ਚੌਕੀਦਾਰ ਦੀ ਹੁਸ਼ਿਆਰੀ ਨਾਲ ਲੱਖਾਂ ਰੁਪਏ ਬਚੇ: Samana News

 ਇਕੋ ਰਾਤ ‘ਚ 2 ਏ. ਟੀ. ਐੱਮ. ਤੋੜਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨੋਂ ਮੁਲਜ਼ਮ ਪੁਲਿਸ ਹਿਰਾਸਤ

Samana News
Samana News

Samana News ,  8 March  2022— ਇਕ ਹੀ ਰਾਤ ‘ਚ 2 ਏ.ਟੀ.ਐੱਮ. ਤੋੜਣਦੀ ਅਸਫਲ ਕੋਸ਼ਿਸ਼ ਕਰਨ ਦੇ ਮਾਮਲੇ ‘ਚ ਸਿਟੀ ਪੁਲਸ ਨੇ 3 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਹੈ। ਸਬ ਇੰਸਪੈਕਟਰ ਸੁਰਿੰਦਰ ਭੱਲਾ ਨੇ ਦੱਸਿਆ ਕਿ ਵੜੈਚ ਕਾਲੋਨੀ ਦੇ ਸ਼ਿਕਾਇਤ ਅਨੁਸਾਰ ਐਤਵਾਰ ਸਵੇਰ 2 ਵਜੇ ਨੰਬਰੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਤਹਿਸੀਲ ਰੋਡ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. ‘ਚ ਦਾਖਲ ਹੋ ਕੇ ਤੋੜਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਦੇਖ ਕੇ ਚੌਕੀਦਾਰ ਵੱਲੋਂ ਸਿਟੀ ਬਜਾਉਣ ਤੇ ਨੌਜਵਾਨ ਮੋਟਰਸਾਈਕਲ ਸਮੇਤ ਫਰਾਰ ਹੋ ਗਏ। ਉਸ ਨੇ ਆਪਣੇ ਨਜ਼ਦੀਕ ਸਾਥੀ ਚੌਕੀਦਾਰਾਂ ਨੂੰ ਇਕੱਠਾ ਕੀਤਾ।

Samana News
Samana News

ਸੂਚਨਾ ਦਿੱਤੇ ਜਾਣ ‘ਤੇ ਏ. ਟੀ. ਐੱਮ. ਜੱਜਪਾਲ ਸਿੰਘ ਦੀ ਅਗਵਾਈ ‘ਚ ਸਿਪਾਹੀ ਅਵਤਾਰ ਸਿੰਘ, ਅਮਰਿੰਦਰ ਸਿੰਘ ਨੂੰ ਮੋਟਰਸਾਈਕਲ ਅਤੇ ਏ. ਟੀ. ਐੱਮ. ਤੋੜਣ ਲਈ ਵਰਤੀ ਗਈ ਰਾਡ ਸਮੇਤ ਕਾਬੂ ਕਰ ਲਿਆ।

Leave a Reply

Your email address will not be published. Required fields are marked *