7 ਹਜ਼ਾਰ ਤੋਂ ਵੱਧ ਡੱਬੇ ਬੱਚਿਆਂ ਦੇ ਨਾ ਪੀਣ ਯੋਗ ਦੁੱਧ ਦੇ ਕੀਤੇ ਬਰਾਮਦ, ਕਾਰਵਾਈ ਜਾਰੀ
Food-Safety-Sampling-Patiala-News |
Patiala News : ਇਥੋਂ ਦੇ ਫ਼ੈਕਟਰੀ ਏਰੀਆ ਵਿਖੇ ਸਿਹਤ ਵਿਭਾਗ ਨੇ ਬੱਚਿਆਂ ਦਾ ਪਾਊਡਰ ਵਾਲਾ ਨਕਲੀ ਦੁੱਧ ਬਣਾਉਣ ਵਾਲੀ ਫ਼ੈਕਟਰੀ ਦਾ ਪਰਦਾਫ਼ਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਛਾਪੇਮਾਰੀ ਦੌਰਾਨ ਵਿਭਾਗ ਦੀਆਂ ਟੀਮਾਂ ਵੱਲੋਂ 7 ਹਜ਼ਾਰ ਤੋਂ ਵੱਧ ਬੱਚਿਆਂ ਦੇ ਦੁੱਧ ਵਾਲੇ ਪਾਊਡਰ ਦੇ ਡੱਬਿਆਂ ਸਮੇਤ ਹੋਰ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਟੀਮਾਂ ਵੱਲੋਂ ਖਬਰ ਲਿਖੇ ਜਾਣ ਤਕ ਕਾਰਵਾਈ ਜਾਰੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸੀਸਟੈਂਟ ਸਿਵਲ ਸਰਜਨ ਡਾ. ਵਿਕਾਸ ਗੋਇਲ ਨੇ ਦਸਿਆ ਕਿ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਫ਼ੈਕਟਰੀ ਏਰੀਆ ‘ਚ ਲੰਘੀ ਹੋਈ ਮਿਆਦ ਦੇ ਦੁੱਧ ਦੇ ਪਾਊਡਰਾਂ ਨੂੰ ਨਵੀਂਆਂ ਪੈਕਿੰਗਾਂ ਵਿਚ ਤਿਆਰ ਕੀਤਾ ਜਾ ਰਿਹਾ ਹੈ।
ਇਨਾਂ ਪੈਕਿੰਗਾਂ ਨਾਲ ਸਿੱਧੇ ਤੌਰ ‘ਤੇ ਬੱਚਿਆਂ ਦੀ ਜ਼ਿੰਦਗੀ ਨਾਲ ਹੀ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਥੇ ਕੀਤੀ ਗਈ ਛਾਪਾਮਾਰੀ ਦੌਰਾਨ ਬੱਚਿਆਂ ਦੇ ਨਾ ਪੀਣ ਯੋਗ ਦੁੱਧ ਦਾ ਪਾਊਡਰ ਬਰਾਮਦ ਕੀਤਾ ਹੈ ਤੇ ਨਾਲ ਹੀ ਕਈ ਅਜਿਹੀ ਐਕਸਪਾਇਰੀ ਦਵਾਈਆਂ ਮਿਲੀਆਂ ਹਨ ਜਿਨ੍ਹਾਂ ਫ਼ੂਡ ਸੇਫ਼ਟੀ ਦੀਆਂ ਟੀਮਾਂ ਵੱਲੋਂ ਕਬਜ਼ੇ ਵਿਚ ਲਿਆ ਜਾ ਰਿਹਾ ਹੈ।
ਇਸ ਸਮੇਂ ਇਥੋਂ ਦੇ ਸਾਰੇ ਸਾਮਾਨ ਨੂੰ ਕਬਜ਼ੇ ਵਿਚ ਲਿਆ ਜਾ ਰਿਹਾ ਹੈ ਤੇ ਜਿਨਾਂ ਦੀ ਜਾਂਚ ਤੋਂ ਬਾਅਦ ਸਬੰਧਤ ਫ਼ੈਕਟਰੀ ਮਾਲਕਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
Food-Safety-Sampling-Patiala-News |