last 24 hours, 46 people have called 1950 for help with voting : Dc Patiala

ਆਪਣੇ ਹਲਕੇ ‘ਚ ਚੋਣ ਜਾਬਤੇ ਦੀ ਉਲੰਘਣਾ ਬਾਰੇ ਸੂਚਨਾ ਸੀ-ਵਿਜਲ ਐਪ ‘ਤੇ ਦੇਣ ਲੋਕ-ਸੰਦੀਪ ਹੰਸ

-ਪਿਛਲੇ 24 ਘੰਟਿਆਂ ‘ਚ ਸੀ-ਵਿਜਲ ‘ਤੇ ਆਈਆਂ 46 ਸ਼ਿਕਾਇਤਾਂ, 1950 ਨੰਬਰ ‘ਤੇ ਵੀ 25 ਲੋਕਾਂ ਨੇ ਕੀਤਾ ਸੰਪਰਕ

patiala 1950 helpline dc office patiala
patiala 1950 helpline dc office patiala

ਪਟਿਆਲਾ, 12 ਜਨਵਰੀ 2022

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹਲਕੇ ‘ਚ ਆਦਰਸ਼ ਚੋਣ ਜਾਬਤੇ ਦੀ ਕਿਸੇ ਤਰ੍ਹਾਂ ਦੀ ਉਲੰਘਣਾ ਦੀ ਰਿਪੋਰਟ ਸੀ-ਵਿਜਲ ਐਪ ‘ਤੇ ਕਰਨ। ਉਨ੍ਹਾਂ ਕਿਹਾ ਕਿ ਹਰ ਵੋਟਰ ਦੇ ਮੋਬਾਇਲ ਫੋਨ ‘ਚ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵਿਕਸਤ ਕੀਤੀ ਗਈ ਮੋਬਾਇਲ ਐਪ ਡਾਊਨਲੋਡ ਕੀਤੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਵਿਧਾਨ ਸਭਾ ਚੋਣਾਂ ਨੂੰ ਨਿਰਪੱਖ, ਸੁਤੰਤਰ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਚੋਣ ਜਾਬਤੇ ਦੀ ਉਲੰਘਣਾ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕਰ ਸਕਣ।

ਸ੍ਰੀ ਸੰਦੀਪ ਹੰਸ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਚੋਣਾਂ ਨੂੰ ਲੈਕੇ ਪੂਰੀ ਸਖ਼ਤੀ ਨਾਲ ਚੋਣ ਜਾਬਤੇ ਦੀ ਪਾਲਣਾ ਕਰਵਾ ਰਿਹਾ ਹੈ ਅਤੇ ਸਮੂਹ ਰਿਟਰਨਿੰਗ ਅਧਿਕਾਰੀਆਂ ਦੀਆਂ ਸਮੁੱਚੀਆਂ ਟੀਮਾਂ ਵੱਲੋਂ ਅਜਿਹੀ ਕਿਸੇ ਵੀ ਸ਼ਿਕਾਇਤ ਜਾਂ ਸੂਚਨਾ ‘ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਸੀ-ਵਿਜਲ ਐਪ ਲੋਕਾਂ ਲਈ ਇੱਕ ਅਜਿਹਾ ਟੂਲ ਸਾਬਤ ਹੋ ਰਿਹਾ ਹੈ, ਜਿਸ ਨਾਲ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ, ਇਸ ‘ਤੇ 100 ਮਿੰਟਾਂ ਦੇ ਅੰਦਰ-ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਜਦੋਂਕਿ 1950 ਹੈਲਪਲਾਈਨ ਵੀ ਵੋਟਰਾਂ ਲਈ ਵਰਦਾਨ ਸਾਬਤ ਹੋ ਰਹੀ ਹੈ, ਜਿਸ ‘ਤੇ  ਲੋਕਾਂ ਵੱਲੋਂ ਸਹਾਇਤਾ ਲਈ ਫੋਨ ਕਾਲ ਕਰਨ ਦੇ ਨਾਲ-ਨਾਲ ਆਪਣੀ ਵੋਟਾਂ ਨਾਲ ਸਬੰਧਤ ਜਾਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਵੀ ਦਰਜ ਕਰਵਾਈ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ-ਵਿਜਲ ਐਪ ‘ਤੇ ਪਿਛਲੇ 24 ਘੰਟਿਆਂ ਦੇ ਅੰਦਰ-ਅੰਦਰ 46 ਸ਼ਿਕਾਇਤਾਂ ਪ੍ਰਾਪਤ ਹੋਈਆਂ, ਇਨ੍ਹਾਂ ਵਿੱਚੋਂ 23 ਸ਼ਿਕਾਇਤਾਂ ਦਾ ਚੋਣ ਪ੍ਰਕ੍ਰਿਆ ਨਾਲ ਕੋਈ ਸਿੱਧਾ ਸਬੰਧ ਨਾ ਹੋਣ ਕਾਰਨ ਰੱਦ ਹੋਈਆਂ। ਜਦਕਿ ਸਹੀ ਪਾਈਆਂ 23 ਸ਼ਿਕਾਇਤਾਂ ਦਾ ਰਿਟਰਨਿੰਗ ਅਧਿਕਾਰੀਆਂ ਦੀਆਂ ਟੀਮਾਂ ਵੱਲੋਂ ਤੁਰੰਤ ਨਿਪਟਾਰਾ ਕੀਤਾ ਗਿਆ ਅਤੇ ਹੁਣ ਕੋਈ ਸ਼ਿਕਾਇਤ ਲੰਬਿਤ ਨਹੀਂ ਹੈ।

ਸ੍ਰੀ ਸੰਦੀਪ ਹੰਸ ਨੇ ਹੋਰ ਦੱਸਿਆ ਕਿ ਵੋਟਰਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 1950 ‘ਤੇ ਪਿਛਲੇ 24 ਘੰਟਿਆਂ ‘ਚ 25 ਲੋਕਾਂ ਨੇ ਵੋਟਾਂ ਬਾਰੇ ਸਹਾਇਤਾ ਲਈ ਫੋਨ ਕੀਤਾ ਹੈ, ਜਿਸ ‘ਤੇ ਇਸ ਹੈਲਪਲਾਈਨ ਨੰਬਰ ‘ਤੇ ਤਾਇਨਾਤ ਅਮਲੇ ਵੱਲੋਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ।

Leave a Reply

Your email address will not be published. Required fields are marked *