E-Suvidha portal will allow 1000 people to gather at rallies: Patiala News

ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ‘ਤੇ www.suvidha.eci.gov.in ਪੋਰਟਲ ‘ਤੇ ਮਿਲੇਗੀ ਪ੍ਰਵਾਨਗੀ-ਡੀ.ਸੀ 

ਈ-ਸੁਵਿਧਾ ਪੋਰਟਲ ਰਾਹੀਂ ਮਿਲੇਗੀ 1000 ਵਿਅਕਤੀਆਂ ਦੇ ਇਕੱਠ ਵਾਲੀਆਂ ਖੁੱਲ੍ਹੇ ਗਰਾਊਂਡਾਂ/ਥਾਂਵਾਂ ‘ਤੇ ਰੈਲੀਆਂ ਦੀ ਇਜਾਜ਼ਤ – ਸੰਦੀਪ ਹੰਸ

E-Suvidha portal will allow 1000 people to gather at rallies: Patiala News
E-Suvidha portal will allow 1000 people to gather at rallies: Patiala News

Patiala News, 8 ਫਰਵਰੀ,2022 – ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ‘ਚ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ‘ਤੇ www.suvidha.eci.gov.in ਪੋਰਟਲ ਰਾਹੀਂ 1000 ਵਿਅਕਤੀਆਂ ਨਾਲ ਖੁੱਲ੍ਹੇ ਮੈਦਾਨਾਂ/ਬਾਹਰੀ ਥਾਂਵਾਂ ‘ਤੇ ਰੈਲੀਆਂ ਕਰਨ ਦੀ ਇਜਾਜ਼ਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿਆਸੀ ਮੀਟਿੰਗਾਂ ਲਈ ਪਹਿਲਾਂ ਮਿਥੀਆਂ ਥਾਵਾਂ ‘ਤੇ ਲੋਕਾਂ ਦੀ ਸ਼ਮੂਲੀਅਤ ਬਾਰੇ ਗਿਣਤੀ ਵੀ ਨਿਰਧਾਰਤ ਕੀਤੀ ਗਈ ਹੈ।

ਜ਼ਿਲ੍ਹੇ ਵਿੱਚ ਰੋਡ ਸ਼ੋਅ, ਪਦ-ਯਾਤਰਾ, ਸਾਈਕਲ/ਬਾਈਕ/ਵਹੀਕਲ ਰੈਲੀਆਂ ਤੇ ਜਲੂਸਾਂ ‘ਤੇ ਪਾਬੰਦੀ ਦੀ ਮਿਆਦ ਨੂੰ 11 ਫਰਵਰੀ ਤੱਕ ਅੱਗੇ ਵਧਾਉਂਦੇ ਹੋਏ, ਸੰਦੀਪ ਹੰਸ ਨੇ ਕਿਹਾ ਕਿ ਸਿਆਸੀ ਪਾਰਟੀਆਂ ਨੂੰ ਵੱਧ ਤੋਂ ਵੱਧ 1000 ਵਿਅਕਤੀਆਂ ਜਾਂ ਮੈਦਾਨ ਦੀ ਸਮਰੱਥਾ ਦੇ 50 ਪ੍ਰਤੀਸ਼ਤ ਨਾਲ ਖੁੱਲ੍ਹੇ ਸਥਾਨਾਂ ‘ਤੇ ਸਬੰਧਤ ਰਿਟਰਨਿੰਗ ਅਫ਼ਸਰ ਦੀ ਪੂਰਵ ਮਨਜ਼ੂਰੀ ਦੇ ਆਧਾਰ ‘ਤੇ ਜਨਤਕ ਮੀਟਿੰਗਾਂ ਦੀ ਆਗਿਆ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਰੈਲੀਆਂ ਕੇਵਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਨਿਰਧਾਰਤ ਗਰਾਊਂਡ ਵਿੱਚ ਹੀ ਕੀਤੀਆਂ ਜਾ ਸਕਣਗੀਆਂ। ਵੱਧ ਤੋਂ ਵੱਧ 500 ਵਿਅਕਤੀਆਂ ਜਾਂ ਅੰਦਰੂਨੀ ਹਾਲ ਦੀ 50-ਫੀਸਦੀ ਸਮਰੱਥਾ ਨਾਲ ਹੀ ਅੰਦਰੂਨੀ ਮੀਟਿੰਗਾਂ ਦੀ ਵੀ ਇਜਾਜ਼ਤ ਦਿੱਤੀ ਗਈ ਹੈ।  ਹੰਸ ਨੇ ਅੱਗੇ ਦੱਸਿਆ ਕਿ ਸੁਰੱਖਿਆ ਕਰਮਚਾਰੀਆਂ ਨੂੰ ਛੱਡ ਕੇ 20 ਵਿਅਕਤੀਆਂ ਨੂੰ ਘਰ-ਘਰ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਪ੍ਰਚਾਰ ਕਰਨ ‘ਤੇ ਪਾਬੰਦੀ ਵੀ ਪਹਿਲਾਂ ਵਾਂਗ ਜਾਰੀ ਰਹੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਰੈਲੀ ਵਾਲੀ ਥਾਂ ‘ਤੇ ਆਉਣ ਤੇ ਜਾਣ ਲਈ ਇੱਕ ਤੋਂ ਜ਼ਿਆਦਾ  ਰਸਤੇ ਹੋਣੇ ਚਾਹੀਦੇ ਹਨ ਅਤੇ ਸਮਾਗਮ ਵਾਲੀ ਥਾਂ ਹੈਂਡ ਸੈਨੀਟਾਈਜ਼ਰ, ਥਰਮਲ ਸਕੈਨਰ ਤੋਂ ਇਲਾਵਾ ਸਰੀਰਕ ਦੂਰੀ ਅਤੇ ਮਾਸਕ ਪਹਿਨਣ ਨੂੰ ਵੀ ਯਕੀਨੀ ਬਣਾਇਆ ਜਾਵੇ।ਇਸ ਤੋਂ ਇਲਾਵਾ ਆਦਰਸ਼ ਚੋਣ ਜਾਬਤੇ ਦੀ ਪਾਲਣਾ ਵੀ ਯਕੀਨੀ ਬਣਾਂਈ ਜਾਵੇ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51 ਤੋਂ 60 ਦੇ ਤਹਿਤ ਕਾਰਵਾਈ ਕਰਨ ਤੋਂ ਇਲਾਵਾ ਭਾਰਤੀ ਦੰਡਾਵਲੀ (ਆਈ ਪੀ ਸੀ), 1860 ਦੀ ਧਾਰਾ 188 ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 ਸੰਦੀਪ ਹੰਸ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਅੰਦਰ ਸਿਆਸੀ ਮੀਟਿੰਗਾਂ ਲਈ ਪਹਿਲਾਂ ਨਿਰਧਾਰਤ ਕੀਤੀਆਂ ਥਾਂਵਾਂ ‘ਚ ਭਾਗ ਲੈਣ ਵਾਲੇ ਲੋਕਾਂ ਦੀ ਸਮਰੱਥਾ ਵੀ ਨਿਰਧਾਰਤ ਕੀਤੀ ਹੈ। ਇਸ ਮੁਤਾਬਕ ਹਲਕਾ ਨਾਭਾਲੋਕਾਂ ਦੀ ਸਮਰੱਥਾ ਵੀ ਨਿਰਧਾਰਤ ਕੀਤੀ ਹੈ। ਇਸ ਮੁਤਾਬਕ ਹਲਕਾ ਨਾਭਾ-109 ਵਿਖੇ ਅਨਾਜ ਮੰਡੀ ਨਾਭਾ ‘ਚ 1300, ਸਰਕਾਰੀ ਰਿਪੁਦਮਨ ਕਾਲਜ ‘ਚ 900 ਅਤੇ ਅਨਾਜ ਮੰਡੀ ਭਾਦਸੋਂ ‘ਚ 1300 ਲੋਕਾਂ ਦੇ ਸ਼ਮੂਲੀਅਤ ਹੋਣ ਦੀ ਸਮਰੱਥਾ ਨਿਰਧਾਰਤ ਕੀਤੀ ਗਈ ਹੈ।

ਪਟਿਆਲਾ ਦਿਹਾਤੀ-110 ਵਿਖੇ ਪੁੱਡਾ ਗਰਾਊਂਡ, ਪੁਲਿਸ ਸਟੇਸ਼ਨ ਤ੍ਰਿਪੜੀ ‘ਚ 1000 ਵਿਅਕਤੀ, ਅਨਾਜ ਮੰਡੀ ਵਿਖੇ 5000 ਵਿਅਕਤੀ, ਫੇਸ-1 ਦੁਸ਼ਹਿਰਾ ਗਰਾਊਂਡ ਅਰਬਨ ਅਸਟੇਟ ‘ਚ 800 ਵਿਅਕਤੀ। ਹਲਕਾ ਰਾਜਪੁਰਾ-111 ਵਿਖੇ ਵਾਰਡ ਨੰਬਰ 5 ਨੇੜੇ ਗੁੱਗਾ ਮਾੜੀ ਬਨੂੜ ‘ਚ 800 ਲੋਕ, 99 ਗ੍ਰਾਮ ਪੰਚਾਇਤ ਹਾਊਸ ਅੰਡਰ ਬਲਾਕ ਰਾਜਪੁਰਾ ਵਿਖੇ 200 ਵਿਅਕਤੀ, ਪਲੇਅ ਗਰਾਊਂਡ ‘ਚ 1000, ਕਮਿਉਨਿਟੀ ਸੈਂਟਰ 200, ਧਰਮਸ਼ਾਲਾ ਰਾਜਪੁਰਾ ‘ਚ 150, ਅਨਾਜ ਮੰਡੀ ਰਾਜਪੁਰਾ ਵਿਖੇ 10000 ਲੋਕਾਂ, ਅਨਾਜ ਮੰਡੀ ਬਨੂੜ ‘ਚ 10000, ਅਨਾਜ ਮੰਡੀ ਖੇੜਾ ਗੱਜੂ ਵਿਖੇ 8000, ਅਨਾਜ ਮੰਡੀ ਮਾਣਕਪੁਰ ‘ਚ 4000 ਲੋਕ ਅਤੇ ਅਨਾਜ ਮੰਡੀ ਜਲਾਲਪੁਰ ਵਿਖੇ 7000 ਲੋਕਾਂ ਦੇ ਸ਼ਾਮਲ ਹੋਣ ਨੂੰ ਨਿਰਧਾਰਤ ਕੀਤਾ ਗਿਆ ਹੈ। 

ਹੁਕਮਾਂ ਮੁਤਾਬਕ ਹਲਕਾ ਘਨੌਰ-113 ਵਿਖੇ ਅਨਾਜ ਮੰਡੀ ਘਨੌਰ ‘ਚ 8000, ਜਗਤ ਫਾਰਮ ਪਿੰਡ ਸੋਗਲਪੁਰ (ਨੇੜੇ ਘਨੌਰ ਸ਼ਹਿਰ) ‘ਚ 2000, ਗਿੱਲ ਹੋਟਲ ਜਨਸੂਆ ਰਾਜਪੁਰਾ ਹਾਈਵੇ ‘ਚ 1000 ਲੋਕ ਸ਼ਾਮਲ ਹੋ ਸਕਣਗੇ। ਸਨੌਰ ਹਲਕਾ-114 ਅਨਾਜ ਮੰਡੀ ਸਨੌਰ ‘ਚ 2500, ਅਨਾਜ ਮੰਡੀ ਦੁੱਧਨਸਾਧਾਂ ‘ਚ 1500, ਅਨਾਜ ਮੰਡੀ ਬਹਾਦਰਗੜ੍ਹ ‘ਚ 1200, ਅਨਾਜ ਮੰਡੀ ਦੇਵੀਗੜ੍ਹ ‘ਚ 2000, ਅਨਾਜ ਮੰਡੀ ਮਾੜੂ ‘ਚ 1000, ਅਨਾਜ ਮੰਡੀ ਘੜਾਮ ‘ਚ 500, ਅਨਾਜ ਮੰਡੀ ਭੁਨਰਹੇੜੀ ‘ਚ 1000, ਸਟੇਡੀਅਮ ਭੁਨਰਹੇੜੀ ‘ਚ 500, ਅਨਾਜ ਮੰਡੀ ਪੁਰ ‘ਚ 1000, ਸਟੇਡੀਅਮ ਇਸਰਹੇੜੀ ‘ਚ 500 ਤੇ ਅਨਾਜ ਮੰਡੀ ਮਸੀਂਗਣ ‘ਚ 700 ਲੋਕ ਸ਼ਾਮਲ ਹੋ ਸਕਣਗੇ।

ਇਸ ਤੋਂ ਇਲਾਵਾ ਜਨਤਕ ਮੀਟਿੰਗਾਂ ਲਈ ਨਿਰਧਾਰਤ ਪਟਿਆਲਾ ਸ਼ਹਿਰੀ-115 ਵਿਖੇ ਪੋਲੋ ਗਰਾਊਂਡ ਪਟਿਆਲਾ ‘ਚ, ਵੀਰ ਹਕੀਕਤ ਰਾਏ ਗਰਾਊਂਡ ਅਤੇ ਪੁੱਡਾ ਇਨਕਲੇਵ ਨੇੜੇ ਬੱਸ ਸਟੈਂਡ ਪਟਿਆਲਾ ਵਿਖੇ 1000-1000 ਲੋਕਾਂ ਦੀ ਸ਼ਮੂਲੀਅਤ ਕਰਨ ਨੂੰ ਨਿਰਧਾਰਤ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਹਲਕਾ ਸਮਾਣਾ-116 ਅੰਦਰ ਅਨਾਜ ਮੰਡੀ ਭਵਾਨੀਗੜ੍ਹ ਰੋਡ ਸਮਾਣਾ ‘ਚ 2500, ਅਨਾਜ ਮੰਡੀ ਗਾਜੇਵਾਸ, ਅਨਾਜ ਮੰਡੀ ਖੇੜੀ ਫੱਤਣ, ਅਨਾਜ ਮੰਡੀ ਟੋਡਰਪੁਰ, ਅਨਾਜ ਮੰਡੀ ਅਸਰਪੁਰ ਵਿਖੇ 700-700 ਲੋਕਾਂ ਦੇ ਸ਼ਾਮਲ ਹੋਣ ਨੂੰ ਨਿਰਧਾਰਤ ਕੀਤਾ ਗਿਆ ਹੈ। ਜਦੋਂਕਿ ਪੰਜ ਕਿੱਲੇ ਵਾਲਾ ਫੜ੍ਹ ਪਾਤੜਾਂ ‘ਚ 500 ਜਦੋਂਕਿ ਹਲਕਾ ਸ਼ੁਤਰਾਣਾ 117 ਵਿਖੇ ਗਿਆਰਾ ਕਿੱਲੇ ਵਾਲਾ ਫੜ੍ਹ ਪਾਤੜਾਂ, ਅਨਾਜ ਮੰਡੀ ਸ਼ੁਤਰਾਣਾ, ਅਨਾਜ ਮੰਡੀ ਬਾਦਸ਼ਾਹਪੁਰ, ਅਨਾਜ ਮੰਡੀ ਘੱਗਾ ਵਿਖੇ 1000-1000 ਲੋਕਾਂ ਦੇ ਸ਼ਾਮਲ ਹੋਣ ਨੂੰ ਨਿਰਧਾਰਤ ਕੀਤਾ ਗਿਆ ਹੈ।

Leave a Reply

Your email address will not be published. Required fields are marked *