ਪੂਰਾ ਕਰ ਰਿਹਾ ਹੈ।

ਕੈਪਸ਼ਨ: ਨਾਭਾ ਪਾਵਰ ਦੇ ਮੁੱਖ ਕਾਰਜਕਾਰੀ ਸ੍ਰੀ ਐਸਕੇ ਨਾਰੰਗ 9 ਅਪ੍ਰੈਲ 2022 ਨੂੰ ਕਰਨਾਟਕ ਦੇ ਬੇਲਗਾਮ ਵਿਖੇ ਆਈਪੀਪੀਏ ਦੁਆਰਾ ਆਯੋਜਿਤ 22ਵੇਂ ਰੈਗੂਲੇਟਰ ਐਂਡ ਪਾਲਿਸੀ ਮੇਕਰਜ਼ ਰੀਟਰੀਟ 2022 (ਆਰਪੀਆਰ) ਵਿੱਚ “ਸਰਬੋਤਮ ਥਰਮਲ ਪਾਵਰ ਜਨਰੇਟਰ” ਪੁਰਸਕਾਰ ਪ੍ਰਾਪਤ ਕਰਦੇ ਹੋਏ।

ਨਾਭਾ ਪਾਵਰ ਲਿਮਟਿਡ ਬਾਰੇ

ਨਾਭਾ ਪਾਵਰ ਨੇ ਮੁੜ ਜਿੱਤਿਆ ਆਈਪੀਪੀਏਆਈ ਤੋਂ ਸਰਵੋਤਮ ਥਰਮਲ ਪਾਵਰ ਜਨਰੇਟਰ ਅਵਾਰਡਨਾਭਾ ਪਾਵਰ ਲਿਮਟਿਡ, L&T ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਰਾਜਪੁਰਾ, ਪੰਜਾਬ ਵਿਖੇ 2×700 ਮੈਗਾਵਾਟ ਕੋਲਾ ਅਧਾਰਿਤ ਸੁਪਰਕ੍ਰਿਟੀਕਲ ਥਰਮਲ ਪਾਵਰ ਪਲਾਂਟ ਚਲਾਉਂਦੀ ਹੈ। NPL ਦੀ 100% ਸਮਰੱਥਾ ਪੰਜਾਬ ਰਾਜ ਨਾਲ ਜੁੜੀ ਹੋਈ ਹੈ। ਪਲਾਂਟ ਫਰਵਰੀ 2014 ਵਿੱਚ ਚਾਲੂ ਕੀਤਾ ਗਿਆ ਸੀ ਅਤੇ ਇਸ ਨੂੰ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੁਰਸਕਾਰ ਮਿਲ ਚੁੱਕੇ ਹਨ। ਪਲਾਂਟ ਪੰਜਾਬ ਵਿੱਚ ਸਭ ਤੋਂ ਉੱਚੇ PLF ‘ਤੇ ਕੰਮ ਕਰਦਾ ਹੈ ਅਤੇ ਰਾਜ ਦੇ ਸਾਰੇ TPPs ਵਿੱਚੋਂ ਸਭ ਤੋਂ ਸਸਤੀ ਬਿਜਲੀ ਪ੍ਰਦਾਨ ਕਰਦਾ ਹੈ।

Leave a Reply

Your email address will not be published. Required fields are marked *