ਕਿਸਾਨਾਂ ਤੇ ਵਿਦਿਆਰਥੀਆਂ ਨੇ ਘੇਰਿਆ ਡੀ. ਸੀ. ਦਫ਼ਤਰ: News Patiala Live

Patiala News
Patiala News

Patiala News, 11 ਫਰਵਰੀ 2022 – ਲੰਮੇ ਸਮੇਂ ਤੋਂ ਬੰਦ ਵਿੱਦਿਅਕ ਅਦਾਰੇ ਖੋਲ੍ਹਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਅੱਜ ਸੈਂਕੜੇ ਕਿਸਾਨਾਂ ਅਤੇ ਵਿਦਿਆਰਥੀਆਂ ਨੇ ਜਿਥੇ ਰੋਸਮਈ ਧਰਨਾ ਦੇ ਕੇ ਅਤੇ ਮਾਰਚ ਕੱਢ ਕੇ ਡੀ. ਸੀ. ਦਫ਼ਤਰ ਦਾ ਕਈ ਘੰਟੇ ਘਿਰਾਓ ਕੀਤਾ, ਉੱਥੇ ਪੁੱਡਾ ਗਰਾਊਂਡ ਵਿਖੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ-ਪੱਤਰ ਵੀ ਦਿੱਤਾ ਗਿਆ। ਇਸ ਪ੍ਰਦਰਸ਼ਨ ‘ਚ ਬਲਾਕ ਪਟਿਆਲਾ 1, 2 ਤੇ ਸਨੌਰ ਤੋਂ ਵੱਡੀ ਗਿਣਤੀ ਮਾਨ, ਮਜ਼ਦੂਰ, ਵਿਦਿਆਰਥੀ, ਨੌਜਵਾਨ ਤੇ ਮੁਲਾਜ਼ਮ ਸ਼ਾਮਿਲ ਹੋਏ।

ਇਸ ਮੌਕੇ ਜ਼ਿਲਾ ਸਕੱਤਰ ਜਸਵੰਤ ਸਿੰਘ ਸਦਰਪੁਰ ਵੱਲੋਂ ਦੱਸਿਆ ਗਿਆ ਕਿ ਕਰਨਾ ਕਾਰਨ ਵਿੱਦਿਅਕ ਅਦਾਰੇ ਬੰਦ ਕਰਨਾ ਟਿਪਣੀ ’ਤੇ ਅਮਲ ਕਰਦਿਆਂ ਬਰਤਾਨਵੀ ਸਰਕਾਰ ਵੱਲੋਂ ਤੇ ਸੰਸਾਰ ਦੇ ਕਈ ਹਿੱਸਿਆਂ ‘ਚ ਵਿਦਿਅਕ ਅਦਾਰੇ ਖੋਲ੍ਹ ਦਿੱਤੇ ਗਏ ਪਰ ਭਾਰਤ ਅਤੇ ਖਾਸਕਰ ਪੰਜਾਬ ‘ਚ ਵਿੱਦਿਅਕ ਅਦਾਰੇ ਪੂਰੇ ਵੀ ਨਹੀਂ ਖੋਲ੍ਹੇ ਗਏ ਅਤੇ ਬਹੁਤ ਸਾਰੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਜਗਦੀਪ ਸਿੰਘ ਛੰਨਾਂ ਅਤੇ ਸੁਖਮਿੰਦਰ ਸਿੰਘ ਬਾਰਨ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਪੜਾਈ ਜਿੱਥੇ ਅਧਿਆਪਕ ਵਿਦਿਆਰਥੀ ਰਿਸ਼ਤੇ ਨੂੰ ਖੋਰਾ ਲਾਉਂਦੀ ਹੈ, ਉਥੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ‘ਚ ਵੀ ਰੋੜਾ ਬਣਦੀ ਹੈ। 

ਖਾਸਕਰ ਗਰੀਬ ਵਿਦਿਆਰਥੀ, ਮਾਪਿਆਂ ਵੱਲੋਂ ਮੋਬਾਇਲਾਂ ਦੀ ਘਾਟ ਅਤੇ ਫ਼ਿਰ ਡਾਟਾ ਰਿਚਾਰਜ ਦੇ ਭਾਰੀ ਖਰਚਿਆਂ ਕਾਰਨ ਵੀ ਯੋਗ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਹੋ ਰਹੇ ਹਨ। ਹਰਪ੍ਰੀਤ ਸਿੰਘ ਦੌਣ ਵੱਲੋਂ ਕਿਹਾ ਗਿਆ ਕਿ ਆਨਲਾਈਨ ਸਿੱਖਿਆ ਨੈੱਟਵਰ ਕ ਕੰਪਨੀਆਂ ਦੀ ਅੰਨ੍ਹੀ ਲੁੱਟ ਦੇ ਸਮਾਨ ਬਣਦੇ ਅਜਿਹੇ ਸਮੇਂ ਵਿੱਚ ਕੰਪਨੀਆ ਆਪਣੇ ਡਾਟਾ ਪੈਕ ਮਹਿੰਗੇ ਕਰ ਕੇ ਲੋਕਾਂ ਦੀ ਲੁੱਟ ਕਰਕੇ ਮੁਨਾਫੇ ਖਟਦੀਆ ਹਨ।

News Patiala
News Patiala

ਅੱਜ ਦੇ ਇਸ ਰੋਸ ਮਾਰਚ ’ਚ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਤੋਂ ਆਗੂ ਬਲਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਸ਼ਾਮਿਲ ਹੋਏ। ਵਿਦਿਆਰਥੀਆਂ ਵੱਲੋਂ ਨਵੀਂ ਸਿੱਖਿਆ ਨੀਤੀ-2020 ਰੱਦ ਕਰਨ ਲਈ ਆਵਾਜ਼ ਵੀ ਬੁਲੰਦ ਕੀਤੀ ਗਈ। ਇਨ੍ਹਾਂ ਤੋਂ ਬਿਨਾਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਜ਼ਿਲਾ ਪਟਿਆਲਾ ਦੇ ਆਗੂ ਤਲਵਿੰਦਰ ਸਿੰਘ – ਖਰੌੜ, ਮੈਡਮ ਸਨੇਹਦੀਪ ਵੱਲੋਂ ਅੱਜ ਦੇ ਇਸ ਪ੍ਰਦਰਸ਼ਨ ‘ਚ ਸ਼ਿਰਕਤ ਕੀਤੀ ਗਈ। 

ਜ਼ਿਲਾ ਆਗੂ ਬਲਰਾਜ ਜੋਸ਼ੀ ਵੱਲੋਂ ਚੋਣਾਂ ‘ਚ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਅਤੇ ਸੰਘਰਸ਼ਾਂ ਵੱਲ ਟੇਕ ਰੱਖਣ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਉਗਰਾਹਾਂ ਵੱਲੋਂ ਗੁਰਵੀਰ ਸਿੰਘ ਨੰਦਪੁਰ ਕੇਸ਼ੋ, ਹਰਜਿੰਦਰ ਸਿੰਘ ਗੱਜੂਮਾਜਰਾ, ਤਜਿੰਦਰ ਸਿੰਘ ਰਾਜਗੜ੍ਹ, ਗੁਰਮੁੱਖ ਸਿੰਘ । ਔਰਤਾਂ ਵੱਲੋਂ ਮਨਦੀਪ ਕੌਰ ਬਾਰਨ ਅਤੇ ਮੈਡਮ ਮਨਮੀਤ ਕੌਰ ਨੇ ਵਿਚਾਰ ਪੇਸ਼ ਕੀਤੇ।

Leave a Reply

Your email address will not be published. Required fields are marked *