ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਤਾਜ਼ਾ ਅਪਡੇਟ : PSEB News

 Patiala News: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ, 8ਵੀਂ ਤੇ 10ਵੀਂ-12ਵੀਂ ਨਾਲ ਸੰਬੰਧਤ ਵਿਦਿਆਰਥੀਆਂ ਦੀਆਂ ਟਰਮ-1 (Term-1 Examination) ਦੀਆਂ ਰਹਿ ਗਈਆਂ ਪ੍ਰੀਖਿਆਵਾਂ ਲੈਣ ਦਾ ਫ਼ੈਸਲਾ ਲਿਆ ਹੈ। ਇਹ ਪ੍ਰੀਖਿਆਵਾਂ ਪਹਿਲਾਂ 27 ਤੇ 28 ਜਨਵਰੀ ਨੂੰ ਹੋਣੀਆਂ ਸਨ ਪਰ ਕਿਉਂਕਿ ਪੰਜਾਬ ‘ਚ ਕੋਵਿਡ-19 ਦੀਆਂ ਪਾਬੰਦੀਆਂ ਲਾਗੂ ਹੋਣ ਕਾਰਨ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਇਸ ਲਈ ਹੁਣ ਬੋਰਡ ਅਧਿਕਾਰੀਆਂ ਨੇ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤਾਜ਼ਾ ਅਪਡੇਟ ਅਨੁਸਾਰ 4 ਅਤੇ 5 ਮਾਰਚ ਨੂੰ ਇਹ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਹ ਵੀ ਕਿਹਾ ਗਿਆ ਹੈ ਕਿ ਪ੍ਰੀਖਿਆਰਥੀ 28 ਫਰਵਰੀ ਤਕ ਆਪਣੇ ਰੋਲ ਨੰਬਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ।

ਬੋਰਡ ਅਧਿਕਾਰੀਆਂ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਇਨ੍ਹਾਂ ਪ੍ਰੀਖਿਆਵਾਂ ‘ਚ ਵੀ ਵਾਂਝਾ ਰਹਿ ਗਿਆ ਵਿਦਿਆਰਥੀ ਖ਼ੁਦ ਜ਼ਿੰਮੇਵਾਰ ਹੋਵੇਗਾ। ਕਿਉਂ ਜੋ ਬੋਰਡ ਨੇ ਫ਼ੈਸਲਾ ਲੈ ਲਿਆ ਹੈ ਕਿ ਟਰਮ-1 ਦੀਆਂ ਪ੍ਰੀਖਿਆਵਾਂ ਨਾ ਦੇਣ ਵਾਲਾ ਵਿਦਿਆਰਥੀ ਟਰਮ-2 ਦੀਆਂ ਪ੍ਰੀਖਿਆਵਾਂ ‘ਚ ਨਹੀਂ ਬੈਠ ਸਕੇਗਾ ਜੋ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।

PSEB News
PSEB News

ਪੰਜਾਬ ਸਕੂਲ ਸਿੱਖਿਆ ਬੋਰਡ  PSEB ਨੇ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਟਰਮ ਪ੍ਰੀਖਿਆਵਾਂ (ਸਤੰਬਰ ਮਹੀਨੇ ’ਚ ਲਈਆਂ ਪ੍ਰੀਖਿਆਵਾਂ) ਨਾਲ ਸਬੰਧਤ ਲਿਖਤੀ ਵਿਸ਼ਾਵਾਰ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਅੰਕ ਸਿੱਖਿਆ ਬੋਰਡ ਦੇ ਪੋਰਟਲ ’ਤੇ ਅਪਲੋਡ ਕਰਨ ਦੇ ਪੁਰਾਣੇ ਹੁਕਮਾਂ ’ਚ 3 ਮਾਰਚ 2022 ਤਕ ਵਾਧਾ ਕੀਤਾ ਹੈ। 

ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ PSEB ਵੱਲੋਂ ਜਾਰੀ 2.4 ਸੂਤਰੀ ਪੱਤਰ ’ਚ ਬੋਰਡ ਵੱਲੋਂ ਜਾਰੀ ਪੁਰਾਣੇ ਪੱਤਰ ਦੇ ਵੇਰਵੇ ਦਰਜ ਕੀਤੇ ਗਏ ਹਨ। ਕਿਹਾ ਗਿਆ ਹੈ ਕਿ 15 ਫਰਵਰੀ 2022 ਨੂੰ ਜਾਰੀ ਵਿਸ਼ਾ ਅੰਕਿਤ ਸਰਕਾਰੀ, ਅਰਧ ਸਰਕਾਰੀ, ਐਫੀਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਨਾਲ ਸਬੰਧਤ ਅਕਾਦਮਿਕ ਸਾਲ 2021-22 ਦੇ ਉਪਰੋਕਤ ਵਿਦਿਆਰਥੀਆਂ ਦੇ ਅੰਕ ਪੋਰਟਲ ’ਤੇ ਅਪਲੋਡ ਕਰਨ ਵਾਸਤੇ 16 ਫਰਵਰੀ ਤੋਂ 25 ਫਰਵਰੀ ਤਕ ਦਾ ਸਮਾਂ ਦਿੱਤਾ ਗਿਆ ਸੀ। ਹੁਣ ਸਕੂਲ ਮੁਖੀ ਇਨ੍ਹਾਂ ਵੇਰਵਿਆਂ ਨੂੰ 3 ਮਾਰਚ ਤਕ ਅਪਲੋਡ ਕਰ ਸਕਦੇ ਹਨ।

ਇਹ ਵੀ ਕਿਹਾ ਗਿਆ ਹੈ ਕਿ ਇਸ ਰਿਕਾਰਡ ਦੀ ਜੇਕਰ ਬੋਰਡ ਨੂੰ ਮੈਨੂਅਲ ਲੋੜ ਹੋਵੇਗੀ ਤਾਂ ਸਮਾਬੱਧ ਮੰਗਿਆ ਜਾ ਸਕਦਾ ਹੈ, ਤੇ ਮਿਥੇ ਸਮੇਂ ਤਕ ਅੰਕਾਂ ਦਾ ਵੇਰਵਾ ਨਾ ਅਪਲੋਅਡ ਕਰਨ ਵਾਲੇ ਸਕੂਲਾਂ ਨੂੰ ਜੁਰਮਾਨੇ ਅਦਾ ਕਰਨਗੇ ਹੋਣਗੇ। ਇਥੇ ਇੲ ਦੱਸਣਾਂ ਬਣਦਾ ਹੈ ਕਿ ਪੰਜਾਬ ’ਚ ਪਿਛਲੇ ਦੋ ਅਕਾਦਮਿਕ ਸਾਲਾਂ ’ਚ ਪ੍ਰੀਖਿਆਵਾਂ ਪੂਰੀਆਂ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਨਤੀਜੇ ਉਨ੍ਹਾਂ ਦੀਆਂ ਪ੍ਰੀ-ਬੋਰਡ ਦੀਆਂ ਪ੍ਰੀਖਿਅਵਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ ’ਤੇ ਐਲਾਨਣੇ ਪਏ ਸਨ।

 ਇਸ ਲਈ PSEB ਮਹਾਮਾਰੀ ਕਾਰਨ ਪੰਜਾਬ ’ਚ ਤਾਲਾਬੰਦੀ ਹੋਣ ਦੇ ਸੰਭਾਵਿਤ ਖ਼ਤਰੇ ਨੂੰ ਭਾਂਪਦਿਆਂ ਸਕੂਲਾਂ ਤੋਂ ਪਹਿਲਾਂ ਹੀ ਪ੍ਰੀ-ਬੋਰਡ ਦੀਆਂ ਪ੍ਰੀਖਿਆਵਾਂ ਦੇ ਅੰਕਾਂ ਦੀ ਮੰਗ ਕਰ ਰਿਹਾ ਹੈ। ਹਾਲਾਂ ਕਿ ਬੋਰਡ ਦੇ ਅਧਿਕਾਰੀਆਂ ਦਾ ਇਹ ਕਹਿਣਾਂ ਹੈ ਕਿ ਇਹ ਰੋਜ਼ਮਰਾ ਦੇ ਕੰਮਾਂ ਵਿਚੋਂ ਇਕ ਕੰਮ ਹੈ ਜਿਹੜਾ ਅਕਾਦਮਿਕ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਕੀਤਾ ਜਾਂਦਾ ਹੈ।

a to z question paper pseb best school in pseb board pseb.ac.in books pseb cbse vs pseb correction form pseb download 10th certificate pseb

Leave a Reply

Your email address will not be published. Required fields are marked *