ਕਿਸਾਨਾਂ ਨੇ ਡੀਸੀ ਨੂੰ ਸੌਂਪਿਆ ਮੰਗ ਪੱਤਰ | Patiala News Today

Patiala News Today : ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਿਉਣਾ ਦੀ ਅਗਵਾਈ ਹੇਠ ਐੱਸਡੀਐੱਮ ਰਾਹੀਂ ਡਿਪਟੀ ਕਮਿਸ਼ਨਰ ਪਟਿਆਲਾ ਡਾ. ਸੰਦੀਪ ਹੰਸ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਵਿਚ ਮੁੱਖ ਮੰਗਾਂ ਓਮੀਕੋ੍ਨ ਕੋਵਿਡ ਦੀ ਲਹਿਰ ਕਾਰਨ ਪੰਜਾਬ ‘ਚ ਸਕੂਲ, ਕਾਲਜ, ਯੂਨੀਵਰਸਿਟੀਆਂ ਨੂੰ ਬੰਦ ਕੀਤਾ ਹੋਇਆ ਹੈ ਪਰ ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਸਾਰੀਆਂ ਪਾਰਟੀਆਂ ਦੇ ਆਗੂ ਵੱਡੀਆਂ ਰੈਲੀਆਂ ਕਰ ਰਹੇ ਹਨ। ਹਰ ਪਿੰਡ ‘ਚ ਇਕੱਠ ਕਰ ਕੇ ਮੀਟਿੰਗਾਂ ਕਰ ਕੇ ਚੋਣ ਪ੍ਰਚਾਰ ਕਰ ਰਹੇ ਹਨ ਤਾਂ ਕੋਰੋਨਾ ਫੈਲ ਨਹੀਂ ਰਿਹਾ ਕਿਉਂਕਿ ਬੱਚਿਆਂ ਦੇ ਮਾਪੇ ਉਹਨਾਂ ਰੈਲੀਆਂ ਮੀਟਿੰਗਾਂ ਵਿਚ ਆਪਣੇ ਘਰ ਵਿਚ ਆਉਂਦੇ ਹਨ ਅਤੇ ਬੀਤੇ ਦਿਨ 6ਵੀਂ ਤੋਂ ਉਪਰ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਖੋਲ ਦਿੱਤੀਆਂ ਗਈਆਂ ਹਨ। ਇਸ ਲਈ ਸਾਡੀ ਮੰਗ ਹੈ ਕਿ ਨਰਸਰੀ ਤੋਂ ਪੰਜਵੀਂ ਤਕ ਸਕੂਲ ਜਲਦੀ ਖੋਲ੍ਹੇ ਜਾਣ।

Patiala News Today
Patiala News Today

ਇਸ ਮੌਕੇ ਗੁਰਧਿਆਨ ਸਿੰਘ ਸਿਊਣਾ ਨੇ ਦਸਿਆ ਕਿ ਪੰਜ ਮਹੀਨੇ ਤੋਂ ਸਕੂਲ ਬੰਦ ਹੋਣ ਕਰ ਕੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ ਹੈ ਪ੍ਰਰੀਖਿਆਂ ‘ਚ ਥੋੜਾ ਸਮਾਂ ਹੀ ਬਚਿਆ ਹੈ ਇਸ ਲਈ ਅੱਗੇ ਤੋਂ ਛੁੱਟੀਆਂ ਨਾ ਕੀਤੀਆਂ ਜਾਣ। ਸਕੂਲਾਂ ਵਿੱਚ ਅਧਿਆਪਕਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਵੈਕਸੀਨ ਲਵਾ ਕੇ ਹੀ ਬੱਚੇ ਸਕੂਲ ਆਉਣ, ਸਕੂਲ ਤੋਂ ਤੁਰੰਤ ਹਦਾਇਤਾਂ ਜਾਰੀ ਕਰੋ ਕਿ ਵੈਕਸੀਨ ਜਰੂਰੀ ਨਾ ਕਰਨ ਮਾਪਿਆ ਦੀ ਮਰਜੀ ਤੇ ਛੱਡਿਆ ਜਾਵੇ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਬਹੁਤ ਘਾਟ ਹੈ ਸਕੂਲਾਂ ਵਿੱਚ ਅਧਿਆਪਕਾਂ ਨੂੰ ਤੁਰੰਤ ਪੂਰੇ ਕੀਤੇ ਜਾਣ, ਬਾਰਿਸ਼ ਤੇ ਗੜੇਮਾਰੀ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜਾ ਛੇਤੀ ਜਾਰੀ ਕੀਤਾ ਜਾਵੇ। ਫਸਲ ਦੀ ਰਹਿੰਦ ਖੂਦ ਕਰਕੇ ਜੋ ਕਿਸਾਨਾਂ ਤੇ ਪਰਚੇ ਦਰਜ ਹਨ ਉਹ ਰੱਦ ਕੀਤੇ ਜਾਣ। ਕਿਸਾਨ ਅੰਦੋਲਨ ਦੌਰਾਨ ਜਿੰਨੇ ਵੀ ਜਿੰਮੇਦਾਰਾਂ ਜਾ ਕਿਸਾਨਾਂ ਤੇ ਪਰਚੇ ਦਰਜ ਹੋਏ ਹਨ ਨੂੰ ਖਤਮ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਏਕਤਾ ਸਿੱਧੂਪੁਰਾ, ਮਹਿੰਦਰ ਸਿੰਘ, ਗੁਰਜੰਟ ਸਿੰਘ, ਹਰਮੇਲ ਸਿੰਘ, ਰਾਮ ਆਸਰਾ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਸੁਰਿੰਦਰ ਪਾਲ ਗੋਸਪੁਰ, ਮਨਜੀਤ ਸਿੰਘ ਕੋਲੀ, ਗੁਰਨਾਮ ਸਿੰਘ ਬਲਾਕ ਪ੍ਰਧਾਨ, ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਸਨਦੀਪ ਸਿੰਘ, ਏ.ਆਈ.ਕੇ.ਐਸ. ਵੱਲੋਂ ਰਮੇਸ਼ ਸਿੰਘ ਅਜਾਦ, ਦਲਹੀਰ ਸਿੰਘ ਕਾਠਗੜ੍ਹ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਰਘਬੀਰ ਸਿੰਘ, ਪਾਲ ਸਿੰਘ ਡਕਾਲਾ, ਹਰਨੇਕ ਸਿੰਘ ਸਿੱਧੂਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *