ਮੀਂਹ ਦੀ ਗੱਲ ਕਰੀਏ ਤਾਂ 19-20 ਜਨਵਰੀ ਨੂੰ ਕਿਤੇ-ਕਿਤੇ ਕਿਣਮਿਣ ਦੀ ਆਸ ਰਹੇਗੀ।
ਪਹਿਲਾ ਦੱਸੇ ਮੁਤਾਬਿਕ ਸੂਬੇ ਚ ਇਸ ਸਿਆਲ ਦੀ ਦੂਜੀ ਸ਼ੀਤਲਹਿਰ ਜਾਰੀ ਪਰ ਹੁਣ ਤਾਜਾ ਮੌਸਮੀ ਹਾਲਤਾਂ ਚ ਕੁਝ ਬਦਲਾਅ ਆਵੇਗਾ। ਅਗਲੇ 4-5 ਦਿਨ (ਮੁੱਖ ਤੌਰ ਤੇ ਕੱਲ੍ਹ ਅਤੇ ਪਰਸੋਂ) ਖਿੱਤੇ ਪੰਜਾਬ ਚ ਸਮੇਂ ਸਮੇਂ ਸਿਰ ਗੁਜ਼ਰਦੀ ਬੱਦਲਵਾਹੀ ਕਾਰਨ ਧੁੰਦ ਦੇ ਬੱਦਲਾਂ ਦਾ ਸਾਰਾ ਦਿਨ ਟਿਕਣਾ ਮੁਸ਼ਕਿਲ ਰਹੇਗਾ। ਇਸ ਦੌਰਾਨ ਕੋਲਡ ਡੇਅ ਸਥਿਤੀ ਤਾਂ ਜਾਰੀ ਰਹੇਗੀ ਪਰ ਗੁਜ਼ਰਦੀ ਬੱਦਲਵਾਹੀ ਨਾਲ ਵਿਚ-ਵਿਚ ਦੀ ਮੱਧਮ ਧੁੱਪ ਦਰਸ਼ਨ ਦੇਵੇਗੀ ਤੇ ਵੱਧੋ-ਵੱਧ ਪਾਰੇ ਚ 1-3 ਡਿਗਰੀ ਦਾ ਵਾਧਾ ਹੋ ਸਕਦਾ ਹੈ। ਇਸੇ ਬੱਦਲਵਾਹੀ ਕਾਰਨ ੧-੨ ਦਿਨ ਨੀਵੇ ਬੱਦਲਾਂ ਦੀ ਜਗ੍ਹਾ ਜ਼ਮੀਨੀ ਧੁੰਦ ਮੁੜ ਵੇਖਣ ਨੂੰ ਮਿਲ ਸਕਦੀ ਹੈ। ਅਗਲੇ ੩ ਦਿਨ ਸ਼ੀਤ ਪੱਛੋ ਸੋਹਣੀ ਰਫ਼ਤਾਰ ਤੇ ਵਗੇਗੀ।
ਅੱਗੋ 21/22 ਜਨਵਰੀ ਇੱਕ ਪੱਛਮੀ ਸਿਸਟਮ ਖਿੱਤੇ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਜਿਸ ਕਾਰਨ ਹਲਕੀ/ਦਰਮਿਆਨੀ ਬਾਰਿਸ਼ ਦੀ ਓੁਮੀਦ ਬੱਝ ਰਹੀ ਹੈ।
#ਕੋਲਡਡੇਅ
ਰੌਣੀ (ਪਟਿਆਲਾ) ਅੱਜ ਸੂਬੇ ਚ ਸਭ ਤੋਂ ਠੰਡਾ ਸਥਾਨ ਰਿਹਾ, ਇੱਥੇ ਵੱਧੋ-ਵੱਧ ਪਾਰਾ 9.4 °C ਦਰਜ਼ ਹੋਇਆ। ਹੁਸ਼ਿਆਰਪੁਰ 9.9 °C ਪਾਰੇ ਨਾਲ ਦੂਜੇ ਨੰਬਰ ਤੇ ਰਿਹਾ।
weather in punjab next 10 days | Patiala weather next 10 days |