ਪੈਟਰੋਲ-ਡੀਜ਼ਲ ਮਹਿੰਗਾ ਹੋਣ ਦਾ ਪਿਆ ਰੌਲਾ
News Patiala |
News Patiala: ਵੋਟਾਂ ਦੀ ਗਿਣਤੀ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਦਾ ਰੌਲਾ ਪੈਣ ‘ਤੇ ਦੇਰ ਸ਼ਾਮ ਨੂੰ ਸ਼ਹਿਰ ਦੇ ਪੈਟਰੋਲ ਪੰਪਾਂ ‘ਤੇ ਭੀੜ ਲੱਗ ਗਈ। ਸੋਮਵਾਰ ਦੇਰ ਸ਼ਾਮ ਨੂੰ ਸ਼ਹਿਰ ਦੇ ਹਰ ਪੈਟਰੋਲ ਪੰਪ ਤੇ ਪੈਟਰੋਲ ਤੇ ਡੀਜ਼ਲ ਪਾਉਣ ਵਾਲੇ ਵਾਹਨ ਚਾਲਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਹੋਮਟੈਲ ਥੋੜ੍ਹੇ ਪੰਪ ਤੇ ਪੈਟਰੋਲ ਪੁਆਉਣ ਆਏ ਦਰਸ਼ਨ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਦੀਆਂ ਗੱਲਾਂ ਹੋ ਰਹੀਆਂ ਸਨ ਪਰ ਦੇਰ ਸ਼ਾਮ ਤਕ ਇਹ ਚਰਚਾ ਹੋਰ ਜ਼ੋਰ ਫੜ੍ਹ ਗਈ ਤਾਂ ਉਨ੍ਹਾਂ ਨੇ ਉਨ੍ਹਾਂ ਨੇ ਮਹਿੰਗਾ ਹੋਣ ਤੋਂ ਪਹਿਲਾਂ ਹੀ ਪੈਟਰੋਲ ਪਵਾਉਣ ਦਾ ਫੈਸਲਾ ਕੀਤਾ ਹੈ।
ਇੱਥੇ ਹੀ ਖੜ੍ਹੇ ਦਿਨੇਸ਼ ਕੁਮਾਰ ਨੇ ਦੱਸਿਆ ਕਿ ਮੋਬਾਇਲ ਤੇ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਸੰਬੰਧੀ ਕਈ ਮੈਸੇਜ ਆ ਰਹੇ ਸਨ। ਜਿਸ ਕਰਕੇ ਹੋਵੇ ਪੰਪ ਤੇ ਪੈਟਰੋਲ ਪਾਉਣ ਲਈ ਪੁੱਜ ਗਿਆ ਹੈ। ਦੱਸ ਦੇਈਏ ਕਿ ਅਜਿਹੀ ਅਫ਼ਵਾਹ ਦੇ ਚਲਦੇ ਸ਼ਹਿਰ ਦੇ ਹਰ ਪੰਪ ਤੇ ਹੀ ਰਾਤ ਤੱਕ ਵਾਹਨ ਚਾਲਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ।